ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 18 ਸਤੰਬਰ 2026 ਨੂੰ ਸਹਿਕਾਰੀ-ਅਧਾਰਿਤ ਰਾਈਡ-ਹੇਲਿੰਗ ਪਲੇਟਫਾਰਮ ‘ਭਾਰਤ ਟੈਕਸੀ’ ਦੀ ਸ਼ੁਰੂਆਤ

Chandigarh Administration to launch cooperative-based ride-hailing platform ‘Bharat Taxi’ on September 18, 2026

   ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵੱਲੋਂ 18 ਸਤੰਬਰ 2026 ਨੂੰ ਸਹਿਕਾਰੀ-ਅਧਾਰਿਤ ਰਾਈਡ-ਹੇਲਿੰਗ ਪਲੇਟਫਾਰਮ ‘ਭਾਰਤ ਟੈਕਸੀ’ (Bharat Taxi) ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸਦਾ ਅਧਿਕਾਰਤ ਉਦਘਾਟਨ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਮੁਰਲੀਧਰ ਮੋਹੋਲ ਦੀ ਮੌਜੂਦਗੀ ਵਿੱਚ ਕੀਤਾ ਜਾ ਰਿਹਾ ਹੈ।

ਇਸ ਸੇਵਾ ਨਾਲ ਯਾਤਰੀਆਂ ਅਤੇ ਡਰਾਈਵਰਾਂ ਦੋਵਾਂ ਨੂੰ ਮਿਲਣ ਵਾਲੀਆਂ ਮੁੱਖ ਸਹੂਲਤਾਂ ਅਤੇ ਖਾਸ ਗੱਲਾਂ:

1. ਡਰਾਈਵਰਾਂ ਲਈ ਖਾਸ (ਸਹਿਕਾਰੀ ਮਾਡਲ) • Zero Commission: ਰਵਾਇਤੀ ਕੰਪਨੀਆਂ (Ola/Uber) ਦੇ ਉਲਟ, ਇਸ ਪਲੇਟਫਾਰਮ ‘ਤੇ ਡਰਾਈਵਰਾਂ ਦੀ ਕਮਾਈ ਵਿੱਚੋਂ ਕੋਈ ਭਾਰੀ ਕਮਿਸ਼ਨ ਨਹੀਂ ਕੱਟਿਆ ਜਾਵੇਗਾ।
• ਡਰਾਈਵਰ ਬਣੇ ਹਿੱਸੇਦਾਰ: ‘ਸਹਿਕਾਰ ਟੈਕਸੀ ਕੋਆਪ੍ਰੇਟਿਵ ਲਿਮਟਿਡ’ (STCL) ਦੇ ਤਹਿਤ ਚਾਲਕ (ਸਾਰਥੀ) ਸਿਰਫ਼ ਪਾਰਟਨਰ ਨਹੀਂ, ਸਗੋਂ ਕੋਆਪ੍ਰੇਟਿਵ ਦੇ ਮੈਂਬਰ ਅਤੇ ਸ਼ੇਅਰਹੋਲਡਰ ਬਣ ਸਕਦੇ ਹਨ।
• ਭਲਾਈ ਸਹੂਲਤਾਂ: ਡਰਾਈਵਰਾਂ ਨੂੰ ਸਸਤੀਆਂ ਬੀਮਾ ਦਰਾਂ, ਆਸਾਨ ਲੋਨ/ਫਾਈਨਾਂਸ ਸਹੂਲਤ ਅਤੇ ਹੋਰ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਹੋਰ ਖ਼ਬਰਾਂ :-  'ਯੁੱਧ ਨਸ਼ਿਆਂ ਵਿਰੁੱਧ’; ਪੰਜਾਬ ਸਰਕਾਰ ਸਕੂਲ ਅਧਾਰਿਤ ਐਕਸ਼ਨ ਪ੍ਰੋਗਰਾਮ ਰਾਹੀਂ ਨੌਜਵਾਨ ਮਨਾਂ ਦੀ ਰੱਖਿਆ ਕਰੇਗੀ : ਹਰਜੋਤ ਸਿੰਘ ਬੈਂਸ

2. ਯਾਤਰੀਆਂ ਲਈ ਖਾਸ (ਪਾਰਦਰਸ਼ਤਾ ਅਤੇ ਸੁਰੱਖਿਆ) • No Surge Pricing: ਪੀਕ ਆਵਰਸ ਜਾਂ ਖਰਾਬ ਮੌਸਮ ਦੌਰਾਨ ਕਿਰਾਇਆ ਬਹੁਤ ਜ਼ਿਆਦਾ ਵਧਣ (ਸਰਜ ਪ੍ਰਾਈਸਿੰਗ) ਦੀ ਸਮੱਸਿਆ ਨਹੀਂ ਹੋਵੇਗੀ।
• ਵੱਖ-ਵੱਖ ਵਿਕਲਪ: ਐਪ ਰਾਹੀਂ ਕੈਬ (Cab), ਆਟੋ-ਰਿਕਸ਼ਾ ਅਤੇ ਬਾਈਕ ਟੈਕਸੀ (Bike Taxi) ਦੀ ਬੁਕਿੰਗ ਕੀਤੀ ਜਾ ਸਕੇਗੀ।
• ਸੁਰੱਖਿਆ ਫੀਚਰਸ: ਵਾਹਨਾਂ ਦੀ ਰੀਅਲ-ਟਾਈਮ GPS ਟ੍ਰੈਕਿੰਗ, ਲਾਈਵ ਲੋਕੇਸ਼ਨ ਸ਼ੇਅਰਿੰਗ ਅਤੇ ਇਨ-ਐਪ ਐਮਰਜੈਂਸੀ/SOS ਬਟਨ ਦੀ ਸਹੂਲਤ ਸ਼ਾਮਲ ਹੈ।

Leave a Reply

Your email address will not be published. Required fields are marked *