ਰਾਜ ਚੋਣ ਕਮਿਸ਼ਨ ਨੇ ਆਮ ਜਨਤਾ ਤੇ ਸਮੂਹ ਸਬੰਧਤਾਂ ਦੀ ਸਹੂਲਤ ਲਈ ਆਪਣੇ ਦਫ਼ਤਰ ਵਿੱਚ ਕੰਟਰੋਲ ਰੂਮ ਸਥਾਪਤ ਕੀਤਾ

ਰਾਜ ਵਿੱਚ ਗਰਾਮ ਪੰਚਾਇਤ ਚੋਣਾਂ ਦੇ ਸਬੰਧ ਵਿੱਚ ਆਮ ਜਨਤਾ ਅਤੇ ਸਮੂਹ ਸਬੰਧਤਾਂ ਦੀ ਸਹੂਲਤ ਲਈ ਕਮਿਸ਼ਨ ਵੱਲੋਂ ਆਪਣੇ ਦਫਤਰ ਐਸ. ਸੀ .ਓ. ਨੰ: 49, ਸੈਕਟਰ 17 ਈ. ਚੰਡੀਗੜ੍ਹ, ਵਿਖੇ ਇੱਕ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਲੈਂਡਲਾਈਨ ਨੰ. 0172- 2771326 ਚੋਣਾਂ ਦੀ ਪ੍ਰਕ੍ਰਿਆ ਖਤਮ ਹੋਣ ਤੱਕ ਸਵੇਰੇ 8.30 a.m. ਤੋਂ ਸ਼ਾਮ 9.00 pm ਤੱਕ ਕੰਮ ਕਰੇਗਾ । ਉਸਨੇ ਅੱਗੇ ਕਿਹਾ ਕਿ ਗਰਾਮ ਪੰਚਾਇਤ ਚੋਣਾਂ ਸਬੰਧੀ ਅਪ-ਡੇਟਿਡ ਸੂਚਨਾਂ ਅਤੇ ਹਦਾਇਤਾਂ ਕਮਿਸ਼ਨ ਦੀ ਵੈਬਸਾਇਟ https://sec.punjab.gov.in ਤੇ ਵੇਖੀਆਂ ਜਾ ਸਕਦੀਆਂ ਹਨ ਅਤੇ ਕਮਿਸ਼ਨ ਦੀ ਈ-ਮੇਲ ਆਈ.ਡੀ secpb@punjab.gov.in ਹੈ ।

ਹੋਰ ਖ਼ਬਰਾਂ :-  ਅੱਜ, 23 ਅਗਸਤ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਕੋਈ ਅਲਰਟ ਨਹੀਂ ਹੈ

Leave a Reply

Your email address will not be published. Required fields are marked *