ਦਿੱਲੀ ਸਰਕਾਰ (Delhi Govt) ਨੇ ਰਾਜਧਾਨੀ ਵਿੱਚ ਆਫ਼ਤ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਸਮਰਪਿਤ ਸਟੇਟ ਡਿਜ਼ਾਸਟਰ ਇਮਰਜੈਂਸੀ ਰਿਸਪਾਂਸ ਫੋਰਸ (SDERF) ਦੇ ਗਠਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਰੇਖਾ ਗੁਪਤਾ (Chief Minister Rekha Gupta) ਨੇ ਇਸ ਸਬੰਧੀ ਸਬੰਧਤ ਵਿਭਾਗਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਦਿੱਲੀ ਮੁੱਖ ਮੰਤਰੀ ਦਫ਼ਤਰ (CMO) ਨੇ ਕਿਹਾ, ਮੁੱਖ ਮੰਤਰੀ ਰੇਖਾ ਗੁਪਤਾ (Chief Minister Rekha Gupta) ਦੇ ਨਿਰਦੇਸ਼ਾਂ ਤੋਂ ਬਾਅਦ, ਦਿੱਲੀ ਵਿੱਚ ਸਟੇਟ ਡਿਜ਼ਾਸਟਰ ਇਮਰਜੈਂਸੀ ਰਿਲੀਫ਼ ਫੋਰਸ (State Disaster Emergency Relief Force) ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
NDRF ਦੇ ਸੀਨੀਅਰ ਅਧਿਕਾਰੀਆਂ ਨਾਲ ਦਿੱਲੀ ਸਕੱਤਰੇਤ (Delhi Secretariat) ਵਿੱਚ ਹੋਈ ਮੀਟਿੰਗ ਦੌਰਾਨ, ਸਟੇਟ-ਆਫ਼-ਦੀ-ਆਰਟ SDERF ਟੀਮ ਲਈ ਜ਼ਰੂਰੀ ਸੁਝਾਅ/ਇਨਪੁਟ ਇਕੱਠੇ ਕੀਤੇ ਗਏ।
SDERF ਦੇ ਗਠਨ ਨਾਲ ਜੁੜੀਆਂ ਮੁੱਖ ਗੱਲਾਂ:
-
ਤੁਰੰਤ ਰਾਹਤ ਤੇ ਬਚਾਅ ਕਾਰਜ: ਦਿੱਲੀ ਵਿੱਚ ਹੜ੍ਹ, ਭੂਚਾਲ, ਇਮਾਰਤਾਂ ਡਿੱਗਣ ਜਾਂ ਅੱਗ ਲੱਗਣ ਵਰਗੀਆਂ ਐਮਰਜੈਂਸੀ ਸਥਿਤੀਆਂ ਵਿੱਚ ਇਹ ਬਲ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਚਲਾਏਗਾ।
-
ਕੇਂਦਰੀ ਬਲਾਂ ‘ਤੇ ਨਿਰਭਰਤਾ ਘਟੇਗੀ: ਹੁਣ ਤੱਕ ਦਿੱਲੀ ਨੂੰ ਵੱਡੀਆਂ ਆਫ਼ਤਾਂ ਸਮੇਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਜਾਂ ਹੋਰ ਕੇਂਦਰੀ ਏਜੰਸੀਆਂ ‘ਤੇ ਨਿਰਭਰ ਰਹਿਣਾ ਪੈਂਦਾ ਸੀ। SDERF ਦੇ ਬਣਨ ਨਾਲ ਦਿੱਲੀ ਕੋਲ ਆਪਣੀ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਟੀਮ ਹੋਵੇਗੀ।
-
ਆਧੁਨਿਕ ਉਪਕਰਨ: ਇਸ ਫੋਰਸ ਨੂੰ ਅਧੁਨਿਕ ਰਾਹਤ ਤੇ ਬਚਾਅ ਉਪਕਰਨਾਂ, ਸੰਚਾਰ ਪ੍ਰਣਾਲੀ ਅਤੇ ਵਿਸ਼ੇਸ਼ ਵਾਹਨਾਂ ਨਾਲ ਲੈਸ ਕੀਤਾ ਜਾਵੇਗਾ।
-
ਵਿਸ਼ੇਸ਼ ਟ੍ਰੇਨਿੰਗ: ਫੋਰਸ ਦੇ ਜਵਾਨਾਂ ਨੂੰ ਆਫ਼ਤ ਪ੍ਰਬੰਧਨ ਅਤੇ ਇਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।
ਇਸ ਕਦਮ ਨਾਲ ਦਿੱਲੀ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਕੁਦਰਤੀ ਜਾਂ ਮਾਨਵ-ਨਿਰਮਿਤ ਆਫ਼ਤ ਸਮੇਂ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਵਿੱਚ ਵੱਡੀ ਮਦਦ ਮਿਲੇਗੀ।