ਬੈੱਡ ਰੈਸਟ’ ਦੀਆਂ ਖਬਰਾਂ ‘ਤੇ ਜਸਪ੍ਰੀਤ ਬੁਮਰਾਹ ਨੇ ਤੋੜੀ ਚੁੱਪ

ਟੀਮ ਇੰਡੀਆ (Team India) ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Star Fast Bowler Jasprit Bumrah) ਨੇ ਚੈਂਪੀਅਨਸ ਟਰਾਫੀ 2025 (Champions Trophy 2025) ਤੋਂ ਪਹਿਲਾਂ ਆਪਣੀ ਸੱਟ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ।

31 ਸਾਲਾ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸ ਨੂੰ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਹੈ।

ਹੋਰ ਖ਼ਬਰਾਂ :-  ਭਾਰਤ ਬਨਾਮ ਬੰਗਲਾਦੇਸ਼ ਟੈਸਟ ਸੀਰੀਜ਼ 'ਚ ਜਸਪ੍ਰੀਤ ਬੁਮਰਾਹ ਬਾਹਰ? ਰਿਪੋਰਟ ਦਾ ਦਾਅਵਾ ਵੱਡਾ ਕਾਰਨ

ਹੁਣ ਜਸਪ੍ਰੀਤ ਬੁਮਰਾਹ ਨੇ ਇਸ ਰਿਪੋਰਟ ਨੂੰ ਲੈ ਕੇ ਆਪਣੀ ਚੁੱਪੀ ਤੋੜੀ ਹੈ ਅਤੇ ਇਸ ਨੂੰ ਫਰਜ਼ੀ ਖਬਰ ਦੱਸਿਆ ਹੈ। ਬੁਮਰਾਹ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਹੱਸਦੇ ਹੋਏ ਇਮੋਜੀ ਨਾਲ ਪੋਸਟ ਕੀਤਾ, ‘ਮੈਂ ਜਾਣਦਾ ਹਾਂ ਕਿ ਫਰਜ਼ੀ ਖਬਰਾਂ ਫੈਲਾਉਣਾ ਆਸਾਨ ਹੈ, ਪਰ ਇਸ ਖਬਰ ਨੇ ਮੈਨੂੰ ਹਸਾ ਦਿੱਤਾ। ਸਰੋਤ ਭਰੋਸੇਯੋਗ ਨਹੀਂ ਹਨ।

Leave a Reply

Your email address will not be published. Required fields are marked *