ਇਤਿਹਾਸਕ ਨਗਰੀ ਪਾਣੀਪਤ ਦੇ ਨਾਂਲ ਅੱਜ ਉਸ ਸਮੇਂ ਇਕ ਹੋਰ ਸੁਖਦ ਅਧਿਆਏ ਜੁੜ ਗਿਆ, ਜਦੋਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਾਣੀਪਤ ਦੇ ਨਵੇਂ ਬੱਸ ਅੱਡੇ ਸਿਵਾਹ ਤੋਂ ਇਲੈਕਟ੍ਰਿਗ ਸਿਟੀ ਬੱਸ ਸੇਵਾ ਦੀ ਸ਼ਰੂਆਤ ਕੀਤੀ। ਇਸ ਪਹਿਲ ਦਾ ਉਦੇਸ਼ ਨਾ ਸਿਰਫ ਸੂਬੇ ਦੇ ਲੋਕਾਂ ਨੂੰ ਸਰਲ ਟ੍ਰਾਂਸਪੋਰਟ ਸਹੂਲਤ ਦਾ ਲਾਭ ਪਹੁੰਚਾਉਣਾ ਹੈ, ਸਗੋ ਵਾਤਾਵਰਣ ਪ੍ਰਦੂਸ਼ਣ ਨੂੰ ਵੀ ਘੱਟ ਕਰਨਾ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪਾਣੀਪਤ ਵਿਚ ਪਹਿਲੇ ਸੱਤ ਦਿਨ ਇਲੈਕਟ੍ਰਿਕ ਸਿਟੀ ਬੱਸ ਸੇਵਾ ਮੁਫਤ ਕਰਨ ਦਾ ਐਲਾਨ ਕੀਤਾ, ਤਾਂ ਜੋ ਲੋਕ ਆਪਣੀ ਕਾਰ ਤੇ ਨਿਜੀ ਵਾਹਨ ਨੂੰ ਛੱਡ ਕੇ ਪਬਲਿਕ ਟ੍ਰਾਂਸਪੋਰਟ ਤੋਂ ਯਾਤਰਾ ਕਰ ਸਕਣ। ਸਿਟੀ ਬੱਸ ਸੇਵਾ ਦਾ ਰੂਟ ਵੀ ਸ਼ਹਿਰ ਦੇ ਲੋਕਾਂ ਦੀ ਮੰਗ ਤੇ ਜਰੂਰਤ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਵੇਗਾ। ਪਾਣੀਪਤ ਵਿਚ ਫਿਲਹਾਲ ਤਿੰਨ ਇਲੈਕਟ੍ਰਿਕ ਸਿਟੀ ਬੱਸ ਚਾਲੂ ਕੀਤੀ ਗਈ ਹੈ। ਜਲਦੀ ਹੀ ਪੰਜ ਹੋਰ ਬੱਸਾਂ ਨੂੰ ਵੀ ਬੇੜੇ ਵਿਚ ਸ਼ਾਮਿਲ ਕੀਤਾ ਜਾਵੇਗਾ। ਸਿਟੀ ਬੱਸ ਸੇਵਾ ਯਾਤਰੀ ਵਿਰਾਇਆ 10 ਤੋਂ 50 ਰੁਪਏ ਦੇ ਵਿਚ ਹੋਵੇਗਾ ਅਤੇ ਰੂਟ 28 ਤੋਂ 30 ਕਿਲੋਮੀਟਰ ਦਾ ਹੋਵੇਗਾ। ਸ਼ਹਿਰ ਦੇ ਲਗਦੇ ਪਿੰਡਾਂ ਵਿਚ ਸਿਟੀ ਬੱਸ ਸੇਵਾ ਦਾ ਪੜਾਅਵਾਰ ਢੰਗ ਨਾਲ ਵਿਸਤਾਰ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਪਾਣੀਪਤ ਦੇ ਲੋਕਾਂ ਨੂੰ ਸਿਟੀ ਬੱਸ ਸੇਵਾ ਸ਼ੁਰੂ ਹੋਣ ‘ਤੇ ਸ਼ੁਭਕਾਮਨਾ ਦਿੱਤੀ ਅਤੇ ਖੁਦ ਵੀ ਸਿਟੀ ਬੱਸ ਤੋਂ ਯਾਤਰਾ ਕੀਤੀ। ਉਨ੍ਹਾਂ ਦੇ ਨਾਲ ਰਾਜ ਸਭਾ ਸਾਂਸਦ ਕ੍ਰਿਸ਼ਣ ਲਾਲ ਪੰਵਾਰ, ਸਾਂਸਦ ਸੰਜੈ ਭਾਟਿਆ, ਸ਼ਹਿਰ ਵਿਧਾਇਕ ਪ੍ਰਮੋਦ ਵਿਜ ਅਤੇ ਟ੍ਰਾਂਸਪੋਰਟ ਵਿਭਾਂਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ ਨੇ ਵੀ ਯਾਤਰਾ ਕੀਤੀ।ਮੁੱਖ ਮੰਤਰੀ ਨੇ ਕਿਹਾ ਕਿ ਸਿਵਾਹ ਦਾ ਬੱਸ ਸਟੈਂਡ ਉਨ੍ਹਾਂ ਦੇ ਖੁਦ ਲਈ ਵੀ ਮਹਤੱਵਪੂਰਨ ਹੈ ਕਿਉਂਕਿ ਇਸ ਬੱਸ ਸਟੈਂਡ ਦਾ ਨੀਂਹ ਪੱਥਰ ਦੇ ਬਾਅਦ ਉਦਘਾਟਨ ਵੀ 18 ਜੁਲਾਈ, 2023 ਨੂੰ ਉਨ੍ਹਾਂ ਨੇ ਹੀ ਕੀਤਾ ਸੀ। ਅੱਜ ਇੱਥੋਂ ਪਾਣੀਪਤ ਸਿਟੀ ਬੱਸ ਸਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਸ਼ਹਿਰਵਾਸੀਆਂ ਤੇ ਗ੍ਰਾਮੀਣਾਂ ਨੂੰ ਭਰਪੂਰ ਲਾਭ ਮਿਲੇਗਾ।
- ਸੂਬੇ ਦੇ 9 ਜਿਲ੍ਹਿਆਂ ਵਿਚ 2450 ਕਰੋੜ ਦੀ ਲਾਗਤ ਨਾਲ ਸਿਟੀ ਬੱਸ ਸੇਵਾ ਦਾ ਹੋਵੇਗਾ ਵਿਸਤਾਰ, ਇਸ ਦੇ ਲਈ 450 ਬੱਸਾਂ ਖਰੀਦੀਆਂ ਜਾਣਗੀਆਂ
- ਸੋਮਵਾਰ ਤੋਂ ਜਗਾਧਰੀ (ਯਮੁਨਾਨਗਰ) ਵਿਚ ਵੀ ਇਲੈਕਟ੍ਰਿਕ ਸਿਟੀ ਬੱਸ ਸੇਵਾ ਦੀ ਹੋਵੇਗੀ ਸ਼ੁਰੂਆਤ
- ਸੂਬੇ ਵਿਚ ਸੜਕ, ਰੇਲ ਤੇ ਹਵਾਈ ਕਨੈਕਟੀਵਿਟੀ ਵਧਾਉਣ ਦੇ ਨਾਲ-ਨਾਲ ਮੈਟਰੋ ਦੀ ਤਰਜ ‘ਤੇ ਰੈਪਿਡ ਰੇਲ ਟ੍ਰਾਂਸਪੋਰਟ ਸੇਵਾ ਹੋਵੇਗੀ ਸ਼ੁਰੂ – ਮੁੱਖ ਮੰਤਰੀ
- ਪਿਛਲੇ 9 ਸਾਲਾਂ ਵਿਚ ਹਰਿਆਣਾ ਰੋਡਵੇਜ ਵਿਚ ਲਗਭਗ 3500 ਡਰਾਈਵਰਾਂ ਤੇ ਕੰਡਕਟਰਾਂ ਦੀ ਕੀਤੀ ਗਈ ਨਵੀਂ ਭਰਤੀ – ਮੁੱਖ ਮੰਤਰੀ
ਸੂਬੇ ਵਿਚ 450 ਅੱਤਆਧੁਨਿਕ, ਏਅਰਕੰਡੀਸ਼ਨ ਇਲੈਕਟ੍ਰਿਕ ਬੱਸਾਂ ਦਾ ਵੀ ਹੋਵੇਗਾ ਸੰਚਾਲਨ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਪਾਣੀਪਤ ਅਤੇ ਜਗਾਧਰੀ ਵਿਚ ਇਲੈਕਟ੍ਰਿਕ ਸਿਟੀ ਬੱਸ ਦੇ ਲਾਂਚ ਦੇ ਬਾਅਦ ਪੰਕੂਲਾ, ਅੰਬਾਲਾ, ਸੋਨੀਪਤ, ਰਿਵਾੜੀ, ਕਰਨਾਲ, ਰੋਹਤਕ ਅਤੇ ਹਿਸਾਰ ਸਮੇਤ ਸੱਤ ਸ਼ਹਿਰਾਂ ਵਿਚ ਸਰਕਾਰ ਵੱਲੋਂ ਜੂਨ, 2024 ਤਕ ਇਲੈਕਟ੍ਰਿਕ ਸਿਟੀ ਬੱਸ ਸੇਵਾ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਵਰਨਣਯੋਗ ਹੈ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਜੋ ਸੂਬੇ ਦੇ ਵਿੱਤ ਮੰਤਰੀ ਵੀ ਹਨ, ਉਨ੍ਹਾਂ ਨੇ ਆਪਣੇ ਸਾਲ-2023-24 ਦੇ ਬਜਟ ਭਾਸ਼ਨ ਦੌਰਾਨ ਐਲਾਨ ਕੀਤਾ ਸੀ ਕਿ ਸੂਬੇ ਦੇ 9 ਨਗਰ ਨਿਗਮਾਂ ਅਤੇ ਰਿਵਾੜੀ ਸ਼ਹਿਰ ਵਿਚ ਸਿਟੀ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ, ਜਿਸ ਦੀ ਸ਼ੁੁਰੂਆਤ ਅੱਜ ਪਾਣੀਪਤ ਤੋਂ ਖੁਦ ਕੀਤੀ ਹੈ। ਇਸੀ ਲੜੀ ਵਿਚ ਗੁਰੂਗ੍ਰਾਮ, ਮਾਨੇਸਰ ਅਤੇ ਫਰੀਦਾਬਾਦ ਵਿਚ ਮੌਜੂਦਾ ਸਿਟੀ ਬੱਸ ਸੇਵਾਵਾਂ ਦਾ ਵਿਸਤਾਰ ਕੀਤਾ ਜਾਵੇਗਾ। ਇਹ ਪੂਰੇ ਦੇਸ਼ ਵਿਚ ਕਿਸੇ ਵੀ ਰਾਜ ਵੱਲੋਂ ਸ਼ੁਰੂ ਕੀਤੀ ਗਈ ਇਕ ਅਨੋਖੀ ਪਰਿਯੋਜਨਾ ਬਣ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ 450 ਅੱਤਆਧੁਨਿਕ ਏਅਰ ਕੰਡੀਸ਼ਨ ਇਲੈਕਟ੍ਰਿਕ ਬੱਸਾਂ ਦੇ ਬੇੜੇ ਦੇ ਨਾਲ, 152 ਸਾਲਾਂ ਤੋਂ ਵੱਧ ਸਮੇਂ ਦੀ 2450 ਕਰੋੜ ਰੁਪਏ ਦੀ ਇਹ ਪਰਿਯੋਜਨਾ ਪ੍ਰਦੂਸ਼ਣ ਰਹਿਤ ਵਾਤਾਵਰਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ।
ਹਰਿਆਣਾ ਟ੍ਰਾਂਸਪੋਰਟ ਦੀ ਬੱਸਾਂ ਵਿਚ ਯਾਤਰਾ ਕਰਨਾ ਹੋਰ ਸੂਬਿਆਂ ਦੇ ਯਾਤਰੀਆਂ ਦੀ ਹੈ ਪਹਿਲੀ ਪਸੰਦ
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਇੰਟਰ ਸਟੇਟ ਬੱਸ ਅੱਡੇ ਤੋਂ ਆਪਣੇ ਡੇਸਟੀਨੇਸ਼ਨ ਤਕ ਹੋਰ ਸੂਬਿਆਂ ਦੇ ਯਾਤਰੀਆਂ ਦੀ ਹਰਿਆਣਾ ਟ੍ਰਾਂਸਪੋਰਟ ਦੀ ਬੱਸਾਂ ਵਿਚ ਯਾਤਰਾ ਕਰਨਾ ਪਹਿਲੀ ਪਸੰਦ ਹੈ। ਰੋਜਾਨਾ 11 ਲੱਖ ਕਿਲੋਮੀਟਰ 11 ਲੱਖ ਲੋਕ ਹਰਿਆਣਾ ਟ੍ਰਾਂਸਪੋਰਟ ਦੀਆਂ ਬੱਸਾਂ ਵਿਚ ਯਾਤਰਾ ਕਰਦੇ ਹਨ। ਰੋਡਵੇਜ ਦੇ ਬੇੜੇ ਵਿਚ 4651 ਬੱਸਾਂ ਸਮੇਤ 562 ਬੱਸਾਂ ਕਿਲੋਮੀਟਰ ਸਕੀਮ ਅਤੇ ਲਗਭਗ 1300 ਪਰਮਿਟ ਵਾਲੀਆਂ ਬੱਸਾਂ ਰੂਟ ‘ਤੇ ਦੌੜ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸੜਕ , ਰੇਲ ਤੇ ਹਵਾਈ ਕਨੈਕਟੀਵਿਟੀ ਵਧਾਉਣ ‘ਤੇ ਪਿਛਲੇ 9 ਸਾਲਾਂ ਵਿਚ ਵਰਨਣਯੋਗ ਕੰਮ ਹੋਏ ਹਨ। ਹੁਣ ਹਰ ਜਿਲ੍ਹਾ ਸੰਪਰਕ ਸੜਕ ਮਾਰਗ ਨੂੰ ਕੌਮੀ ਮਾਰਗ ਨਾਲ ਜੋੜਿਆ ਗਿਆ ਹੈ। ਫਾਟਕ ਰਹਿਤ ਰੇਲ ਮਾਰਗ ‘ਤੇ ਜੋਰ ਦਿੱਤਾ ਗਿਆ ਹੈ। ਇਸੀ ਦੇ ਤਹਿਤ ਰੋਹਤਕ ਵਿਚ ਪੰਜ ਕਿਲੋਮੀਟਰ ਏਲੀਵੇਟਿਡ ਰੇਲਵੇ ਟ੍ਰੈਕ ਸੰਚਾਲਿਤ ਕੀਤਾ ਗਿਆ ਹੈ। ਕੁਰੂਕਸ਼ੇਤਰ ਤੇ ਕੈਥਲ ਵਿਚ ਇਸ ਯੋਜਨਾ ‘ਤੇ ਕੰਮ ਪ੍ਰਗਤੀ ‘ਤੇ ਹੈ। ਪਿਛਲੇ 9 ਸਾਲਾਂ ਵਿਚ 72 ਆਰਓਬੀ-0ਆਰਯੂਬੀ ਦਾ ਨਿਰਮਾਣ ਹੋਇਆ ਹੈ।
ਇਸ ਤੋਂ ਇਲਾਵਾ 52 ਦਾ ਕੰਮ ਪ੍ਰਗਤੀ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ ਦੇ ਕਾਰਨ ਸੜਕਾਂ ਦਾ ਨਿਰਮਾਣ ਕਾਰਜ ਪ੍ਰਭਾਵਿਤ ਹੋਇਆ ਸੀ। ਪਿਛਲੇ 9 ਸਾਲਾਂ ਵਿਚ 33 ਹਜਾਰ ਕਿਲੋਮੀਟਰ ਲੰਬੀ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਦਾ ਕੰਮ ਕੀਤਾ ਅਿਗਾ, ਜਿਸ ‘ਤੇ 20 ਹਜਾਰ ਕਰੋੜ ਰੁਪਹੇ ਖਰਚ ਕੀਤੇ ਗਏ । ਇਸੀ ਤਰ੍ਹਾ ਨਾਲ 7 ਹਜਾਰ ਕਿਲੋਮੀਟਰ ਨਵੀਂ ਸੜਕਾਂ ਦੇ ਨਿਰਮਾਣ ‘ਤੇ 4 ਹਜਾਰ ਕਰੋੜ ਰੁਪਏ ਖਰਚ ਕੀਤੇ ਗਏ। ਭਾਰਤੀ ਕੌਮੀ ਰਾਜਮਾਰਗ ਨੇ ਵੀ ਆਪਣੀ ਸੜਕਾਂ ਨੁੰ ਨਿਰਮਾਣ ‘ਤੇ 50 ਹਜਾਰ ਕਰੋੜ ਰੁਪਏ ਖਰਚ ਕੀਤੇ ਗਏ। ਪਾਣੀਪਤ ਤੋਂ ਡਬਵਾਲੀ (ਪੂਰਵ ਤੋਂ ਪੱਛਮ) ਦੇ ਵੱਲ ਕਨੈਕਟੀਵਿਟੀ ਵਧਾਉਣ ਲਈ ਐਕਸਪ੍ਰੈਸ-ਵੇ ਦੇ ਨਿਰਮਾਣ ਨੁੰ ਭਾਰਤ ਸਰਕਾਰ ਨੇ ਮੰਜੂਰੀ ਪ੍ਰਦਾਨ ਕੀਤੀ ਹੈ। ਮੁੱਖ ਮੰਤਰੀ ਨੇ ਦਸਿਆ ਕਿ ਪਿਛਲੇ 9 ਸਾਲਾਂ ਵਿਚ ਹਰਿਆਣਾ ਰੋਡਵੇਜ ਵਿਚ ਲਗਭਗ 3500 ਡਰਾਈਵਰਾਂ ਤੇ ਕੰਡਕਟਰਾਂ ਦੀ ਨਵੀਂ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ 1500 ਡਰਾਈਵਰ ਤੇ ਕੰਡਕਟਰਾਂ ਦੀ ਭਰਤੀ ਕੀਤੀ ਗਈ ਹੈ।
ਦਿੱਲੀ ਦੇ ਸਰਾਏ ਕਾਲੇ ਖਾਂ ਤੋਂ ਪਾਣੀਪਤ ਤਕ ਰੈਪਿਡ ਰੇਲ ਟ੍ਰਾਂਸਪੋਰਟ ਸਿਸਟਮ ਸ਼ੁਰੂ ਹੋਵੇਗਾ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੈਟਰੋ ਦੀ ਤਰਜ ‘ਤੇ ਦਿੱਲੀ ਦੇ ਸਰਾਏ ਕਾਲੇ ਖਾਂ ਤੋਂ ਪਾਣੀਪਤ ਤਕ ਰੈਪਿਡ ਰੇਲ ਟ੍ਰਾਂਸਪੋਰਟ ਸਿਸਟਮ ਸ਼ੁਰੂ ਹੋਵੇਗਾ, ਜਿਸ ਦਾ ਕਰਨਾਲ ਤਕ ਵਿਸਤਾਰ ਕਰਨ ਦਾ ਯਤਨ ਕੀਤਾ ਜਾਵੇਗਾ। ਇਸੀ ਤਰ੍ਹਾ ਕੁੰਡਲੀ-ਮਾਨੇਸਰ ਐਕਸਪ੍ਰੈਸ-ਵੇ ਦੇ ਨਾਲ-ਨਾਲ ਹਰਿਆਣਾ ਓਰਬੀਟ ਰੇਲ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤੋਂ ਕੁੰਡਲੀ ਤੋਂ ਪਾਣੀਪਤ ਤਕ ਵਧਾਇਆ ਜਾਵੇਗਾ। ਇਸ ਤੋਂ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਮਿਲੇਗੀ। ਹੁਣ ਹਰਿਆਣਾ ਦਾ ਸਪਨਾ ਹਵਾਈ ਅੱਡਾ ਹਿਸਾਰ ਵਿਚ ਹੋਵੇਗਾ। ਇਸ ਨੂੰ ਦਿੱਲੀ ਤੋਂ ਫਾਸਟ ਟ੍ਰੈਕ ਐਕਸਪ੍ਰੈਸ -ਵੇ ਨਾਲ ਜੋੜਿਆ ਜਾਵੇਗਾ। ਇਸੀ ਤਰ੍ਹਾ ਨਾਲ ਹਾਂਸੀ-ਰੋਹਤਕ ਰੇਲਵੇ ਟ੍ਰੈਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਹਿਸਾਰ ਨੁੰ ਦਿੱਲੀ ਨਾਲ ਸਿੱਧੀ ਰੇਲਵੇ ਦੀ ਫਾਸਟ ਕਨੈਕਟੀਵਿਟੀ ਮਿਲੇਗੀ।ਹਰਿਆਣਾ ਹਰ ਦ੍ਰਿਸ਼ਟੀ ਨਾਲ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਦਾ ਮਨਪਸੰਦ ਡੇਸਟੀਨੇਸ਼ਨ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗ ਫਲੇ-ਫੂਲੇ ਅਤੇ ਸਥਾਨਕ ਨੌਜੁਆਨਾਂ ਨੂੰ ਰੁਜਗਾਰ ਮਿਲੇ, ਇਸ ਦੇ ਲਈ ਸੂਬਾ ਸਰਕਾਰ ਨੇ ਆਪਣੀ ਉਦਯੋਗ ਨੀਤੀ ਵਿਚ ਈਜ ਆਫ ਡੂਇੰਗ ਬਿਜਨੈਸ ਨੂੰ ਸਰਲ ਕੀਤਾ ਹੈ।
7 ਸ਼ਹਿਰਾਂ ਵਿਚ ਇਲੈਕਟ੍ਰਿਕ ਬੱਸਾਂ ਲਈ 110 ਕਰੋੜ ਦੀ ਲਾਗਤ ਨਾਲ ਬਨਣਗੇ ਨਵੇਂ ਬੱਸ ਸਟੈਂਡ
ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ ਨੇ ਆਪਣੇ ਸਵਾਗਤ ਭਾਸ਼ਾ ਵਿਚ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਕਿ ਸੂਬੇ ਦੇ 7 ਸ਼ਹਿਰਾਂ ਵਿਚ ਇਲੈਕਟ੍ਰਿਕ ਬੱਸਾਂ ਦੇ ਲਹੀ 3-3 ਏਕੜ ਵਿਚ 110 ਕਰੋੜ ਦੀ ਲਾਗਤ ਨਾਲ ਨਵੀਂ ਬੱਸ ਸਟੈਂਡ ਬਣਾਏ ਜਾਣਗੇ, ਜਿਨ੍ਹਾਂ ਵਿਚ ਚਾਰਜਿੰਗ ਦੀ ਸਹੂਲਤ ਉਪਲਬਧ ਹੋਵੇਗੀ।ਉਨ੍ਹਾਂ ਨੇ ਦਸਿਆ ਕਿ ਸੂਬਾ ਸਰਕਾਰ ਨੇ ਬੱਸਾ ਟੈਂਡਰ ਪ੍ਰਕ੍ਰਿਆ ਦੇ ਲਈ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਤਹਿਤ ਇਕ ਇਕਾਈ ਕੰਨਵਰਜੈਂਸ ਏਨਰਜੀ ਸਰਵਿਸੇਜ ਲਿਮੀਟੇਡ (ਸੀਡੀਐਸਐਲ) ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਹੈ। ਸੀਡੀਐਸਐਲ ਵੱਲੋਂ ਕੌਮੀ ਈ-ਬੱਸ ਪਲਾਨ ਦੇ ਤਹਿਤ ਕੀਤੇ ਗਏ ਇਕ ਵਿਸ਼ਵ ਟੈਂਡਰ ਪ੍ਰਕ੍ਰਿਆ ਬਾਅਦ 375 (12 ਮੀਟਰ ਲੰਬੀ) ਬੱਸਾਂ ਦੇ ਲਈ ਆਡਰ ਦਿੱਤਾ ਗਿਆ ਸੀ, ਜਿਸ ਦੀ ਵਰਤੋ ਇੰਨ੍ਹਾਂ ਸਿਟੀ ਬੱਸ ਸਰਵਿਸ ਦੇ ਤਹਿਤ ਪਰਿਚਾਲਣ ਲਈ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਮਿਨੀ ਬੱਸਾਂ ਵੀ ਚਾਲੂ ਕੀਤੀਆਂ ਜਾਣਗੀਆ।