ਈ ਆਟੋ ਚਾਲਕਾਂ ਲਈ ਵੱਡੀ ਖਬਰ, ਸ਼ਹਿਰ ਨੂੰ ਜਨਵਰੀ, 2024 ਦੇ ਅੰਤ ਤੱਕ 19 ਈਵੀ ਚਾਰਜਿੰਗ ਸਟੇਸ਼ਨ ਮਿਲਣਗੇ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਸੀ.ਈ.ਓ. ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਈ ਆਟੋ ਡਰਾਈਵਰਾਂ ਲਈ ਇੱਕ ਵੱਡੀ ਖਬਰ ਹੈ ਕਿਉਂਕਿ ਸ਼ਹਿਰ ਵਿੱਚ 19 ਈਵੀ ਚਾਰਜਿੰਗ ਸਟੇਸ਼ਨ ਜਨਵਰੀ 2024 ਦੇ ਅੰਤ ਤੱਕ ਕੰਮ ਕਰਨਾ ਸ਼ੁਰੂ ਕਰ ਦੇਣਗੇ।

ਇਸ ਸਬੰਧੀ ਅੱਜ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਪੰਜਾਬ  ਸ੍ਰੀ ਅਜੋਏ ਸ਼ਰਮਾ ਦੀ ਪ੍ਰਧਾਨਗੀ ਹੇਠ ਰਾਹੀ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵੀਡਿਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਸੀ.ਈ.ਓ. ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਸ਼. ਘਨਸ਼ਿਆਮ ਥੋਰੀ, ਸੰਯੁਕਤ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਅਤੇ ਪ੍ਰੋਜੈਕਟ ਇੰਚਾਰਜ ਰਾਹੀ ਪ੍ਰੋਜੈਕਟ ਸ: ਹਰਦੀਪ ਸਿੰਘ, ਸਕੱਤਰ ਆਰ.ਟੀ.ਏ ਸ: ਅਰਸ਼ਦੀਪ ਸਿੰਘ ਲੁਬਾਣਾ ਹਾਜ਼ਰ ਸਨ। ਮੀਟਿੰਗ ਵਿੱਚ ਸ੍ਰੀ ਥੋਰੀ ਨੇ ਦੱਸਿਆ ਕਿ ਕੰਪਨੀ ਬਾਗ ਪਾਰਕਿੰਗ, ਰੇਲਵੇ ਸਟੇਸ਼ਨ ਚੁੰਗੀ, ਕੋਟ ਖਾਲਸਾ ਟਿਊਬਵੈੱਲ, ਜ਼ੋਨ ਨੰਬਰ 8 ਛੇਹਰਟਾ, ਰਾਮ ਤਲਾਈ ਚੌਕ, ਗੁਰੂ ਨਾਨਕ ਭਵਨ ਪਾਰਕਿੰਗ, ਬੱਸ ਸਟੈਂਡ ਦੇ ਅੰਦਰ, ਬੁਲਾਰੀਆ ਪਾਰਕ, ਗੁਰੂ ਨਾਨਕ ਮਾਰਕੀਟ, ਰਾਂਝੇ ਦੀ ਹਵੇਲੀ ਬੁਲਾਰੀਆ ਪਾਰਕ ਨੇੜੇ ਗਿਆਨ ਆਸ਼ਰਮ ਇੰਟਰਨੈਸ਼ਨਲ ਸਕੂਲ, ਥਾਣਾ ਡੀ ਡਵੀਜ਼ਨ ਨੇੜੇ ਬੇਰੀ ਫਾਟਕ, ਐਮਸੀਏ ਵਾਹਨ ਵਰਕਸ਼ਾਪ, ਟੈਕਸੀ ਸਟੈਂਡ ਨੇੜੇ ਰੇਲਵੇ ਸਟੇਸ਼ਨ ਦੇ ਪਿਛਲੇ ਪਾਸੇ, ਭੰਡਾਰੀ ਪੁਲ ਨੇੜੇ ਪੁਰਾਣੀ ਸਬਜ਼ੀ ਮੰਡੀ, ਚੱਲੀ ਖੂਈ, ਗੋਲ ਬਾਗ, ਐਮਸੀਏ ਮੁੱਖ ਦਫ਼ਤਰ ਰਣਜੀਤ ਐਵੀਨਿਊ ਅਤੇ ਸਾਰਾਗੜ੍ਹੀ ਮਲਟੀਲੇਵਲ ਕਾਰ ਪਾਰਕਿੰਗ19 ਥਾਵਾਂ ’ਤੇ ਈਵੀ ਚਾਰਜਿੰਗ ਸਟੇਸ਼ਨ ਜਨਵਰੀ, 2024 ਦੇ ਅੰਤ ਤੱਕ ਚਾਲੂ ਹ ਜਾਣਗੇ ਜੋ ਕਿ ਰਾਹੀ ਪ੍ਰੋਜੈਕਟ ਅਧੀਨ ਈ ਆਟੋ ਚਲਾਉਣ ਦੇ ਚਾਹਵਾਨਾਂ ਲਈ ਇੱਕ ਵੱਡਾ ਹੁਲਾਰਾ ਹੋਵੇਗਾ।

ਹੋਰ ਖ਼ਬਰਾਂ :-  ਮੁੱਖ ਸਕੱਤਰ, ਪੰਜਾਬ ਵੱਲੋਂ ਸਿਵਲ ਹਸਪਤਾਲ ਮੁਹਾਲੀ ਦਾ ਅਚਨਚੇਤੀ ਦੌਰਾ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਅਤੇ ਸੀ.ਈ.ਓ. ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਸ੍ਰੀ ਥੋਰੀ ਨੇ ਕਿਹਾ ਕਿ ਈਵੀ ਚਾਰਜਿੰਗ ਸਟੇਸ਼ਨਾਂ ਦੀ ਵੱਧਦੀ ਮੰਗ ਦਾ ਮੁਕਾਬਲਾ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਵੱਧ ਤੋਂ ਵੱਧ ਹਿੱਸਿਆਂ ਵਿੱਚ ਈਵੀ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਲਈ ਹੋਰ ਸਾਈਟਾਂ ਅਲਾਟ ਕੀਤੀਆਂ ਜਾਣਗੀਆਂ। ਇਹ ਈਵੀ ਚਾਰਜਿੰਗ ਸਟੇਸ਼ਨਾਂ ਨਾਲ ਨਾ ਸਿਰਫ਼ ਈ ਆਟੋ ਡਰਾਈਵਰਾਂ ਨੂੰ ਫਾਇਦਾ ਹੋਵੇਗਾ, ਸਗੋਂ 2 ਇਲੈਕਟ੍ਰਿਕ ਵਹੀਲਰ/4s ਇਲੈਕਟ੍ਰਿਕ ਵਹੀਲਰ ਸਵਾਰਾਂ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਰਾਹੀ ਪ੍ਰੋਜੈਕਟ ਸ਼ਹਿਰ ਦੇ ਵਾਤਾਵਰਨ ਨੂੰ ਬਚਾਉਣ ਅਤੇ ਇਸ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਭ ਤੋਂ ਉੱਤਮ ਯੋਜਨਾ ਹੈ। ਉਨ੍ਹਾਂ ਨੇ ਸਾਰੇ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ 1.40 ਲੱਖ ਰੁਪਏ ਦੀ ਨਕਦ ਸਬਸਿਡੀ ਦਾ ਲਾਭ ਲੈਣ ਅਤੇ ਆਪਣੇ ਡੀਜ਼ਲ ਆਟੋ ਨੂੰ ਈ ਆਟੋ ਨਾਲ ਬਦਲਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਡਾ: ਜੋਤੀ ਮਹਾਜਨ ਅਤੇ ਰਾਹੀ ਪ੍ਰੋਜੈਕਟ ਤੋਂ ਆਸ਼ੀਸ਼ ਕੁਮਾਰ ਹਾਜ਼ਰ ਸਨ।

dailytweetnews.com

Leave a Reply

Your email address will not be published. Required fields are marked *