ਅੰਮ੍ਰਿਤਸਰ ਵਿਚ ਸੈਰ ਸਪਾਟੇ ਨੂੰ ਵਧਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਸ਼ੋਸ਼ਲ ਮੀਡੀਆ ਬਲੌਗਰ ਨੂੰ ਅੱਗੇ ਆਉਣ ਦਾ ਦਿੱਤਾ ਸੱਦਾ

DC Sh. Ghanshyam Thori

ਅੰਮ੍ਰਿਤਸਰ ਵਿੱਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਸ਼ੋਸ਼ਲ ਮੀਡੀਆ ਬਲੌਗਰ ਅਤੇ ਇੰਨਫਲੂਂਸਰ (ਪ੍ਰਭਾਵਕ) ਨੂੰ ਸੱਦਾ ਦਿੱਤਾ ਹੈ ਕਿ ਉਹ ਅੱਗੇ ਆਉਣ ਤਾਂ ਜੋ ਅੰਮ੍ਰਿਤਸਰ ਨੂੰ ਸੈਰ ਸਪਾਟਾ ਸਨਅੱਤ ਵਿੱਚ ਹੋਰ ਉੱਪਰ ਚੁੱਕਿਆ ਜਾ ਸਕੇ।

ਉਨਾਂ ਕਿਹਾ ਕਿ ਅੰਮ੍ਰਿਤਸਰ ਇਕ ਧਾਰਮਿਕ ਤੇ ਇਤਿਹਾਸਿਕ ਸ਼ਹਿਰ ਹੈ ਅਤੇ ਅੰਮ੍ਰਿਤਸਰ ਵਿੱਚ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ਪਰ ਦਰਸ਼ਨ ਕਰਕੇ ਦੂਸਰੇ ਦਿਨ ਹੀ ਵਾਪਸ ਚਲੇ ਜਾਂਦੇ ਹਨ ਕਿਉਂਕਿ ਉਨਾਂ ਨੂੰ ਅੰਮ੍ਰਿਤਸਰ ਦੀਆਂ ਹੋਰ ਇਤਿਹਾਸਿਕ ਥਾਵਾਂ ਬਾਰੇ ਇੰਨੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਉਨਾਂ ਕਿਹਾ ਕਿ ਅੱਜ ਦਾ ਯੁੱਗ ਸ਼ੋਸ਼ਲ ਮੀਡੀਆ ਦਾ ਯੁੱਗ ਹੈ ਅਤੇ ਸ਼ੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕਰਕੇ ਲੋਕਾਂ ਨੂੰ ਅੰਮ੍ਰਿਤਸਰ ਦੀਆਂ ਹੋਰ ਇਤਿਹਾਸਿਕ ਥਾਵਾਂ ਪ੍ਰਤੀ ਜਾਗਰੂਕ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਬਲੌਗਰ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਦੀ ਮੱਦਦ ਲਈ ਮੋਬਾਇਲ ਫੋਨ ਨੰਬਰ 9115639012 (ਸਕਸ਼ਮ ਨਾਲ) ’ਤੇ ਸੰਪਰਕ ਕਰ ਸਕਦੇ ਹਨ।

ਉਨਾਂ ਕਿਹਾ ਕਿ ਯਾਤਰੂਆਂ ਨੂੰ ਇੱਥੇ ਇਕ ਤੋਂ ਵੱਧ ਦਿਨ ਰੋਕਣ ਲਈ ਅੰਮ੍ਰਿਤਸਰ ਦੀਆਂ ਇਤਿਹਾਸਿਕ ਅਤੇ ਵਿਰਾਸਤੀ ਇਮਾਰਤਾਂ ਨੂੰ ਉਜਾਗਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਨਾਲ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਵਿੱਚ ਅੰਮ੍ਰਿਤਸਰ ਦੇ ਇਤਿਹਾਸ ਪ੍ਰਤੀ ਜਾਣਕਾਰੀ ਪ੍ਰਾਪਤ ਕਰਨ ਦੀ ਉਤਸੁਕਤਾ ਪੈਦਾ ਹੋਵੇਗੀ ਅਤੇ ਸੈਲਾਨੀ ਪੰਜਾਬ ਤੇ ਪੰਜਾਬੀਅਤ ਬਾਰੇ ਜਾਣ-ਸਮਝ ਸਕਣਗੇ।

ਹੋਰ ਖ਼ਬਰਾਂ :-  ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੋਕੇ ਜਾਗਰੂਕਤਾ ਰੈਲੀ ਕੱਢੀ ਗਈ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੀ ਯੋਜਨਾ ਅੰਮ੍ਰਿਤਸਰ ਨੂੰ ‘ਡੈਸਟੀਨੇਸ਼ਨ ਵੈਡਿੰਗ’ ਵਜੋਂ ਵਿਕਸਤ ਕਰਨਰ ਦੀ ਹੈ, ਤਾਂ ਜੋ ਦੇਸ਼ ਵਿਦੇਸ਼ਾਂ ਤੋਂ ਸੈਲਾਨੀ ਇਥੇ ਆ ਕੇ ਜਿਆਦਾ ਸਮਾਂ ਰੁੱਕ ਸਕਣ, ਜਿਸ ਨਾਲ ਅੰਮ੍ਰਿਤਸਰ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਉਨਾਂ ਦੱਸਿਆ ਕਿ ਡੈਸਟੀਨੇਸ਼ਨ ਵੈਡਿੰਗ ਵਜੋਂ ਵੱਖ ਵੱਖ ਥਾਵਾਂ ਤੇ ਵਿਚਾਰ ਚਰਚਾ ਚੱਲ ਰਹੀ ਹੈ ਅਤੇ ਜਲਦ ਹੀ ਅੰਮ੍ਰਿਤਸਰ ਵਿਖੇ ਵੈਡਿੰਗ ਡੈਸਟੀਨੇਸ਼ਨ ਵਜੋਂ ਇੱਕ ਕੇਂਦਰ ਸਥਾਪਿਤ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਦੇਸ਼ ਭਰ ਦੀਆਂ ਕਲਾ ਕ੍ਰਿਤਾਂ ਦੇ ਵਿਕਰੀ ਕੇਂਦਰ ਲਈ ਅੰਮ੍ਰਿਤਸਰ ਵਿੱਚ ‘ਯੂਨਿਟੀ ਮਾਲ’ ਬਣਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਮਾਲ ਵਿੱਚ  ‘ਮੇਡ ਇਨ ਇੰਡੀਆ’ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਰ ਦੀਆਂ ਕਲਾ ਕਿਰਤਾਂ ਨੂੰ ਇਕ ਛੱਤ ਹੇਠ ਵੇਚਣ ਲਈ ਵੱਡਾ ਸ਼ਾਪਿੰਗ ਮਾਲ ਬਣਾਇਆ ਜਾਵੇਗਾ, ਜਿਸ ਨੂੰ ਯੂਨੀਟੀ ਮਾਲ ਦਾ ਨਾਮ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਦੇ 23 ਜਿਲਿ੍ਹਆਂ ਨੂੰ ਇਕ -ਇਕ ਸਟਾਲ ਪੱਕੇ ਤੌਰ ਤੇ ਦਿੱਤਾ ਜਾਵੇਗਾ। ਜਿਥੇ ਉਹ ਆਪੋ ਆਪਣੇ ਸੂਬੇ ਅਤੇ ਜਿਲ੍ਹੇ ਦੇ ਮਿਆਰੀ ਉਤਪਾਦਾਂ ਦੀ ਵਿਕਰੀ ਕਰ ਸਕਣਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਦੇਸ਼ ਦੇ 36 ਰਾਜ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੂੰ ਇਕ ਇਕ ਵੱਡਾ ਹਾਲ ਵਿਕਰੀ ਕੇਂਦਰ ਵਜੋਂ ਦਿੱਤਾ ਜਾਵੇਗਾ।

dailytweetnews.com

Leave a Reply

Your email address will not be published. Required fields are marked *