ਟੀਮ ਇੰਡੀਆ ਸ਼੍ਰੀਲੰਕਾ ਤੋਂ ਦੂਜਾ ਵਨਡੇ 32 ਦੌੜਾਂ ਨਾਲ ਹਾਰ ਗਈ

ਟੀਮ ਇੰਡੀਆ ਸ਼੍ਰੀਲੰਕਾ ਤੋਂ ਦੂਜਾ ਵਨਡੇ 32 ਦੌੜਾਂ ਨਾਲ ਹਾਰ ਗਈ,ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ (R Premadasa Stadium) ‘ਚ ਖੇਡੇ ਗਏ ਸੀਰੀਜ਼ ਦੇ ਦੂਜੇ ਵਨਡੇ ‘ਚ ਭਾਰਤ ਨੂੰ 241 ਦੌੜਾਂ ਦਾ ਟੀਚਾ ਮਿਲਿਆ ਸੀ। ਟੀਮ ਇੰਡੀਆ (Team India) 42.2 ਓਵਰਾਂ ‘ਚ ਸਿਰਫ 208 ਦੌੜਾਂ ‘ਤੇ ਰੁਕ ਗਈ। ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 64 ਦੌੜਾਂ ਦੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਚੰਗੀ ਸ਼ੁਰੂਆਤ ਦਿਵਾਈ। ਦੋਵਾਂ ਨੇ ਪਹਿਲੀ ਵਿਕਟ ਲਈ 97 ਦੌੜਾਂ ਦੀ ਸਾਂਝੇਦਾਰੀ ਕੀਤੀ, ਇਸ ਤੋਂ ਬਾਅਦ ਅੱਧੀ ਟੀਮ 133 ਦੇ ਸਕੋਰ ‘ਤੇ ਪੈਵੇਲੀਅਨ ਪਰਤ ਗਈ।

ਕਪਤਾਨ ਰੋਹਿਤ ਸ਼ਰਮਾ (Captain Rohit Sharma) ਨੇ 44 ਗੇਂਦਾਂ ਵਿੱਚ 64 ਦੌੜਾਂ ਦੀ ਪਾਰੀ ਖੇਡੀ ਜਦਕਿ ਗਿੱਲ ਨੇ 44 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਸ਼ਿਵਮ ਦੂਬੇ (Shivam Dubey) ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਜਦਕਿ ਵਿਰਾਟ ਕੋਹਲੀ (Virat Kohli) ਨੇ 14 ਦੌੜਾਂ ਬਣਾਈਆਂ, ਸ਼੍ਰੇਅਸ ਅਈਅਰ 7 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਕੇਐੱਲ ਰਾਹੁਲ ਜ਼ੀਰੋ ‘ਤੇ ਆਊਟ ਹੋਏ, ਅਕਸ਼ਰ ਪਟੇਲ ਨੇ 44 ਦੌੜਾਂ ਬਣਾਈਆਂ, ਸੁੰਦਰ 40 ਗੇਂਦਾਂ ਵਿੱਚ 15 ਦੌੜਾਂ ਬਣਾ ਕੇ ਆਊਟ ਹੋ ਗਏ, ਮੁਹੰਮਦ ਸਿਰਾਜ 4 ਦੌੜਾਂ ਬਣਾ ਕੇ ਆਊਟ ਹੋ ਗਏ, ਉਹ ਅਸਾਲੰਕਾ ਵੱਲੋਂ 4 ਦੌੜਾਂ ‘ਤੇ ਐੱਲ.ਬੀ.ਡਬਲਯੂ. ਅਰਸ਼ਦੀਪ ਸਿੰਘ 3 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ।

ਹੋਰ ਖ਼ਬਰਾਂ :-  ਲਖਨਊ ਸੁਪਰ ਜਾਇੰਟਸ ਦੇ ਮੈਂਟਰ ਬਣੇ ਜ਼ਹੀਰ ਖਾਨ

ਸ਼੍ਰੀਲੰਕਾ ਲਈ ਭਾਰਤ ਦੀਆਂ ਪਹਿਲੀਆਂ ਛੇ ਵਿਕਟਾਂ ਸਪਿਨਰ ਜੈਫਰੀ ਵਾਂਡਰਸੇ ਨੇ ਲਈਆਂ। ਭਾਰਤ ਦੇ ਦਿੱਗਜ ਖਿਡਾਰੀ ਵਾਂਡਰਸੇ ਦੇ ਸਪਿਨ ਦੇ ਜਾਲ ਵਿੱਚ ਆਸਾਨੀ ਨਾਲ ਫਸ ਗਏ। ਸ਼੍ਰੀਲੰਕਾ ਦੇ ਕਪਤਾਨ ਚਰਿਥ ਅਸਾਲੰਕਾ ਨੇ 3 ਵਿਕਟਾਂ ਲਈਆਂ।

Leave a Reply

Your email address will not be published. Required fields are marked *