ਅੱਜ ਸਵੇਰੇ ਸੰਗਰੂਰ ਨੈਸ਼ਨਲ ਹਾਈਵੇਅ (Sangrur National Highway) ‘ਤੇ ਭਾਖੜਾ ਨਹਿਰ ਉੱਪਰ ਬਣਿਆ ਲੋਹੇ ਦਾ ਇੱਕ ਪੁਲ ਅਚਾਨਕ ਡਿੱਗ ਪਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਵੇਲੇ ਪੁਲ ਉੱਪਰੋਂ ਕੁਝ ਟਰੱਕ ਲੰਘ ਰਹੇ ਸਨ। ਪੁਲ ਦੇ ਦੋਵਾਂ ਪਾਸਿਆਂ ‘ਤੇ ਰੁਕਾਵਟਾਂ (ਬੈਰੀਕੇਡ) ਲਗਾ ਕੇ ਆਵਾਜਾਈ ਰੋਕ ਦਿੱਤੀ ਗਈ ਹੈ। ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਦੋਵਾਂ ਟਰੱਕਾਂ ਵਿੱਚ ਕਿੰਨੇ ਲੋਕ ਸਨ ਜਾਂ ਉਹ ਇਸ ਸਮੇਂ ਕਿੱਥੇ ਹਨ। ਮੁੱਢਲੀ ਜਾਣਕਾਰੀ ਅਨੁਸਾਰ, ਜਿਸ ਰਾਸ਼ਟਰੀ ਰਾਜਮਾਰਗ ‘ਤੇ ਇਹ ਪੁਲ ਡਿੱਗਿਆ ਹੈ, ਉਹ 2016 ਵਿੱਚ ਮੁਕੰਮਲ ਹੋਇਆ ਸੀ। ਪੁਲ ਵੀ ਉਸੇ ਸਮੇਂ ਬਣਾਇਆ ਗਿਆ ਸੀ। ਲਗਭਗ 10 ਸਾਲਾਂ ਬਾਅਦ ਇਸ ਦਾ ਡਿੱਗਣਾ ਕਈ ਸਵਾਲ ਖੜ੍ਹੇ ਕਰਦਾ ਹੈ।
-
ਹਾਦਸੇ ਦਾ ਸਮਾਂ ਅਤੇ ਸਥਾਨ: ਇਹ ਘਟਨਾ ਅੱਜ ਸਵੇਰੇ ਗਰੂਰ ਨੈਸ਼ਨਲ ਹਾਈਵੇਅ ‘ਤੇ ਭਾਖੜਾ ਨਹਿਰ ਦੇ ਪੁਲ ‘ਤੇ ਵਾਪਰੀ।
-
ਵਾਹਨਾਂ ਦੀ ਮੌਜੂਦਗੀ: ਪੁਲ ਡਿੱਗਣ ਵੇਲੇ ਉਸ ਉੱਪਰੋਂ ਕੁਝ ਟਰੱਕ ਲੰਘ ਰਹੇ ਸਨ, ਜਿਸ ਕਾਰਨ ਸਥਿਤੀ ਗੰਭੀਰ ਬਣ ਗਈ ਅਤੇ ਆਵਾਜਾਈ ਪ੍ਰਭਾਵਿਤ ਹੋਈ।
-
ਪ੍ਰਸ਼ਾਸਨ ਅਤੇ ਬਚਾਅ ਕਾਰਜ: ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ, ਪੁਲਿਸ ਅਤੇ ਰਾਹਤ ਟੀਮਾਂ ਵੱਲੋਂ ਸਥਿਤੀ ਦਾ ਜਾਇਜ਼ਾ ਲੈਣ, ਸੁਰੱਖਿਆ ਪ੍ਰਬੰਧ ਕਰਨ ਅਤੇ ਬਦਲਵੇਂ ਰੂਟ ਚਾਲੂ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
-
ਸਾਵਧਾਨੀ: ਇਸ ਮਾਰਗ ਤੋਂ ਸਫ਼ਰ ਕਰਨ ਵਾਲੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਅਤੇ ਪ੍ਰਸ਼ਾਸਨ ਵੱਲੋਂ ਦੱਸੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।