ਵਿਰੋਧੀ ਪਾਰਟੀਆਂ ਨੂੰ ਪੰਜਾਬ ਵਿਚ ਲੋਕ ਮੂੰਹ ਨਹੀ ਲਗਾਉਣਗੇ, ਕਿਉਕਿ ਲੋਕਾਂ ਨੇ ਪਿਛਲੇ 70 ਸਾਲਾਂ ਵਿਚ ਵੇਖ ਲਿਆ ਹੈ ਕਿ ਇੰਨ੍ਹਾਂ ਨੇ ਕੇਵਲ ਆਪਣੇ ਪਰਿਵਾਰਾਂ ਦਾ ਹੀ ਢਿੱਡ ਭਰਿਆ ਹੈ ਅਤੇ ਪੰਜਾਬ ਨੂੰ ਲੁੱਟਿਆ ਹੈ ਅਤੇ ਇਸ ਵਾਰ ਖਡੂਰ ਸਾਹਿਬ ਹਲਕੇ ਤੋਂ ਲਾਲਜੀਤ ਸਿੰਘ ਭੁੱਲਰ ਵੱਡੀ ਲੀਡ ਨਾਲ ਇਹ ਸੀਟ ਜਿੱਤਣਗੇ ਜੋ ਕਿ ਵਿਰੋਧੀਆਂ ਦੇ ਮੂੰਹ ਤੇ ਇੱਕ ਤਮਾਚਾ ਹੋਵੇਗਾ। ਇੰਨਾਂ ਸਬਦਾਂ ਦਾ ਪ੍ਰਗਟਾਵਾ ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀਂ.ਓ ਨੇ ਵੱਡੀ ਗਿਣਤੀ ਵਿੱਚ ਆਪ ਵਿੱਚ ਸ਼ਾਮਿਲ ਹੋਏ ਲੋਕਾਂ ਨੂੰ ਸਨਮਾਨਿਤ ਕਰਦੇ ਸਮੇਂ ਕੀਤਾ ਉਹਨਾਂ ਕਿਹਾ ਕਿ ਜੰਡਿਆਲਾ ਹਲਕੇ ਵਿੱਚ ਵਿਰੋਧੀ ਪਾਰਟੀਆਂ ਨੂੰ ਛੱਡ ਕੇ ਲੋਕ ਆਮ ਆਦਮੀ ਪਾਰਟੀਆਂ ਦੀ ਨੀਤੀਆਂ ਤੋਂ ਖੁਸ਼ ਹੋ ਕੇ ਸਾਡੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਜਿਸ ਤੋਂ ਲੱਗਦਾ ਹੈ ਕਿ ਵਿਰੋਧੀ ਪਾਰਟੀ ਨੂੰ ਤਾਂ ਬੂਥ ਲਗਾਉਣ ਲਈ ਪਿੰਡਾਂ ਵਿੱਚ ਵਰਕਰ ਤੱਕ ਨਹੀਂ ਲੱਭਣੇ ਅਤੇ ਪੰਜਾਬ ਦੀਆਂ 13-13 ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ।
ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੇਵਲ ਝੂਠੇ ਲਾਰੇ ਹੀ ਲਾ ਰਹੀਆਂ ਹਨ ਜਦਕਿ ਇੰਨ੍ਹਾਂ ਪਾਰਟੀਆਂ ਨੇ ਕੇਵਲ ਭਾਈ ਭਤੀਜਾਵਾਦ ਨੂੰ ਹੀ ਬੜਾਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਸ਼ਾਸਨ ਦੇ ਪਹਿਲੇ ਸਾਲ ਵਿਚ ਹੀ ਪੰਜਾਬ ਵਿਚ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦਿੱਤੀਆਂ ਹਨ, ਜਿਵੇ ਕਿ 600 ਯੂਨਿਅ ਬਿਜਲੀ ਮੁਫਤ, ਬੱਸਾਂ ਦੀ ਮੁਫਤ ਸਹੂਲਤ, 45 ਹਜ਼ਾਰ ਦੇ ਕਰੀਬ ਸਰਕਾਰੀ ਨੋਕਰੀਆਂ ,ਮੁਫਤ ਰਾਸ਼ਨ ਦੀ ਸੁਵਿਧਾ ਦਿੱਤੀ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਵਾਲਮੀਕ ਸਮਾਜ ਦਾ ਚੇਅਰਮੈਨ ਹਰਪ੍ਰੀਤ ਸਿੰਘ ਲਾਡਾ ਵਾਲਮੀਕ ਸਮਾਜ ਦਾ ਜਿਲਾ ਪ੍ਰਧਾਨ ਸਤਨਾਮ ਸਿੰਘ ਬਿੱਲਾ ਸਾਬਕਾ ਮੈਂਬਰ ਦਿਲਬਾਗ ਸਿੰਘ ਸਾਬਕਾ ਮੈਂਬਰ ਪਰਤਾਪ ਸਿੰਘ ਕੈਰੋ ਸਾਬਕਾ ਮੈਂਬਰ ਰਾਜਬੀਰ ਸਿੰਘ ਸਾਬਕਾ ਮੈਂਬਰ ਜਗਰੂਪ ਕੌਰ ਨਿਰਮਲ ਸਿੰਘ ਸੌਰੀਆਂ ਦਾ ਮਲਕੀਤ ਸਿੰਘ ਕੁਲਵੰਤ ਸਿੰਘ ਜੱਗਾ ਸਿੰਘ ਜੱਗਾ ਸਿੰਘ ਅਮਰੀਕ ਸਿੰਘ ਬਲਜਿੰਦਰ ਸਿੰਘ ਹਰਜੀਤ ਸਿੰਘ ਜੀਤਾ ਗੋਰਾ ਸਿੰਘ ਬਾਬਾ ਪ੍ਰਧਾਨ ਸਰਮੈਲ ਸਿੰਘ , ਖੇਮ ਸਿੰਘ ਸਰਪੰਚ ਮਲੂਕ ਸਿੰਘ ਮਨਜੀਤ ਸਿੰਘ ਕਰਮਜੀਤ ਸਿੰਘ ਸੁੱਖਾ ਸਿੰਘ ਜੰਗ ਬਹਾਦਰ ਸਿੰਘ , ਮੈਂਬਰ ਪੰਚਾਇੰਤ ਡਾ ਬਲਜੀਤ ਸਿੰਘ , ਹਰਜਿੰਦਰ ਸਿੰਘ ਨੰਬਰਦਾਰ, ਪਰਗਟ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ, ਹਰਜਿੰਦਰ ਕਲੇਰ, ਜਗੀਰ ਸਿੰਘ, ਨਿਰਮਲ ਸਿੰਘ, ਅਨੂਪ ਸਿੰਘ ਸ਼ਾਮਿਲ ਹੋਏ ਸਨ ਇਸ ਮੌਕੇ ਸਰਦਾਰ ਈਟੀਓ ਨੇ ਕਿਹਾ ਕਿ ਇਹਨਾਂ ਵਰਕਰਾਂ ਦਾ ਪਾਰਟੀ ਵਿੱਚ ਪੂਰਾ ਮਾਨ ਸਤਿਕਾਰ ਕੀਤਾ ਜਾਵੇਗਾ।