ਝਾਰਖੰਡ ਦੀ ਕਰਨੀ ਸੈਨਾ ਦੇ ਪ੍ਰਧਾਨ ਵਿਨੈ ਕੁਮਾਰ ਸਿੰਘ ਦੀ ਜਮਸ਼ੇਦਪੁਰ ਵਿੱਚ ਗੋਲੀ ਲੱਗਣ ਨਾਲ ਮੌਤ

ਜਮਸ਼ੇਦਪੁਰ: ‘ਸ਼ੱਤਰੀ ਕਰਨੀ ਸੈਨਾ’ ਦੇ ਸੂਬਾ ਪ੍ਰਧਾਨ ਵਿਨੇ ਕੁਮਾਰ ਸਿੰਘ ਦੀ ਲਾਸ਼ ਐਤਵਾਰ ਨੂੰ ਝਾਰਖੰਡ ਦੇ ਜਮਸ਼ੇਦਪੁਰ ਸ਼ਹਿਰ ਵਿੱਚ ਮਿਲੀ। ਸਿੰਘ ਐਤਵਾਰ ਸਵੇਰ ਤੋਂ ਲਾਪਤਾ ਦੱਸੇ ਜਾ ਰਹੇ ਸਨ। ਸਿੰਘ ਦੇ ਸਿਰ ਵਿੱਚ ਗੋਲੀ ਲੱਗਣ ਅਤੇ ਖੱਬੇ ਹੱਥ ਵਿੱਚ ਪਿਸਤੌਲ ਦੇ ਨਿਸ਼ਾਨ ਮਿਲੇ ਹਨ। ਏਐਨਆਈ ਨੇ ਜਮਸ਼ੇਦਪੁਰ ਪੁਲਿਸ ਦੇ ਹਵਾਲੇ ਨਾਲ ਦੱਸਿਆ।

ਪੁਲਿਸ ਅਨੁਸਾਰ, ਸਿੰਘ ਕੱਲ੍ਹ ਸਵੇਰ ਤੋਂ ਹੀ ਕਿਸੇ ਸੰਪਰਕ ਵਿੱਚ ਨਹੀਂ ਸੀ। ਸ਼ਿਕਾਇਤ ਤੋਂ ਬਾਅਦ, ਉਸਦੀ ਮੋਬਾਈਲ ਲੋਕੇਸ਼ਨ ਟਰੇਸ ਕੀਤੀ ਗਈ ਅਤੇ ਲਾਸ਼ ਬਰਾਮਦ ਕਰ ਲਈ ਗਈ।

ਹੋਰ ਖ਼ਬਰਾਂ :-  ਨਸ਼ਾ ਤਸਕਰੀ ਨੈਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; 12 ਕਿੱਲੋ ਹੈਰੋਇਨ ਸਮੇਤ 3 ਕਾਬੂ

ਪੀਟੀਆਈ ਨੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਸਿੰਘ, ਕੁਝ ਹੋਰ ਲੋਕਾਂ ਨਾਲ ਘਰ ਵਾਪਸ ਆ ਰਹੇ ਸਨ ਜਦੋਂ ਬੰਦੂਕਧਾਰੀਆਂ ਨੇ ਨੈਸ਼ਨਲ ਹਾਈਵੇਅ-33 ‘ਤੇ ਇੱਕ ਹੋਟਲ ਨੇੜੇ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਮਾਮਲੇ ਦੀ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

Leave a Reply

Your email address will not be published. Required fields are marked *