ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੇ ਦੋ ਪੁਲਿਸ ਅਧਿਕਾਰੀ ਸਸਪੈਂਡ,ਤੀਜੇ ਦੇ ਖਿਲਾਫ ਹੋਵੇਗੀ ਵਿਭਾਗ ਦੀ ਕਾਰਵਾਈ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਾਣੀਪਤ ਵਿਚ ਇਕ ਲੜਾਈ-ਝਗੜੇ ਅਤੇ ਹਥਿਆਰ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਸਹੀ ਜਾਂਚ ਨਾ ਕਰਨ ‘ਤੇ ਹਰਿਆਣਾ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਸਸਪੈਂਡ ਕਰਨ ਤਅੇ ਤੀਜੇ ਅਧਿਕਾਰੀ ਦੇ ਖਿਲਾਫ ਵਿਭਾਗ ਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਇਸ ਮਾਮਲੇ ਦੀ ਅਗਾਮੀ 20 ਫਰਵਰੀ, 2024 ਤਕ ਮੁੱਖ ਦਫਤਰ ਪੱਧਰ ‘ਤੇ ਜਾਂਚ ਕਰਵਾ ਕਰੇ ਰਿਪੋਰਟ ਭੇਜਣ ਦੇ ਲਈ ਆਦੇਸ਼ ਦਿੱਤੇ ਹਨ।ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭੁਪੇਸ਼ਵਰ ਦਿਆਲ ਨੇ ਦਸਿਆ ਕਿ ਪਾਣੀਪਤ ਨਿਵਾਸੀ ਰਾਜੇਸ਼ ਗੁਪਤਾ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਅੱਤਰ ਰਾਇਸ ਅਤੇ ਜਨਰਲ ਮਿਲਸ ਵਿੱਚੋਂ ਉਨ੍ਹਾਂ ਦੀ ਕੰਪਨੀ ਨੁੰ 18 ਫੁੱਟ ਚੌੜਾ ਰਸਤਾ ਮਿਲਿਆ ਹੋਇਆ ਹੈ।

ਉਨ੍ਹਾਂ ਨੇ ਦੋਸ਼ ਲਗਾਇਆ ਕਿ 19 ਸਤੰਬਰ 2021 ਨੂੰ ਸਵੇਰੇ 9 ਵਜੇ ਅਤਰਚੰਦ ਮਿਤਲ ਅਤੇ ਉਸ ਦੇ ਦੋਵਾਂ ਮੁੰਡਿਆਂ ਅੰਕੁਰ ਮਿੱਤਲ ਅਤੇ ਮਨੀਸ਼ ਮਿੱਤਲ ਨੇ 40-50 ਆਦਮੀਆਂ ਨੁੰ ਨਾਲ ਲੈ ਕੇ ਉਨ੍ਹਾਂ ਦੇ ਰਸਤੇ ਨੂੰ ਉਖਾੜ ਦਿੱਤਾ, ਸ਼ਾਮ ਨੁੰ ਫਿਰ 100 ਬਦਮਾਸ਼ਾਂ ਦੇ ਨਾਲ ਆਏ ਜਾਣ ਤੋਂ ਮਾਰਨ ਦੀ ਨਿਯਤ ਨਾਲ ਉਨ੍ਹਾਂ ‘ਤੇ ਫਾਇਰ ਕੀਤੇ। ਪੁਲਿਸ ਵਿਚ ਸ਼ਿਕਾਇਤ ਦਰਜ ਹੋਣ ‘ਤੇ ਇਸ ਮਾਮਲੇ ਦੀ ਜਾਂਚ ਉਸ ਸਮੇਂ ਦੇ ਏਐਸਆਈ ਰਾਮਨਿਵਾਸ ਅਤੇ ਇੰਸਪੈਕਟਰ ਉਮਰ ਮੋਹਮਦ ਵੱਲੋਂ ਕੀਤੀ ਗਈ ਅਤੇ ਸਚਾਈ ਨਾ ਹੋਣ ਦੀ ਗੱਲ ਕਹਿ ਕੇ ਜਾਂਚ ਰਿਪੋਰਟ ਨੂੰ ਬੰਦ ਕਰ ਦਿੱਤਾ ਗਿਆ।

ਹੋਰ ਖ਼ਬਰਾਂ :-  International Gita Maha-Utsava to start in Australia from 28th April 2023

ਦਿਆਲ ਨੇ ਦਸਿਆ ਕਿ ਇਸ ਦੇ ਬਾਅਦ ਸੰਜੈ ਗੁਪਤਾ ਨੇ ਇਸ ਮਾਮਲੇ ਦੀ ਸ਼ਿਕਾਇਤ ਸੀਐਮ ਵਿੰਡੋਂ ਪੋਰਟਲ ‘ਤੇ ਕੀਤੀ। ਉਨ੍ਹਾਂ ਨੇ ਦਸਿਆ ਕਿ ਇਸ ਵਿਚ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਮਾਮਲੇ ਦੀ ਜਾਂਚ ਮੁੱਖ ਦਫਤਰ ਪੱਧਰ ‘ਤੇ ਕਰਨ ਦੇ ਆਦੇਸ਼  ਦਿੱਤੇ ਗਏ। ਇਕ ਵਾਰ ਫਿਰ ਮਾਮਲੇ ਦੀ ਜਾਂਚ ਲਈ ਕਰਨਾਲ ਪੁਲਿਸ ਨੁੰ ਕੇਸ ਭੈਜਿਆ ਗਿਆ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕਰਨਾਲ ਰੇਂਜ ਦੇ ਪੁਲਿਸ ਮਹਾਨਿਦੇਸ਼ਕ ਵੱਲੋਂ ਰਿਪੋਰਟ ਦਿੱਤੀ ਗਈ ਹੈ ਜਿਸ ਵਿਚ ਇਸ ਜਾਂਚ ਰਿਪੋਰਟ ਨੂੰ ਬੰਦ ਕਰਨ ‘ਤੇ ਸ਼ੱਕੀ ਦਸਿਆ ਗਿਆ ਹੈ।

ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਹੁਣ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਉਸ ਸਮੇਂ ਦੇ ਏਐਸਆਈ ਰਾਮਨਿਵਾਸ ਅਤੇ ਇੰਸਪੈਕਟਰ ਉਮਰ ਮੋਹਮਦ ਨੂੰ ਸਸਪੈਂਡ ਕਰਨ ਅਤੇ ਇਸ ਮਾਮਲੇ ਦੀ ਜਾਂਚ ਨੁੰ ਮੁੱਖ ਦਫਤਰ ਪੱਧਰ ‘ਤੇ ਕਰਨ ਦੀ ਥਾਂ ਮੁੜ ਕਰਨਾਲ ਪੁਲਿਸ ਨੂੰ ਭੇਜਣ ਵਾਲੇ ਤੀਜੇ ਅਧਿਕਾਰੀ ਦੇ ਖਿਲਾਫ ਵਿਭਾਗ ਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਹੁਣ ਇਸ ਮਾਮਲੇ ਦੀ ਅਗਾਮੀ 20 ਫਰਵਰੀ, 2024 ਤਕ ਮੁੱਖ ਦਫਤਰ ਪੱਧਰ  ‘ਤੇ ਜਾਂਚ ਕਰਵਾ ਕਰ ਰਿਪੋਰਟ ਭੇਜਣ ਦੇ ਵੀ ਆਦੇਸ਼ ਦਿੱਤੇ ਹਨ।

dailytweetnews.com

Leave a Reply

Your email address will not be published. Required fields are marked *