ਵਿਸਾਖੀ ਮੇਲਾ ਦੌਰਾਨ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਵਲੋਂ ਹੱਥੀਂ ਤਿਆਰ ਸਮਾਨ ਦੀਆਂ ਲਗਾਈਆਂ ਸਟਾਲਾਂ

During the Baisakhi Mela, stalls of handicrafts put up by women of Self Help Groups under Punjab State Rural Livelihood Mission.

ਜ਼ਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਵਲੋਂ ਇਸ ਵਾਰ ਨਵੇਕਲੀ ਪਹਿਲ ਕਰਦਿਆਂ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਵਲੋਂ ਹੱਥੀਂ ਤਿਆਰ ਸ਼ੁੱਧ ਖਾਣ ਵਾਲੇ ਅਤੇ ਪਦਾਰਥਾਂ ਦੀਆਂ 5 ਸਟਾਲਾਂ ਵਿਸਾਖੀ ਮੇਲਾ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲਗਵਾਈਆਂ ਗਈਆਂ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਮੈਡਮ ਲਵਜੀਤ ਕਲਸੀ ਨੇ ਸਾਂਝੀ ਕੀਤੀ।

ਇਸ ਮੌਕੇ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਤਲਵੰਡੀ ਸਾਬੋ ਵਿਸਾਖੀ ਮੇਲੇ ਵਿੱਚ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ ਤੇ ਖਰੀਦਦਾਰੀ ਵੀ ਕਰਦੇ ਹਨ ਜਿਸ ਫਾਇਦਾ ਇਹਨਾਂ ਔਰਤਾਂ ਨੂੰ ਮਿਲਿਆ ਹੈ। ਉਨਾਂ ਕਿਹਾ ਕਿ ਇਹ ਉਪਰਾਲਾ ਇਨਾਂ ਔਰਤਾਂ ਦੀ ਆਮਦਨ ਵਿੱਚ ਵਾਧਾ ਕਰਨ ਤੇ ਉਹਨਾਂ ਨੂੰ ਮਾਰਕੀਟਿੰਗ ਸਿਖਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ ਜੋ ਸਫਲ ਰਿਹਾ।

ਹੋਰ ਖ਼ਬਰਾਂ :-  ਮੂਸੇਵਾਲਾ ਦੇ ਸ਼ੂਟਰਾਂ ਨੂੰ ਪਨਾਹ ਦੇਣ ਵਾਲਾ, ਲਾਰੈਂਸ ਬਿਸ਼ਨੋਈ ਦਾ ਸਾਥੀ ਛੋਟਾ ਮਨੀ, ਪੰਜਾਬ ਤੋਂ ਆਪਣੇ ਸਾਥੀ ਸਮੇਤ ਕਾਬੂ

ਉਨਾਂ ਕਿਹਾ ਕਿ ਇਹ ਸਟਾਲਾਂ ਪਿੰਡ ਗਾਟਵਾਲੀ ਤੋਂ ਕਿਰਨ ਆਜੀਵਿਕਾ ਸੈਲਫ਼ ਹੈਲਪ ਗਰੁੱਪ ਦੀ ਮਹਿਲਾ ਉੱਦਮੀ ਕਰਮਜੀਤ ਕੌਰ ਵਲੋਂ ਗੁੜ, ਸ਼ੱਕਰ ਅਤੇ ਕੰਪੋਸਟ ਖਾਦ, ਬਾਬਾ ਢੇਰਾਂ ਵਾਲਾ ਗਰੁੱਪ ਵਲੋਂ ਸ਼ਹਿਦ ਤੇ ਸ਼ਹਿਦ ਤੋਂ ਬਣੇ ਪਦਾਰਥਾਂ, ਬਾਬਾ ਦੀਪ ਸਿੰਘ ਗਰੁੱਪ ਕਟਾਰ ਸਿੰਘ ਵਾਲਾ ਵਲੋਂ ਲਕੜੀ ਦਾ ਸਮਾਨ, ਹਰਿਆਲੀ ਆਜੀਵਿਕਾ ਗ੍ਰਾਮ ਸੰਗਠਨ ਹਮੀਰਗੜ੍ਹ ਵਲੋਂ ਚੱਪਲਾਂ ਤੇ ਸਲੀਪਰ (ਜੋ ਖੁਦ ਤਿਆਰ ਕਰਦੇ ਹਨ) ਦੀ ਸਟਾਲ ਅਤੇ ਸਰਗੁਣ ਆਜੀਵਿਕਾ ਗਰੁਪ ਸੇਮਾ ਕਲਾਂ ਵੱਲੋਂ ਪੁਰਾਤਨ ਪੰਜਾਬੀ ਵਿਰਸੇ ਤੇ ਸਜਾਵਟੀ ਸਮਾਨ ਦੀਆਂ ਲਗਾਈਆਂ ਗਈਆਂ।

Leave a Reply

Your email address will not be published. Required fields are marked *