ਨਰਮੇ ਦੀ ਖੇਤੀ ਤੇ ਸਰਵਪੱਖੀ ਕੀਟ ਪ੍ਰਬੰਧਨ ਅਤੇ ਫਿਰਾਮੋਨ ਟਰੈਪਸ ਸਬੰਧੀ ਕਿਸਾਨਾ ਲਈ ਇੱਕ ਰੋਜ਼ਾ ਟਰੇਨਿੰਗ ਕੈਂਪ ਆਯੋਜਿਤ

ਮੁੱਖ ਖੇਤੀਬਾੜੀ ਅਫਸਰ ਡਾ.ਕਰਨਜੀਤ ਸਿੰਘ ਗਿੱਲ ਦੀਅਗਵਾਈ ਵਿੱਚ ਕੇਂਦਰੀ ਸੰਯੁਕਤ ਜੀਵ ਪ੍ਰਬੰਧਨ ਕੇਂਦਰ (ਭਾਰਤ ਸਰਕਾਰਖੇਤੀਬਾੜੀ ਮੰਤਰਾਲਾ) ਜਲੰਧਰ ਦੀ ਟੀਮ ਵੱਲੋ ਨਰਮੇ ਦੀ ਖੇਤੀ ਤੇ ਸਰਵਪੱਖੀਕੀਟ ਪ੍ਰਬੰਧਨ ਅਤੇ ਫਿਰਾਮੋਨ ਟਰੈਪਸ ਸਬੰਧੀ ਇੱਕ ਰੋਜ਼ਾ ਟਰੇਨਿੰਗ ਖੇਤੀਭਵਨ ਬਠਿੰਡਾ ਵਿਖੇ ਆਯੋਜਿਤ ਕੀਤੀ ਗਈ

ਟਰੇਨਿੰਗ ਦੌਰਾਨ ਡਾ.ਪੀ.ਸੀ.ਭਾਰਦਵਾਜ ਨੇ ਕਿਸਾਨਾਂ ਨੂੰ ਦੱਸਿਆ ਕਿ ਨਰਮੇਦੀ ਖੇਤੀ ਵਿੱਚ ਕੀੜਿਆਂ ਦੀ ਰੋਕਥਾਮ ਲਈ ਸਰਵਪੱਖੀ ਕੀਟ ਪ੍ਰਬੰਧਨ ਦੀਤਕਨੀਕ ਨਾਲ ਮਿੱਤਰ ਕੀੜਿਆਂ ਰਾਹੀਂ ਦੁਸ਼ਮਣ ਕੀੜਿਆਂ ਦਾ ਪ੍ਰਬੰਧ ਕਰਨਾਹੈ ਇਹ ਕਿਸਾਨਾਂ ਦੁਆਰਾ, ਕਿਸਾਨਾਂ ਲਈ ਹੀ ਅਪਣਾਈ ਗਈ ਤਕਨੀਕ ਹੈਜਿਸ ਨਾਲ ਨਰਮੇ ਦੀ ਫਸਲ ਤੇ ਕੀੜੇਮਕੌੜਿਆਂ ਦੇ ਹਮਲੇ ਤੇ ਕਾਬੂ ਪਾਇਆਜਾਂਦਾ ਹੈ ਨਰਮੇ ਦੀ ਫਸਲ ਤੇ ਫਿਰਾਮਿਨ ਟਰੈਪਸ ਲਗਾ ਕੇ ਗੁਲਾਬੀ ਸੁੰਡੀਸਬੰਧੀ ਅਗਾਊਂ ਪਤਾ ਲਗਾਇਆ ਜਾ ਸਕਦਾ ਹੈ ਜਿਸ ਨਾਲ ਕੀੜਿਆਂ ਦੀ ਗਿਣਤੀ ਆਰਥਿਕ ਕਾਗਾਰ ਤੋ ਹੇਠਾਂ ਰੱਖੀ ਜਾ ਸਕਦੀ ਹੈ

ਡਾ.ਗੁਰਮੀਤ ਸਿੰਘ, ਪ੍ਰੋਫੈਸਰ ਐਕਸਟੈਨਸ਼ਨ ਐਜੂਕੇਸ਼ਨ ਬਠਿੰਡਾ ਨੇ ਨਰਮੇਦੀਆਂ ਕਿਸਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਡਾ.ਵਿਨੇਪਠਾਨੀਆਂ, ਅਸਿਸਟੈਂਟ ਪ੍ਰੋਫੈਸਰ(ਪਲਾਂਟ ਪ੍ਰੋਟੈਕਸ਼ਨ) ਬਠਿੰਡਾ ਨੇ ਨਰਮੇ ਦੀਫਸਲ ਦੇ ਕੀੜੇਮਕੌੜੇ ਜਿਵੇ ਚਿੱਟੀ ਮੱਖੀ, ਮਿੱਲੀਬੱਗ, ਚੇਪਾ, ਥਰਿੱਪ, ਗੁਲਾਬੀ ਸੁੰਡੀ ਅਤੇ ਚਿਤਕਬਰੀ ਸੁੰਡੀ ਆਦਿ ਦੇ ਜੀਵਨ ਚੱਕਰ, ਨੁਕਸਾਨ ਦੇਚਿੰਨ ਅਤੇ ਸਰਵਪੱਖੀ ਰੋਕਥਾਮ ਬਾਰੇ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇਡਾ.ਮੁਖਤਿਆਰ ਸਿੰਘ ਬਰਾੜ, ਸਹਾਇਕ ਪੌਦਾ ਸੁਰੱਖਿਆ ਅਫਸਰ ਬਠਿੰਡਾਨੇ ਕਿਸਾਨਾਂ ਨੂੰ ਬੀ.ਟੀ.ਨਰਮੇ ਦੀਆਂ ਸਿਫਾਰਸ਼ਸ਼ੁਦਾ ਕਿਸਮਾਂ ਦੀ ਬਿਜਾਈਕਰਨ ਦੀ ਅਪੀਲ ਕੀਤੀ

ਹੋਰ ਖ਼ਬਰਾਂ :-  ਸਾਰੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਆਮ ਪਬਲਿਕ ਦੇ ਇਕੱਠੇ ਹੋਣ ਤੇ ਰੋਕ : ਜ਼ਿਲ੍ਹਾ ਮੈਜਿਸਟ੍ਰੇਟ

ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏਕਿਹਾ ਕਿ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਦੀ ਵੱਧ ਤੋ ਵੱਧ ਰਕਬੇ ਵਿੱਚ ਬਿਜਾਂਦਕੀਤੀ ਜਾਵੇ ਅਤੇ ਡੀਲਰਾਂ ਤੋਂ ਨਰਮੇ/ਹੋਰ ਇੰਨਪੁਟਸ ਦੇ ਪੱਕੇ ਬਿੱਲ ਲਏ ਜਾਣਉਨਾਂ ਨੇ ਕਿਸਾਨਾਂ ਨੂੰ ਛਿਟੀਆਂ ਦੇ ਢੇਰਾਂ ਨੂੰ ਝਾੜ ਕੇ ਰਹਿੰਦ ਖੂੰਹਦ ਨੂੰ ਖਤਮਕਰਨ ਬਾਰੇ ਅਪੀਲ ਕੀਤੀ ਤਾਂ ਜੋ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦਾਹਮਲਾ ਨਾ ਹੋਵੇ ਅਤੇ ਨਰਮੇ ਦੇ ਖੇਤਾਂ ਦੇ ਆਸੇਪਾਸੇ ਸਾਫਸਫਾਈ ਰੱਖੀਜਾਵੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਫਸਲ ਨੂੰ ਖਾਦਾਂਦੀ ਸੰਤੁਲਿਤ ਮਾਤਰਾ ਪਾਈ ਜਾਵੇ ਤਾਂ ਜੋ ਤੱਤਾਂ ਦੀ ਘਾਟ ਨਾ ਆਵੇ

ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਇਹ ਟਰੇਨਿੰਗ ਆਪ ਸਭ ਲਈ ਬਹੁਤਲਾਹੇਵੰਦ ਹੇਵੇਗੀ ਕਿਉਕਿ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੀ ਮੌਜੂਦਗੀਚੈਕ ਕਰਨ ਲਈ ਫਿਰਾਮਿਨ ਟਰੈਪਸ ਲਗਾਏ ਜਾਂਦੇ ਹਨ ਇਸ ਟਰੇਨਿੰਗ ਤੋਬਾਅਦ ਆਪ ਸਭ ਨੂੰ ਨਰਮੇ ਦੇ ਖੇਤਾਂ ਵਿੱਚ ਫਿਰਾਮਿਨ ਟਰੈਪਸ ਲਗਾਉਣ ਦੀਵਿਧੀ ਸਿਖਾਈ ਗਈਇਸ ਟਰੇਨਿੰਗ ਵਿੱਚ ਡਾ.ਜਸਕਰਨ ਸਿੰਘ , ਖੇਤੀਬਾੜੀ ਅਫਸਰ ਨਥਾਣਾ, ਡਾ.ਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ(ਇੰਨਫੋਰਸਮੈਂਟ) ਬਠਿੰਡਾ ਅਤੇ ਡਾ.ਸੁਖਜੀਤ ਸਿੰਘ ਬਾਹੀਆ,ਖੇਤੀਬਾੜੀ ਵਿਕਾਸ ਅਫਸਰ(ਬੀਜ) ਬਠਿੰਡਾ ਵੀ ਹਾਜ਼ਰ ਸਨ

ਟਰੇਨਿੰਗ ਦੌਰਾਨ ਡਾ.ਅਸਮਾਨਪ੍ਰੀਤ ਸਿੰਘ .ਡੀ.(ਪੀ.ਪੀ.)ਬਠਿੰਡਾ ਵੱਲੋਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ ਗਿਆ

Leave a Reply

Your email address will not be published. Required fields are marked *