ਪਟਨਾ ਜੰਕਸ਼ਨ ਨੇੜੇ ਇੱਕ ਹੋਟਲ ਵਿੱਚ ਲਗੀ ਭਿਆਨਕ ਅੱਗ, 6 ਦੀ ਮੌਤ ਅਤੇ 15 ਲੋਕ ਜ਼ਖਮੀ

ਬਿਹਾਰ ਦੀ ਰਾਜਧਾਨੀ ਪਟਨਾ ‘ਚ ਰੇਲਵੇ ਜੰਕਸ਼ਨ ਦੇ ਸਾਹਮਣੇ ਪਾਲ ਹੋਟਲ ਦੀ ਇਮਾਰਤ ‘ਚ ਭਿਆਨਕ ਅੱਗ ਲੱਗ ਗਈ।ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ, ਹੋਟਲ ‘ਚੋਂ ਔਰਤ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਇਲਾਜ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ। ਇਮਾਰਤ ਵਿੱਚ ਮੌਜੂਦ ਕਰੀਬ 3 ਦਰਜਨ ਲੋਕਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਅੱਗ ਦਾ ਕਹਿਰ ਕਰੀਬ 2 ਘੰਟੇ ਤੱਕ ਜਾਰੀ ਰਿਹਾ।

ਹੋਰ ਖ਼ਬਰਾਂ :-  ਮੋਹਾਲੀ ਦੀ ਸਰਕਾਰੀ ਸੰਸਥਾ ਵਿੱਚ ਪਹਿਲਾ ਸਫ਼ਲ ਲਿਵਰ ਟ੍ਰਾਂਸਪਲਾਂਟ

ਹੋਟਲ ਵਿੱਚ ਫਸੇ ਕਈ ਲੋਕਾਂ ਨੂੰ ਬਚਾ ਲਿਆ ਗਿਆ ਹੈ।ਅੱਗ ਲੱਗਣ ਦੀ ਘਟਨਾ ਵੀਰਵਾਰ ਸਵੇਰੇ ਕਰੀਬ 11 ਵਜੇ ਵਾਪਰੀ। ਇਸ ਦੌਰਾਨ ਅੱਗ ਲੱਗਣ ਕਾਰਨ ਹੋਈ ਹਫੜਾ-ਦਫੜੀ ਕਾਰਨ 15 ਦੇ ਕਰੀਬ ਲੋਕ ਝੁਲਸ ਗਏ ਅਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦੀ ਸੂਚਨਾ ਹੈ।

ਅੱਗ ਲੱਗਣ ਦੇ ਕਾਰਨਾਂ ਦਾ ਅੱਜੇ ਤੱਕ ਕੁੱਝ ਪਤਾ ਨਹੀਂ ਚੱਲ ਪਾਇਆ ਹੈ, ਪੁਲਿਸ ਅਨੁਸਾਰ ਜਾਂਚ ਜਾਰੀ ਹੈ।

Leave a Reply

Your email address will not be published. Required fields are marked *