ਚੰਡੀਗੜ੍ਹ: ਪੀਜੀਆਈ ਦੇ ਰੇਡੀਓਥੈਰੇਪੀ ਵਿਭਾਗ ਨੂੰ ਮਿਲਿਆ ਨਵਾਂ ਵਿਭਾਗ ਮੁਖੀ

Chandigarh: PGI's Radiotherapy Department gets new head

ਪੀਜੀਆਈ ਚੰਡੀਗੜ੍ਹ (PGI Chandigarh) ਦੇ ਰੇਡੀਓਥੈਰੇਪੀ ਅਤੇ ਓਨਕੋਲੋਜੀ ਵਿਭਾਗ ਨੂੰ ਨਵਾਂ ਵਿਭਾਗ ਮੁਖੀ (HOD) ਮਿਲ ਗਿਆ ਹੈ। ਅਦਾਰੇ ਵੱਲੋਂ ਜਾਰੀ ਦਫ਼ਤਰੀ ਹੁਕਮਾਂ ਅਨੁਸਾਰ ਪ੍ਰੋ. ਰਾਕੇਸ਼ ਕਪੂਰ ਨੂੰ ਵਿਭਾਗ ਮੁਖੀ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਵਿਭਾਗ ਦੀ ਮੌਜੂਦਾ ਮੁਖੀ ਪ੍ਰੋ. ਸੁਸ਼ਮਿਤਾ ਘੋਸ਼ਾਲ ਚੱਕਰਵਰਤੀ ਦੇ 31 ਜੁਲਾਈ 2026 ਨੂੰ ਸੇਵਾਮੁਕਤ (ਰੀਟਾਇਰ) ਹੋਣ ਦੇ ਮੱਦੇਨਜ਼ਰ ਕੀਤੀ ਗਈ ਹੈ। ਪ੍ਰੋ. ਸੁਸ਼ਮਿਤਾ ਨੇ ਆਪ ਬੇਨਤੀ ਕੀਤੀ ਸੀ ਕਿ ਵਿਭਾਗ ਦਾ ਚਾਰਜ ਪ੍ਰੋ. ਰਾਕੇਸ਼ ਕਪੂਰ ਨੂੰ ਸੌਂਪ ਦਿੱਤਾ ਜਾਵੇ। ਉਨ੍ਹਾਂ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਪੀਜੀਆਈ ਪ੍ਰਸ਼ਾਸਨ ਨੇ ਇਹ ਹੁਕਮ ਜਾਰੀ ਕੀਤੇ ਹਨ।

ਹੋਰ ਖ਼ਬਰਾਂ :-  ਮੁੱਖ ਚੋਣ ਕਮਿਸ਼ਨਰ ਵੱਲੋਂ 2100 ਆਬਜ਼ਰਵਰਾਂ ਨੂੰ ਚੋਣਾਂ ਦੌਰਾਨ ਸਾਰਿਆਂ ਲਈ ਅਨੁਕੂਲ ਤੇ ਬਰਾਬਰ ਮਾਹੌਲ ਯਕੀਨੀ ਬਣਾਉਣ ਦੇ ਨਿਰਦੇਸ਼

 

Leave a Reply

Your email address will not be published. Required fields are marked *