ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ (Former Chief Minister of Jharkhand Champai Soren) ਨੇ ਬੁਧਵਾਰ ਨੂੰ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਤੋਂ ਅਸਤੀਫ਼ਾ ਦੇ ਦਿਤਾ ਅਤੇ ਕਿਹਾ ਕਿ ਉਹ ਪਾਰਟੀ ਦੀ ਮੌਜੂਦਾ ਕਾਰਜਸ਼ੈਲੀ ਅਤੇ ਨੀਤੀਆਂ ਤੋਂ ਦੁਖੀ ਹਨ,ਚੰਪਾਈ ਸੋਰੇਨ 30 ਅਗੱਸਤ ਨੂੰ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਵਾਲੇ ਹਨ।
ਉਨ੍ਹਾਂ ਨੇ ਰਾਜ ਵਿਧਾਨ ਸਭਾ ਦੇ ਮੈਂਬਰ ਅਤੇ ਝਾਰਖੰਡ ’ਚ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿਤਾ ਹੈ। ਚੰਪਾਈ ਸੋਰੇਨ ਨੇ ਕਿਹਾ, ‘‘ਅੱਜ ਮੈਂ ਝਾਰਖੰਡ ਮੁਕਤੀ ਮੋਰਚਾ (Jharkhand Liberation Front) ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿਤਾ ਹੈ।
ਮੈਂ ਝਾਰਖੰਡ ਦੇ ਆਦਿਵਾਸੀਆਂ, ਦਲਿਤਾਂ, ਓਬੀਸੀ ਅਤੇ ਆਮ ਲੋਕਾਂ ਦੇ ਮੁੱਦਿਆਂ ’ਤੇ ਲੜਨਾ ਜਾਰੀ ਰੱਖਾਂਗਾ,’’ ਪਾਰਟੀ ਮੁਖੀ ਸ਼ਿਬੂ ਸੋਰੇਨ ਨੂੰ ਲਿਖੀ ਚਿੱਠੀ ’ਚ ਸੀਨੀਅਰ ਕਬਾਇਲੀ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਹ ਜੇ.ਐਮ.ਐਮ. ਦੀ ਮੌਜੂਦਾ ਕਾਰਜਸ਼ੈਲੀ ਤੋਂ ਪਰੇਸ਼ਾਨ ਹਨ।