ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਐਲਾਨ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਦੇ ਵੱਡਾ ਐਲਾਨ ਕੀਤਾ ਹੈ। ਤਾਜ਼ਾ ਐਲਾਨ ਵਿਚ ਟਰੂਡੋ ਨੇ ਕਿਹਾ ਹੈ ਕਿ ਉਹ ਅਗਲੀਆਂ ਆਮ ਚੋਣਾਂ ਵਿਚ ਹਿੱਸਾ ਨਹੀਂ ਲੈਣਗੇ ।

ਕੈਨੇਡਾ ਵਿਚ ਆਮ ਚੋਣਾਂ ਇਸ ਸਾਲ ਅਕਤੂਬਰ ਵਿਚ ਹੋਣੀਆਂ ਹਨ ਪਰ ਇਹ ਤੈਅ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ। ਟਰੂਡੋ ਨੇ ਬੁੱਧਵਾਰ ਨੂੰ ਓਟਾਵਾ ਵਿਚ ਇਕ ਪ੍ਰੈੱਸ ਕਾਨਫ਼ਰੰਸ (Press Conference) ਦੌਰਾਨ ਕਿਹਾ, ‘ਮੈਂ ਆਉਣ ਵਾਲੀਆਂ ਚੋਣਾਂ ਵਿਚ ਨਹੀਂ ਲੜਾਂਗਾ। ਇਹ ਮੇਰਾ ਅਪਣਾ ਫ਼ੈਸਲਾ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਟਰੂਡੋ ਕੈਨੇਡੀਅਨ ਸੂਬਿਆਂ ਦੇ ਮੁਖੀਆਂ ਨਾਲ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸੁਲ੍ਹਾ ਕਰਨ ਦੀ ਰਣਨੀਤੀ ’ਤੇ ਚਰਚਾ ਕਰ ਰਹੇ ਹਨ।

ਹੋਰ ਖ਼ਬਰਾਂ :-  ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਕੁੱਲ 1563 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ ਚਾਰ ਨਗਰ ਕੀਰਤਨ: ਤਰੁਨਪ੍ਰੀਤ ਸਿੰਘ ਸੌਂਦ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (53) ਨੇ ਅਪਣੇ ਸਿਆਸੀ ਭਵਿੱਖ ਬਾਰੇ ਅਨਿਸ਼ਚਿਤਤਾ ਜ਼ਾਹਰ ਕਰਦਿਆਂ ਕਿਹਾ, ‘ਮੈਂ ਭਵਿੱਖ ਵਿਚ ਕੀ ਕਰਾਂਗਾ ਇਸ ਬਾਰੇ ਬਹੁਤਾ ਨਹੀਂ ਸੋਚਿਆ ਹੈ, ਫ਼ਿਲਹਾਲ, ਮੈਂ ਉਸ ਕੰਮ ’ਤੇ ਧਿਆਨ ਦੇ ਰਿਹਾ ਹਾਂ ਜੋ ਕੈਨੇਡੀਅਨਾਂ *Canadians ਨੇ ਮੇਰੇ ਲਈ ਚੁਣਿਆ ਹੈ।’

Leave a Reply

Your email address will not be published. Required fields are marked *