ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜੈ ਸ਼ਾਹ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) (ICC) ਦੇ ਨਵੇਂ ਚੇਅਰਮੈਨ ਬਣ ਗਏ ਹਨ। ਜੈ ਸ਼ਾਹ ਹੁਣ ਗ੍ਰੇਗ ਬਾਰਕਲੇ ਦੀ ਥਾਂ ਲੈਣਗੇ।
ਮੌਜੂਦਾ ਆਈਸੀਸੀ ਚੇਅਰਮੈਨ ਗ੍ਰੇਗ ਬਾਰਕਲੇ (ICC Chairman Greg Barkley) ਦਾ ਕਾਰਜਕਾਲ 30 ਨਵੰਬਰ ਨੂੰ ਖਤਮ ਹੋ ਰਿਹਾ ਹੈ। ਉਨ੍ਹਾਂ ਨੇ ਇਹ ਅਹੁਦਾ ਲਗਾਤਾਰ ਦੂਜੀ ਵਾਰ ਸੰਭਾਲਿਆ ਹੈ, ਪਰ ਉਹਨਾਂ ਨੇ ਹਾਲ ਹੀ ਵਿੱਚ ਤੀਜੇ ਕਾਰਜਕਾਲ ਦੀ ਦੌੜ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ। ਅਜਿਹੇ ‘ਚ ਖੇਡ ਦੀ ਗਲੋਬਲ ਗਵਰਨਿੰਗ ਬਾਡੀ ਆਈਸੀਸੀ (The Global Governing Body ICC) ‘ਚ ਜੈ ਸ਼ਾਹ ਦਾ ਭਵਿੱਖ ਦਾ ਦਾਅਵਾ ਕਾਫੀ ਮਜ਼ਬੂਤ ਮੰਨਿਆ ਜਾ ਰਿਹਾ ਹੈ।
ਆਈਸੀਸੀ ਚੇਅਰਮੈਨ ਦੋ-ਦੋ ਸਾਲ ਦੇ ਤਿੰਨ ਕਾਰਜਕਾਲ ਲਈ ਯੋਗ ਹੈ ਅਤੇ ਨਿਊਜ਼ੀਲੈਂਡ ਦੇ ਵਕੀਲ ਗ੍ਰੇਗ ਬਾਰਕਲੇ ਨੇ ਹੁਣ ਤੱਕ 4 ਸਾਲ ਪੂਰੇ ਕਰ ਲਏ ਹਨ। ਬਾਰਕਲੇ ਨੂੰ ਨਵੰਬਰ 2020 ਵਿੱਚ ਆਈਸੀਸੀ ਦਾ ਸੁਤੰਤਰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਹ 2022 ਵਿੱਚ ਇਸ ਅਹੁਦੇ ਲਈ ਦੁਬਾਰਾ ਚੁਣੇ ਗਏ ਸਨ।