ਭਾਰਤ ਨੇ ਚੈਂਪੀਅਨਸ ਟਰਾਫੀ (Champions Trophy) ਦੇ ਦੂਜੇ ਮੈਚ ਵਿੱਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਟੀਮ ਨੇ 2017 ਦੀ ਚੈਂਪੀਅਨਜ਼ ਟਰਾਫੀ ਫਾਈਨਲ ਵਿੱਚ 180 ਦੌੜਾਂ ਦੀ ਹਾਰ ਦੀ ਬਰਾਬਰੀ ਕਰ ਲਈ। ਦੁਬਈ (Dibai) ‘ਚ ਐਤਵਾਰ ਨੂੰ ਪਾਕਿਸਤਾਨ ਨੇ 241 ਦੌੜਾਂ ਬਣਾਈਆਂ। ਭਾਰਤ ਨੇ 42.3 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ (International Cricket Stadium) ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ‘ਚ ਵਿਰਾਟ ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 51ਵਾਂ ਸੈਂਕੜਾ ਲਗਾਇਆ ਹੈ। ਉਹ ਦੁਨੀਆ ਭਰ ਵਿੱਚ ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਇੱਕਲੌਤਾ ਬੱਲੇਬਾਜ਼ ਹਨ।
ਵਿਰਾਟ ਕੋਹਲੀ (Virat Kohli) ਦਾ ਸੈਂਕੜਾ ਉਸ ਸਮੇਂ ਆਇਆ ਜਦੋਂ ਭਾਰਤ ਪਾਕਿਸਤਾਨ ਤੋਂ ਜਿੱਤ ਲਈ ਲੋੜੀਂਦੇ 242 ਦੌੜਾਂ ਦਾ ਪਿੱਛਾ ਕਰ ਰਿਹਾ ਸੀ।