ਚੰਡੀਗੜ੍ਹ ਵਿੱਚ ਅਪ੍ਰੈਲ 2026 ਤੋਂ ‘ਫਲੈਕਸੀ ਟਿਕਟ ਨੀਤੀ’ ਲਾਗੂ ਹੋਵੇਗੀ

ਚੰਡੀਗੜ੍ਹ ਵਿੱਚ ਅਪ੍ਰੈਲ 2026 ਤੋਂ ‘ਫਲੈਕਸੀ ਟਿਕਟ ਨੀਤੀ’ (‘Flexi Ticket Policy’) ਲਾਗੂ ਹੋਵੇਗੀ, ਜਿਸ ਨਾਲ ਸਿਨੇਮਾ ਟਿਕਟਾਂ ਦੇ ਰੇਟ ਫਿਲਮ ਦੀ ਮੰਗ ਅਨੁਸਾਰ ਘਟ-ਵਧ ਸਕਣਗੇ।ਇਸ ਨਵੀਂ ਨੀਤੀ ਦੇ ਤਹਿਤ, ਫਿਲਮ ਦੀ ਮੰਗ ਅਤੇ ਦਰਸ਼ਕਾਂ ਦੀ ਗਿਣਤੀ ਦੇ ਅਨੁਸਾਰ ਟਿਕਟਾਂ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਜਾ ਸਕੇਗਾ। ਜ਼ਿਕਰਯੋਗ ਹੈ ਕਿ ਟ੍ਰਾਈਸਿਟੀ ਦੇ ਹੋਰਨਾਂ ਹਿੱਸਿਆਂ ਜਿਵੇਂ ਪੰਚਕੂਲਾ ਅਤੇ ਮੋਹਾਲੀ ਵਿੱਚ ਇਹ ਵਿਵਸਥਾ ਪਹਿਲਾਂ ਹੀ ਲਾਗੂ ਹੈ, ਪਰ ਚੰਡੀਗੜ੍ਹ ਵਿੱਚ ਇਸ ਨੂੰ ਪਹਿਲੀ ਵਾਰ ਸ਼ੁਰੂ ਕੀਤਾ ਜਾ ਰਿਹਾ ਹੈ।

ਨੀਤੀ ਦੇ ਮੁੱਖ ਬਿੰਦੂ
ਪਹਿਲਾਂ ਸਾਲ ਵਿੱਚ ਸਿਰਫ਼ ਦੋ ਵਾਰ ਰੇਟ ਬਦਲਣ ਦੀ ਇਜਾਜ਼ਤ ਸੀ, ਹੁਣ ਇਹ ਸੀਮਾ ਹਟ ਜਾਵੇਗੀ।ਵੀਕੈਂਡ ਤੋਂ ਇਲਾਵਾ ਹੋਰ ਦਿਨਾਂ ਵਿੱਚ ਵੀ ਰੇਟ ਐਡਜਸਟ ਕੀਤੇ ਜਾ ਸਕਣਗੇ।ਵੱਡੀਆਂ ਹਿੱਟ ਫਿਲਮਾਂ ਦੇ ਟਿਕਟ ਮਹਿੰਗੇ ਅਤੇ ਘੱਟ ਮੰਗ ਵਾਲੀਆਂ ਸਸਤੇ ਹੋ ਸਕਣਗੇ।

ਹੋਰ ਖ਼ਬਰਾਂ :-  ਮੁੱਖ ਮੰਤਰੀ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਗੰਨੇ ਦੇ ਭਾਅ ਵਿੱਚ ਪ੍ਰਤੀ ਕੁਇੰਟਲ 10 ਰੁਪਏ ਇਜ਼ਾਫਾ

ਪਹਿਲਾਂ ਤੋਂ ਲਾਗੂ ਖੇਤਰ
ਪੰਚਕੂਲਾ ਅਤੇ ਮੋਹਾਲੀ ਵਿੱਚ ਇਹ ਨੀਤੀ ਪਹਿਲਾਂ ਹੀ ਚੱਲ ਰਹੀ ਹੈ, ਅਤੇ ਚੰਡੀਗੜ੍ਹ ਵਿੱਚ ਵੀ ਇਹ ਲਾਗੂ ਹੋਣ ਨਾਲ ਟਿਕਟ ਵਿਕਰੀ ਵਧਣ ਦੀ ਉਮੀਦ ਹੈ।

ਪ੍ਰਸ਼ਾਸਨ ਦਾ ਫਾਇਦਾ
ਹਰ ਟਿਕਟ ‘ਤੇ 18% GST ਨਾਲ ਆਮਦਨ ਵਧੇਗੀ, ਅਤੇ ਰੇਟਾਂ ‘ਤੇ ਕੈਪ ਵੀ ਹਟੇਗੀ।

Leave a Reply

Your email address will not be published. Required fields are marked *