ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 07 ਕਿਲੋ ਹੈਰੋਇਨ ਅਤੇ 36 ਲੱਖ ਰੁਪਏ ਦੀ ਡਰੱਗ ਮਨੀ ਸਣੇ ਨਸ਼ਾ ਤਸਕਰ ਕਾਬੂ

Punjab Police got big success against drug traffickers

ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲੀ ਹੈ। ਸੂਚਨਾ ਮਿਲਣ ਮਗਰੋਂ ਪੁਲਿਸ ਪਾਰਟੀ ਵੱਲੋਂ ਤੁਰੰਤ ਦੋਸ਼ੀਆਂ ਤੇ ਰੇਡ ਕਰਕੇ ਇੱਕ ਦੋਸ਼ੀ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ। ਇਸ ਕੋਲੋਂ 07 ਕਿਲੋ ਹੈਰੋਇਨ, 36 ਲੱਖ ਰੁਪਏ ਦੀ ਡਰੱਗ ਮਨੀ, 01 ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ 05 ਰੌਂਦ ਜਿੰਦਾ, 01 ਰਾਈਫਲ 315 ਬੋਰ ਸਮੇਤ ਮੈਗਜ਼ੀਨ ਤੇ 05 ਰੌਂਦ ਜਿੰਦਾ, 02 ਪਿਸਤੌਲ 30 ਬੋਰ ਸਮੇਤ ਮੈਗਜ਼ੀਨ ਤੇ 05/05 ਰੌਂਦ ਜਿੰਦਾ, 01 ਆਈ ਫੋਨ 15 ਪਰੋ, 01 ਕਾਰ ਇਲੈਕਟਰਾ ਤੇ ਜਮਾ ਤਲਾਸ਼ੀ 5500 ਰੁਪਏ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ NDPS ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਹੋਰ ਖ਼ਬਰਾਂ :-  ਪੀ.ਐਸ.ਟੀ.ਸੀ.ਐਲ ਨੇ ਖਰੜ ਅਤੇ ਤਲਵੰਡੀ ਸਾਬੋ ਵਿਖੇ 160 ਐਮਵੀਏ ਅਤੇ 100 ਐਮਵੀਏ ਟਰਾਂਸਫਾਰਮਰ ਲਗਾਏ: ਹਰਭਜਨ ਸਿੰਘ ਈਟੀਓ

Leave a Reply

Your email address will not be published. Required fields are marked *