ਫਿਰੋਜ਼ਪੁਰ, 25 ਮਾਰਚ 2026 : ਬਲਾਕ ਸੰਮਤੀ ਫਿਰੋਜਪੁਰ ਸ਼ਹਿਰ ਤੋਂ ਦਿਲਬਾਗ ਨੰਦਾ ਨੂੰ ਚੇਅਰਮੈਨ ਬਨਣ ਅਤੇ ਵਾਈਸ ਚੇਅਰਮੈਨ ਜਸਬੀਰ ਕੌਰ ਨੂੰ ਬਨਣ ਤੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਵਧਾਈ ਦਿੱਤੀ|
ਵਿਧਾਨ ਸਭਾ ਹਲਕਾ ਫਿਰੋਜਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਦਿਲਬਾਗ ਨੰਦਾ ਨੂੰ ਦਿੱਤੀ ਗਈ ਜਿੰਮੇਵਾਰੀ ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ|
ਹੋਰ ਖ਼ਬਰਾਂ :- ਗੈਂਗਸਟਰਾਂ ‘ਤੇ ਵਾਰ ਦਾ 116ਵਾਂ ਦਿਨ: ਪੰਜਾਬ ਪੁਲਿਸ ਵੱਲੋਂ 598 ਥਾਵਾਂ ‘ਤੇ ਛਾਪੇਮਾਰੀ; 315 ਗ੍ਰਿਫ਼ਤਾਰ
ਨਵ ਨਿਯੁਕਤ ਚੇਅਰਮੈਨ ਦਿਲਬਾਗ ਨੰਦਾ ਨੇ ਪੰਜਾਬ ਸਰਕਾਰ ਅਤੇ ਵਧਾਇਕ ਭੁੱਲਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ|