ਲੋੜਵੰਦ ਪਰਿਵਾਰ ਦੀ ਧੀ ਦਾ ਆਨੰਦ ਕਾਰਜ ਕਰਵਾ ਕੇ ਮਾਪਿਆਂ ਨੂੰ ਜਿੰਮੇਵਾਰੀ ਤੋਂ ਕੀਤਾ ਮੁਕਤ

ਸਮਾਜ ਵਿੱਚ ਜਿਥੇ ਕਈ ਰੱਬੀ ਰੂਹਾਂ ਮਾਲਿਕ ਨੂੰ ਧਿਆਨ ਵਿੱਚ ਰੱਖ ਕੇ ਭਲਾਈ ਦੇ ਕੰਮ ਕਰਦੀਆਂ ਹਨ, ਉਥੇ ਵਿਲੱਖਣ ਸਖਸ਼ੀਅਤ ਸ੍ਰ ਦਲਜੀਤ ਸਿੰਘ ਸਬ ਇੰਸਪੈਕਟਰ ਟ੍ਰੈਫਿਕ ਐਜੂਕੇਸ਼ਨ ਸੈਲ ਆਪ ਮੁਹਾਰੇ ਆ ਜਾਂਦੇ ਹਨ। ਇਹ ਅਧਿਕਾਰੀ ਸਮਾਜ ਨੂੰ ਵੱਡੀ ਦੇਣ ਹਨ, ਜਿੰਨਾਂ ਦੇ ਉਪਰਾਲੇ ਸਦਕਾ ਲੋੜਵੰਦਾਂ ਦੀਆਂ ਅੱਖਾਂ ਦੇ ਆਪਰੇਸ਼ਨ, ਬਨਾਉਟੀ ਅੰਗ, ਆਪਣੇ ਹੀ ਪਰਿਵਾਰਾਂ ਦੇ ਹੱਥੋਂ ਸ਼ਿਕਾਰ ਹੋਏ ਗਰੀਬ ਲੋੜਵੰਦ ਧੀਆਂ ਦੇ ਆਨੰਦ ਕਾਰਜ ਕਰਵਾ ਕੇ ਮਾਪਿਆਂ ਨੂੰ ਜਿੰਮੇਵਾਰੀ ਤੋਂ ਮੁਕਤ ਕੀਤਾ ਜਾਂਦਾ ਹੈ।

ਸ੍ਰ ਦਲਜੀਤ ਸਿੰਘ ਨੇ ਸਵੈ ਯੋਗਦਾਨ ਸਦਕਾ ਗਰੀਬ ਦੀ ਧੀ ਦੇ ਆਨੰਦ ਕਾਰਜ ਸਮੇਂ ਮਾਮਾ ਹੋਣ ਦਾ ਫਰਜ ਅਦਾ ਕੀਤਾ। ਧੀ ਦੇ ਵਿਆਹ ਤੋਂ ਪਹਿਲਾਂ ਸ਼ਗਨਾਂ ਦੇ ਕੰਮ ਵਿੱਚ ਜਿਥੇ ਰਿਸ਼ਤੇਦਾਰਾਂ ਵੱਲੋਂ ਆਉਣ ਤੋਂ ਆਨਾਕਾਨੀ ਕੀਤੀ ਜਾਂਦੀ ਸੀ, ਉਥੇ ਇਨ੍ਹਾਂ ਵੱਲੋਂ ਪਾਏ ਯੋਗਦਾਨ ਸਦਕਾ ਆਨੰਦ ਕਾਰਜ ਵਾਲੇ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜਰੀ ਭਰੀ। ਮਾਪਿਆਂ ਦੇ ਚਿਹਰੇ ਤੇ ਕਾਰਜ ਨੂੰ ਲੈ ਕੇ ਜਿਥੇ ਮਾਯੂਸੀ ਛਾਈ ਸੀ, ਉਥੇ ਵਿਆਹ ਵਾਲੇ ਦਿਨ ਬੜੇ ਹੀ ਚਾਅ ਅਤੇ ਮਲਾਰਾਂ ਵੇਖਣ ਨੂੰ ਮਿਲੇ।

ਹੋਰ ਖ਼ਬਰਾਂ :-  ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਵਧਦੇ ਤਣਾਅ ਦੇ ਵਿਚਕਾਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਬੰਦ ਦਰਵਾਜ਼ਾ ਮੀਟਿੰਗ ਵਿੱਚ ਪਾਕਿਸਤਾਨ ਦੇ 'ਝੂਠੇ ਝੰਡੇ' ਦੇ ਸਿਧਾਂਤ ਨੂੰ ਰੱਦ ਕਰ ਦਿੱਤਾ

ਆਨੰਦ ਕਾਰਜ ਮੌਕੇ ਇਹ ਵੇਖਣ ਨੂੰ ਮਿਲਿਆ ਕਿ ਵਾਹਿਗੁਰੂ ਜਿਥੇ ਆਪ ਸਹਾਈ ਹੁੰਦੇ ਉਥੇ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮ ਕਰਾਵਣਿ ਆਇਆ ਰਾਮ ਰੱਬੀ ਰੂਹ ਸਹਾਈ ਹੁੰਦੀ ਹੈ।

Leave a Reply

Your email address will not be published. Required fields are marked *