ਡੇਅਰੀ ਵਿਕਾਸ ਵਿਭਾਗ ਨੇ ਰਾਸ਼ਟਰੀ ਪਸ਼ੂ ਧਨ ਮਿਸ਼ਨ ਅਧੀਨ ਬਲਾਕ ਪੱਧਰੀ ਸੈਮੀਨਾਰ ਕਰਵਾਇਆ

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ , ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀ ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਦੀ ਰਹਿਨੁਮਾਈ ਹੇਠ ਡੇਅਰੀ ਵਿਕਾਸ ਵਿਭਾਗ ਵੱਲੋਂ ਬਲਾਕ ਮੌੜ ਮੰਡੀ, ਜਿਲ੍ਹਾ ਬਠਿੰਡਾ ਵਿਖੇ ਨੈਸ਼ਨਲ ਲਾਈਵ ਸਟਾਕ ਸਕੀਮ ਅਧੀਨ ਬਲਾਕ ਪੱਧਰੀ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

ਇਸ ਸੈਮੀਨਾਰ ਵਿੱਚ ਨੈਸ਼ਨਲ ਲਾਈਵ ਸਟਾਕ ਮਿਸ਼ਨ ਅਤੇ ਵਿਭਾਗੀ ਸਕੀਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਅਤੇ ਇਸ ਸੈਮੀਨਾਰ ਵਿੱਚ 200 ਤੋਂ ਵੱਧ ਦੁੱਧ ਉਤਪਾਦਕਾ ਨੇ ਭਾਗ ਲਿਆ ਅਤੇ ਉਹਨਾਂ ਨੂੰ ਮੁਫਤ ਟ੍ਰੈਨਿੰਗ ਕਿੱਟਾਂ ਵੀ ਵੰਡੀਆਂ ਗਈਆਂ। ਕੈਂਪ ਵਿੱਚ ਸ਼੍ਰੀ ਲਖਮੀਤ ਸਿੰਘ ਡੇਅਰੀ ਇੰਸਪੈਕਟਰ ਨੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵਿਭਾਗੀ ਟ੍ਰੇਨਿੰਗਾਂ, ਕਰਜਾ ਕੇਸ ਅਤੇ ਸਬਸਿਡੀਆਂ ਬਾਰੇ ਜਾਣਕਾਰੀ ਦਿੱਤੀ।

ਚਾਰਾ ਵਿਕਾਸ ਅਫਸਰ, ਰਿਟਾ ਡਾ.ਅਜਾਇਬ ਸਿੰਘ ਵੱਲੋਂ ਪਸ਼ੂਆਂ ਦੇ ਹਰੇ ਚਾਰੇ, ਸਾਈਲੇਜ ਅਤੇ ਤੂੜੀ ਨੂੰ ਸੋਧ ਕੇ ਵਰਤਣ ਸਬੰਧੀ ਜਾਣਕਾਰੀ ਦਿੱਤੀ ਗਈ। ਡਾ. ਰਾਕੇਸ਼ ਸ਼ਰਮਾ ਨੇ ਪਸ਼ੂਆਂ ਦੀ ਵੈਕਸੀਨੇਸ਼ਨ ਅਤੇ ਟੀਕਾਕਰਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾ. ਡੇਵਿਡ ਗੋਇਲ ਵੈਟਰਨਰੀ ਅਫਸਰ ਵਲੋਂ ਪਸ਼ੂਆਂ ਦੀਆਂ ਬੀਮਾਰੀਆਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ।

ਹੋਰ ਖ਼ਬਰਾਂ :-  Breaking News:- ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿੱਚ ਭੂਚਾਲ ਦੇ ਝਟਕੇ

ਡਿਪਟੀ ਮੇਨੈਜਰ ਸ਼੍ਰੀ ਤਰਸੇਮ ਸ਼ਰਮਾ ਵੱਲੋਂ ਕਿਸਾਨਾਂ ਨੂੰ ਵਾਧੂ ਖਰਚਾ ਘਟਾ ਕੇ ਦੁੱਧ ਦੇ ਮੰਡੀਕਰਣ ਬਾਰੇ ਫਾਰਮੂਲੇ ਦੱਸੇ । ਕੈਂਪ ਦੌਰਾਨ ਹਾਜ਼ਰ ਕਰਨੈਲ ਸਿੰਘ , ਪ੍ਰਧਾਨ ਨਗਰ ਕੋਂਸਲ ਮੌੜ ਮੰਡੀ ਵਲੋਂ ਵੀ ਲੋਕਾਂ ਨੂੰ ਵਿਦੇਸ਼ ਜਾਣ ਦੀ ਬਜਾਏ ਇੱਥੇ ਰਹਿ ਕੇ ਹੀ ਡੇਅਰੀ ਦਾ ਧੰਦਾ ਕਰਕੇ ਆਪਣਾ ਰੋਜਗਾਰ ਚਲਾਉਣ ਬਾਰੇ ਪ੍ਰੇਰਿਆ ਗਿਆ।

ਅਖੀਰ ਵਿੱਚ ਡਾ. ਸੰਜੀਵ ਕੁਮਾਰ ਸੀਨੀਅਰ ਵੈਟਰਨਰੀ ਅਫਸਰ ਅਤੇ ਸ਼੍ਰੀ ਦੇਵਰਾਜ ਡੇਅਰੀ ਵਿਕਾਸ ਇੰਸਪੈਕਟਰ ਰਿਟਾ. ਵਲੋਂ ਕੈਂਪ ਵਿੱਚ ਆਏ ਮੁੱਖ ਮਹਿਮਾਨ ਅਤੇ ਕਿਸਾਨ ਭਰਾਵਾਂ ਦਾ ਧੰਨਵਾਦ ਕੀਤਾ ਗਿਆ।  ਇਸ ਮੌਕੇ ਡਾ. ਸਚਿਨ ਕੰਬੋਜ , ਸ਼੍ਰੀ ਸੁਦੇਸ਼ ਕੁਮਾਰ, ਸ਼੍ਰੀ ਗੁਰਪ੍ਰੀਤ ਸਿੰਘ, ਜਸਦੇਵ ਸਿੰਘ, ਰਿੰਪਾ ਸਿੰਘ ਆਦਿ ਨੇ ਕੈਂਪ ਨੂੰ ਨੇਪਰੇ ਚਾੜਨ ਵਿੱਚ ਆਪਣਾ ਸਹਿਯੋਗ ਦਿੱਤਾ ਗਿਆ।

dailytweetnews.com

Leave a Reply

Your email address will not be published. Required fields are marked *