ਕੋਵਿਡ-19 ਵਰਗੇ ਇੱਕ ਹੋਰ ਨਵੇਂ ਵਾਇਰਸ ਦੇ ਫੈਲਣ ਦਾ ਡਰ

ਕੋਰੋਨਾ ਵਰਗੇ ਇੱਕ ਹੋਰ ਵਾਇਰਸ ਦੇ ਆਉਣ ਦੀ ਚਰਚਾ ਹੈ,ਜਿਸ ਕਾਰਨ ਲੋਕ ਡਰੇ ਹੋਏ ਹਨ,ਇਸ ਵਾਇਰਸ (Virus) ਦਾ ਨਾਮ ਹਿਊਮਨ ਮੈਟਾਪਨੀਓਮੋਵਾਇਰਸ (HMPV) ਹੈ। ਇਹ ਵਾਇਰਸ ਇਸ ਸਮੇਂ ਚੀਨ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ,ਦੇਸ਼ ਭਰ ਦੇ ਹਸਪਤਾਲਾਂ ‘ਚ ਮਰੀਜ਼ਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ,ਚੀਨ ‘ਚ ਸੋਸ਼ਲ ਮੀਡੀਆ (Social Media) ‘ਤੇ ਇਸ ਨਵੇਂ ਵਾਇਰਸ ਦੀ ਕਾਫੀ ਚਰਚਾ ਹੋ ਰਹੀ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਵਾਂ ਵਾਇਰਸ HMPV ਚੀਨ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਬਹੁਤ ਸਾਰੇ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਰਹੇ ਹਨ। ਚੀਨ ਦੇ ਹਸਪਤਾਲਾਂ ਵਿੱਚ ਭੀੜ-ਭੜੱਕੇ ਦੇ ਵੀਡੀਓ ਸੋਸ਼ਲ ਮੀਡੀਆ (Video Social Media) ‘ਤੇ ਵਾਇਰਲ ਹੋ ਰਹੇ ਹਨ, ਜਿਸ ਨਾਲ ਦੁਨੀਆ ਭਰ ਵਿੱਚ ਚਿੰਤਾ ਪੈਦਾ ਹੋ ਗਈ ਹੈ।

ਹੋਰ ਖ਼ਬਰਾਂ :-  ਸਿਹਤ ਮੰਤਰੀ ਵੱਲੋਂ ਪੇਂਡੂ ਖੇਤਰਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਵਧਾਉਣ ਲਈ 10 ਨਵੀਆਂ ਮੋਬਾਈਲ ਮੈਡੀਕਲ ਯੂਨਿਟਾਂ ਲਾਂਚ

ਦੱਸਿਆ ਜਾ ਰਿਹਾ ਹੈ ਕਿ HMPV, ਕੋਰੋਨਾ ਅਤੇ ਮਾਈਕੋਪਲਾਜ਼ਮਾ ਨਿਮੋਨੀਆ ਵਰਗੀਆਂ ਬੀਮਾਰੀਆਂ ਵੀ ਤੇਜ਼ੀ ਨਾਲ ਫੈਲ ਰਹੀਆਂ ਹਨ, ਇਸ ਲਈ ਚੀਨ ‘ਚ ਸਿਸਟਮ ਅਲਰਟ ਮੋਡ ‘ਤੇ ਆ ਗਿਆ ਹੈ।

Leave a Reply

Your email address will not be published. Required fields are marked *