ਤਰੱਕੀ ਉਪਰੰਤ ਬਤੌਰ ਏ.ਐਸ.ਆਈ ਬਣਨ ਤੇ ਜੀਤ ਸਿੰਘ ਨੂੰ ਲਗਾਏ ਸਟਾਰ

Following his promotion, Jeet Singh assumed the role of an ASI.

ਡਿਪਟੀ ਕਮਿਸ਼ਨਰ ਦੀ ਸਕਿਊਰਿਟੀ ਵਿੱਚ ਪਿਛਲੇ ਕਰੀਬ 12 ਸਾਲ ਤੋਂ ਡਿਊਟੀ ਕਰ ਰਹੇ ਜੀਤ ਸਿੰਘ ਨੂੰ ਹੌਲਦਾਰ ਤੋਂ ਬਤੌਰ ਏ.ਐਸ.ਆਈ ਵਜੋਂ ਤਰੱਕੀ ਹੋਣ ਉਪਰੰਤ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਅਤੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਵੱਲੋਂ ਉਨ੍ਹਾਂ ਦੇ ਮੋਢੇ ਤੇ ਸਟਾਰ ਲਗਾਏ ਗਏ।

ਇਸ ਮੌਕੇ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਏ.ਐਸ.ਆਈ ਜੀਤ ਸਿੰਘ ਤਰੱਕੀ ਉਪਰੰਤ ਸਟਾਰ ਲਗਾਉਣ ਸਮੇਂ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੀ ਡਿਊਟੀ ਹੋਰ ਲਗਨ ਤੇ ਮੇਹਨਤ ਨਾਲ ਕਰਨ ਲਈ ਵੀ ਪ੍ਰੇਰਿਤ ਕੀਤਾ।

ਹੋਰ ਖ਼ਬਰਾਂ :-  ਨੈਸ਼ਨਲ ਪਲਸ ਪੋਲੀਓ ਰਾਊਂਡ - ਲੁਧਿਆਣਾ ਵਿਖੇ 3 ਤੋਂ 7 ਮਾਰਚ ਤੱਕ 4.78 ਲੱਖ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ

ਜੀਤ ਸਿੰਘ ਸਾਲ 1999 ਦੌਰਾਨ ਬਤੌਰ ਸਿਪਾਹੀ ਭਰਤੀ ਹੋਏ ਸਨ ਅਤੇ ਪਿਛਲੇ ਕਰੀਬ 12 ਸਾਲਾਂ ਤੋਂ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨਾਲ ਸਕਿਊਰਿਟੀ ਵਜੋਂ ਆਪਣੀ ਡਿਊਟੀ ਨਿਭਾਉਂਦੇ ਆ ਰਹੇ ਹਨ।

ਇਸ ਮੌਕੇ ਜਸਕਰਨ ਸਿੰਘ ਪੀ.ਐਸ.ਓ, ਨੈਬ ਸਿੰਘ, ਕੁਲਵੰਤ ਸਿੰਘ, ਸੁਖਜੀਤ ਸਿੰਘ ਤਿੰਨੋਂ ਏ.ਐਸ.ਆਈ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਦਾ ਹੋਰ ਸਟਾਫ਼ ਵੀ ਮੌਜੂਦ ਸੀ।

dailytweetnews.com

Leave a Reply

Your email address will not be published. Required fields are marked *