ਪਾਕਿਸਤਾਨ ਵੱਲੋਂ ਫਰਵਰੀ ਅਤੇ ਮਾਰਚ ਵਿੱਚ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ 2025 ਹੁਣ ਸਿਰਫ਼ ਹਾਈਬ੍ਰਿਡ ਮਾਡਲ ਵਿੱਚ ਹੀ ਖੇਡੀ ਜਾਵੇਗੀ

ਪਾਕਿਸਤਾਨ ਵੱਲੋਂ ਫਰਵਰੀ ਅਤੇ ਮਾਰਚ ਵਿੱਚ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025) ਹੁਣ ਸਿਰਫ਼ ਹਾਈਬ੍ਰਿਡ ਮਾਡਲ ਵਿੱਚ ਹੀ ਖੇਡੀ ਜਾਵੇਗੀ।

ਇਸ ਤੋਂ ਇਲਾਵਾ, ਭਾਰਤ ਦੀ ਮੇਜ਼ਬਾਨੀ ਕਰਨ ਵਾਲੇ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2025 (ICC Women’s Cricket World Cup 2025) ਅਤੇ ਭਾਰਤ-ਸ਼੍ਰੀਲੰਕਾ ਦੁਆਰਾ ਆਯੋਜਿਤ ਹੋਣ ਵਾਲੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 (ICC Men’s T20 World Cup 2026) ਨੂੰ ਵੀ ਹਾਈਬ੍ਰਿਡ ਮਾਡਲ ਵਿੱਚ ਆਯੋਜਿਤ ਕੀਤਾ ਜਾਵੇਗਾ। ਜਿਸ ਕਾਰਨ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਪਾਕਿਸਤਾਨ ਵੀ ਭਾਰਤ ਵਿੱਚ ਕੋਈ ਮੈਚ ਨਹੀਂ ਖੇਡੇਗਾ।

ਹੋਰ ਖ਼ਬਰਾਂ :-  ਵੋਟਰ ਹੈਲਪਲਾਈਨ ਐੱਪ ਰਾਹੀਂ ਲੋਕ ਆਪਣੀ ਵੋਟ ਸਬੰਧੀ ਵੇਰਵੇ ਘਰ ਬੈਠ ਕੇ ਪ੍ਰਾਪਤ ਕਰਨ – ਵਧੀਕ ਜ਼ਿਲ੍ਹਾ ਚੋਣ ਅਫ਼ਸਰ

ਮੀਡੀਆ ਰਿਪੋਰਟਾਂ ਅਨੁਸਾਰ, 5 ਦਸੰਬਰ ਨੂੰ ਆਈਸੀਸੀ (ICC) ਦੇ ਨਵੇਂ ਚੇਅਰਮੈਨ ਜੈ ਸ਼ਾਹ ਦੀ ਮੌਜੂਦਗੀ ਵਿੱਚ ਸਾਰੇ ਆਈਸੀਸੀ ਬੋਰਡ ਮੈਂਬਰਾਂ ਦੀ ਮੀਟਿੰਗ ਹੋਈ ਸੀ। ਜਿਸ ਵਿੱਚ ਸਾਰੇ 15 ਬੋਰਡ ਮੈਂਬਰਾਂ ਨੇ ਹਾਈਬ੍ਰਿਡ ਮਾਡਲ ਲਈ ਸਹਿਮਤੀ ਪ੍ਰਗਟਾਈ, ਪਾਕਿਸਤਾਨ ਨੇ ਵੀ ਬੈਠਕ ‘ਚ ਫੈਸਲੇ ਦਾ ਵਿਰੋਧ ਨਹੀਂ ਕੀਤਾ।

Leave a Reply

Your email address will not be published. Required fields are marked *