ਪੰਜਾਬ ਸਰਕਾਰ ਨੇ 26 ਮਈ ਨੂੰ ਨਗਰ ਨਿਗਮ ਦੀਆਂ ਆਮ ਚੋਣਾਂ ਲਈ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਾਰੇ ਯੋਗ ਕਾਮਿਆਂ ਨੂੰ ਵੋਟ ਪਾਉਣ ਦੀ ਛੋਟ ਦਿੱਤੀ

Punjab Govt

ਪੰਜਾਬ ਸਰਕਾਰ ਨੇ ਰਜਿਸਟਰਡ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਛੋਟ ਦਿੱਤੀ ਹੈ। ਇਸ ਸਬੰਧੀ ਪੰਜਾਬ ਵਿੱਚ ਰਜਿਸਟਰਡ ਦੁਕਾਨਾਂ ਅਤੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਾਮੇ ਜੋ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਵੋਟਰ ਵਜੋਂ ਰਜਿਸਟਰਡ ਹਨ, ਨੂੰ ਵੋਟਾਂ ਵਾਲੇ ਦਿਨ 26 ਮਈ, 2026 (ਮੰਗਲਵਾਰ) ਨੂੰ ਪੰਜਾਬ ਦੁਕਾਨਾਂ ਅਤੇ ਵਪਾਰਕ ਅਦਾਰੇ ਐਕਟ ਦੀ ਧਾਰਾ 10 ਦੀ ਉਪ-ਧਾਰਾ 1 ਦੇ ਉਪਬੰਧਾਂ ਤੋਂ ਛੋਟ ਦਿੱਤੀ ਜਾਵੇਗੀ।

ਹੋਰ ਖ਼ਬਰਾਂ :-  ਰਾਜਾ ਵੜਿੰਗ ਵੱਲੋਂ ਸਿੱਖ ਕਕਾਰਾਂ ਦੀ ਬੇਅਦਬੀ ਸ਼ਰਮਨਾਕ, ਸਿੱਖ ਕੌਮ ਕਾਂਗਰਸ ਨੂੰ ਕਦੇ ਮੁਆਫ ਨਹੀਂ ਕਰੇਗੀ: ਹਰਮੀਤ ਸਿੰਘ ਸੰਧੂ

ਦੱਸਣਯੋਗ ਹੈ ਕਿ 26 ਮਈ, 2026 (ਮੰਗਲਵਾਰ) ਨੂੰ 24-30 ਮਈ, 2026 ਦੇ ਵਿਚਕਾਰ ਆਉਣ ਵਾਲੇ ਨਿਯਮਤ ਹਫਤਾਵਾਰੀ ਛੁੱਟੀ ਵਾਲੇ ਦਿਨ ਦੀ ਬਜਾਏ ਇੱਕ ਲਾਜ਼ਮੀ ਛੁੱਟੀ ਵਾਲਾ ਦਿਨ ਨਹੀਂ ਮੰਨਿਆ ਜਾਵੇਗਾ। ਕਿਰਤ ਵਿਭਾਗ ਪੰਜਾਬ ਦੁਆਰਾ ਜਾਰੀ ਨੋਟੀਫਿਕੇਸ਼ਨ ਦੀ ਕਾਪੀ ਨੱਥੀ ਹੈ।

Leave a Reply

Your email address will not be published. Required fields are marked *