ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾਂ ਤਹਿਤ ਕੈਬਨਿਟ ਮੰਤਰੀ ਨੇ 80 ਸਖੀਆਂ ਨੂੰ ਕੀਤਾ ਸਨਮਾਨਿਤ

Cabinet Minister honours 80 women under Chief Minister's Mothers and Daughters' Respect Scheme

ਮਲੋਟ / ਸ੍ਰੀ ਮੁਕਤਸਰ ਸਾਹਿਬ 6 ਅਕਤੂਬਰ-        ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਵਿੱਚ ਸਖੀਆਂ ਦਾ ਅਹਿਮ ਰੋਲ ਹੈ, ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ.ਬਲਜੀਤ ਕੌਰ ਨੇ ਪਿੰਡ ਝੋਰੜ,ਖਾਨੇ ਕੀ ਢਾਬ, ਲੱਕੜਵਾਲਾ, ਲਖਮੀਰੇਵਾਲਾ ਅਤੇ ਭੁਲੇਰੀਆਂ ਦੀਆਂ ਤਕਰੀਬਨ 80 ਸਖੀਆਂ ਨੂੰ ਸਨਮਾਨਿਤ ਕਰਦਿਆਂ ਕੀਤਾ।
                         ਕੈਬਨਿਟ ਮੰਤਰੀ ਨੇ ਕਿਹਾ ਕਿ  ਸਖੀਆਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ  ਤਹਿਤ ਪੰਜਾਬ ਵਿੱਚ ਵੱਧ ਤੋਂ ਵੱਧ ਔਰਤਾਂ ਦੀ ਰਜਿਸਟਰੇਸ਼ਨ ਸੰਭਵ ਹੋ ਸਕੀ ਹੈ ਅਤੇ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਪਹੁੰਚਣੀ ਯਕੀਨੀ ਹੋਈ ਹੈ।
    ਕੈਬਨਿਟ ਮੰਤਰੀ ਨੇ ਕਿਹਾ ਕਿ ਜਿਹਨਾਂ ਸਖੀਆਂ ਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਕੰਮ ਕੀਤਾ ਹੈ,  ਉਹਨਾਂ ਨੂੰ ਪ੍ਰਤੀ ਸਖੀ ਦੇ ਹਿਸਾਬ ਨਾਲ ਪੰਜ ਹਜ਼ਾਰ ਰੁਪਏ ਸਨਮਾਨ ਵਜੋਂ ਦਿੱਤੇ ਜਾ ਚੁੱਕੇ ਹਨ ।
ਮੁੱਖ ਮੰਤਰੀ ਮਾਵਾਂ—ਧੀਆਂ ਸਤਿਕਾਰ ਯੋਜਨਾ ਇੱਕ ਹੋਰ ਵੱਡਾ ਉਪਰਾਲਾ ਹੈ ਜਿਸ ਰਾਹੀਂ ਭਗਵੰਤ ਸਿੰਘ ਮਾਨ ਸਰਕਾਰ ਨੇ ਔਰਤਾਂ ਦੇ ਮਾਣ—ਸਨਮਾਨ ਅਤੇ ਸਵੈ—ਮਾਣ ਨੂੰ ਵਧਾਇਆ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਆਪਣੇ ਦੌਰੇ ਦੌਰਾਨ ਪਿੰਡ ਦਾਨੇਵਾਲਾ ਵਿਖੇ  60 ਲੱਖ ਰੁਪਏ ਦੀ ਲਾਗਤ ਨਾਲ ਰਾਏ ਸਿੱਖਾਂ ਦੀਆਂ ਢਾਣੀਆਂ ਤੱਕ ਪਾਣੀ ਦੀ  ਪਾਈਪ ਲਾਈਨ ਪਾਉਣ ਅਤੇ  ਦਾਨੇਵਾਲਾ ਚੱਕ , ਸੀਤੋ ਰੋਡ ਅਤੇ ਡੱਬਵਾਲੀ ਰੋਡ  ਤੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ਼ ਪਾਈਪ ਲਾਈਨ ਪਾਉਣ ਦਾ ਵੀ ਨੀਂਹ ਪੱਥਰ ਰੱਖਿਆ।
                         ਇਸ ਮੌਕੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ  ਇਸਤਰੀ ਵਿੰਗ ਪਰਮਿੰਦਰ ਕੌਰ, ਪਰਮਜੀਤ ਕੌਰ ਫੂਲੇਵਾਲਾ,  ਅਸ਼ੂ ਰਾਣੀ, ਸੰਗਠਨ  ਇੰਚਾਰਜ਼  ਵਿਕਰਾਂਤ ਖੁਰਾਣਾ, ਪੀ.ਏ. ਅਰਸ਼ਦੀਪ ਸਿੱਧੂ, ਪੀ.ਏ. ਸ਼ਿੰਦਰ ਪਾਲ ਸਿੰਘ, ਪਰਵਿੰਦਰ ਸਿੰਘ, ਲਵਲੀ ਸੰਧੂ ਲੱਕੜਵਾਲਾ ਆਦਿ ਮੌਜੂਦ ਸਨ। 

ਹੋਰ ਖ਼ਬਰਾਂ :-  ਭਾਜਪਾ ਨੂੰ ਪਾਈ ਹਰ ਵੋਟ ਮਹਿੰਗੇ ਪੈਟਰੋਲ ਅਤੇ ਡੀਜ਼ਲ ਲਈ ਵੋਟ ਹੋਵੇਗੀ: ਹਰਪਾਲ ਸਿੰਘ ਚੀਮਾ

Leave a Reply

Your email address will not be published. Required fields are marked *