ਰੋਪੜ ਪਾਵਰ ਪਲਾਂਟ ਦੇ 2 ਯੂਨਿਟ ਬੰਦ ਹੋਣ ਦੇ ਬਾਵਜੂਦ ਪੰਜਾਬ ‘ਚ ਬਿਜਲੀ ਦੀ ਕੋਈ ਘਾਟ ਨਹੀਂ ਆਈ: ਤਰੁਨਪ੍ਰੀਤ ਸਿੰਘ ਸੌਂਦ

Despite the closure of 2 units of Ropar Power Plant, there was no power shortage in Punjab: Tarunpreet Singh Saund

ਚੰਡੀਗੜ੍ਹ 15 ਸਤੰਬਰ – ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੰਗਲਵਾਰ ਨੂੰ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਦੇ 150 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਦੋ ਯੂਨਿਟ ਬੰਦ ਹੋਣ ਦੇ ਬਾਵਜੂਦ, “ਪੰਜਾਬ ਵਿੱਚ ਬਿਜਲੀ ਦੀ ਕੋਈ ਘਾਟ ਨਹੀਂ ਆਈ ਅਤੇ ਕਿਤੇ ਵੀ ਬਿਜਲੀ ਦੀ ਘਾਟ ਨਾਲ ਸਬੰਧਤ ਕੋਈ ਕੱਟ ਨਹੀਂ ਲਗਾਇਆ ਗਿਆ।”

ਇੱਕ ਬਿਆਨ ਵਿੱਚ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ, “ਰੋਪੜ ਪਾਵਰ ਪਲਾਂਟ ਦੇ ਦੋ ਯੂਨਿਟ, ਜਿਨ੍ਹਾਂ ਦੀ ਕੁੱਲ ਸਮਰੱਥਾ 150 ਮੈਗਾਵਾਟ ਹੈ, ਇਸ ਵੇਲੇ ਬੰਦ ਹਨ। ਇਹਨਾਂ ਵਿੱਚੋਂ ਇੱਕ ਯੂਨਿਟ ਕੱਲ੍ਹ ਸਵੇਰ ਤੱਕ ਚਾਲੂ ਹੋ ਜਾਵੇਗਾ, ਜਦੋਂ ਕਿ ਦੂਜਾ ਯੂਨਿਟ ਕੁਝ ਦਿਨਾਂ ਵਿੱਚ ਚਾਲੂ ਹੋ ਜਾਵੇਗਾ। ਇਸ ਦੇ ਬਾਵਜੂਦ, ਪੰਜਾਬ ਵਿੱਚ ਬਿਜਲੀ ਦੀ ਕੋਈ ਘਾਟ ਨਹੀਂ ਹੋਈ ਹੈ ਅਤੇ ਲੋਕਾਂ ਨੂੰ ਬਿਜਲੀ ਦੀ ਸਪਲਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਿਆ।”

ਹੋਰ ਖ਼ਬਰਾਂ :-  ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ ਕਤਲ ਕੇਸ: ਸ਼ੱਕੀ ਵਿਅਕਤੀ ਦੀ ਸੀ.ਸੀ.ਟੀ.ਵੀ ਫੁਟੇਜ ਜਾਰੀ, ਪੁਲਿਸ ਨੇ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਐਲਾਨਿਆ

ਰਾਜ ਦੀ ਰਿਕਾਰਡ ਮੰਗ ਨੂੰ ਪੂਰਾ ਕਰਨ ਦੀ ਸਮਰੱਥਾ ‘ਤੇ ਚਾਨਣਾ ਪਾਉਂਦਿਆਂ ਬਿਜਲੀ ਮੰਤਰੀ ਨੇ ਕਿਹਾ, “ਪੰਜਾਬ ਨੇ 12 ਸਤੰਬਰ ਨੂੰ ਦੁਪਹਿਰ 2:15 ਵਜੇ 16,268 ਮੈਗਾਵਾਟ, 13 ਸਤੰਬਰ ਨੂੰ ਸਵੇਰੇ 11:45 ਵਜੇ 16,455 ਮੈਗਾਵਾਟ ਅਤੇ 14 ਸਤੰਬਰ ਨੂੰ ਦੁਪਹਿਰ 3:00 ਵਜੇ 17,281 ਮੈਗਾਵਾਟ ਦੀ ਮੰਗ ਨੂੰ ਪੂਰਾ ਕੀਤਾ। 14 ਸਤੰਬਰ ਨੂੰ ਪੂਰੀ ਕੀਤੀ ਗਈ 17,281 ਮੈਗਾਵਾਟ ਦੀ ਮੰਗ ਪੰਜਾਬ ਦੁਆਰਾ ਹੁਣ ਤੱਕ ਦੀ ਸਭ ਤੋਂ ਵੱਧ ਪੂਰੀ ਕੀਤੀ ਗਈ ਮੰਗ ਹੈ। ਦੋ ਯੂਨਿਟ ਬੰਦ ਹੋਣ ਦੇ ਬਾਵਜੂਦ ਸੂਬੇ ਵਿੱਚ ਬਿਜਲੀ ਦੀ ਕੋਈ ਘਾਟ ਨਹੀਂ ਆਈ।”

 

Leave a Reply

Your email address will not be published. Required fields are marked *