ਸ੍ਰੀ ਰਾਜੇਸ਼ ਕੁਮਾਰ ਸਿੰਘ, ਆਈ.ਆਰ.ਐੱਸ.ਐੱਸ. (2002) ਨੇ 06 ਅਕਤੂਬਰ 2026 ਨੂੰ ਭਾਰਤ ਦੀ ਪ੍ਰਮੁੱਖ ਜਲ-ਬਿਜਲੀ ਕੰਪਨੀ ਅਤੇ ਭਾਰਤ ਸਰਕਾਰ ਦੇ ‘ਨਵਰਤਨ’ ਉੱਦਮ ਐੱਨ.ਐੱਚ.ਪੀ.ਸੀ. ਲਿਮਟਿਡ (NHPC) ਦੇ ਮੁੱਖ ਚੌਕਸੀ ਅਧਿਕਾਰੀ (ਸੀ.ਵੀ.ਓ.) ਦਾ ਵਾਧੂ ਚਾਰਜ ਗ੍ਰਹਿਣ ਕੀਤਾ। ਸ੍ਰੀ ਸਿੰਘ ਨੂੰ ਸੀ.ਵੀ.ਓ., ਐੱਨ.ਐੱਚ.ਪੀ.ਸੀ. ਦਾ ਵਾਧੂ ਚਾਰਜ ਅਹੁਦਾ ਸੰਭਾਲਣ ਦੀ ਮਿਤੀ ਤੋਂ ਛੇ ਮਹੀਨਿਆਂ ਦੀ ਮਿਆਦ ਲਈ, ਜਾਂ ਨਿਯਮਤ ਸੀ.ਵੀ.ਓ. ਦੀ ਨਿਯੁਕਤੀ ਹੋਣ ਤੱਕ, ਜਾਂ ਅਗਲੇ ਹੁਕਮਾਂ ਤੱਕ (ਜੋ ਵੀ ਪਹਿਲਾਂ ਹੋਵੇ) ਸੌਂਪਿਆ ਗਿਆ ਹੈ।
ਸ੍ਰੀ ਰਾਜੇਸ਼ ਕੁਮਾਰ ਸਿੰਘ ਫਿਲਹਾਲ ਪਾਵਰ ਫਾਇਨਾਂਸ ਕਾਰਪੋਰੇਸ਼ਨ ਵਿੱਚ ਮੁੱਖ ਚੌਕਸੀ ਅਧਿਕਾਰੀ ਦੇ ਅਹੁਦੇ ‘ਤੇ ਤਾਇਨਾਤ ਹਨ। ਉਨ੍ਹਾਂ ਨੇ ਆਈ.ਆਈ.ਟੀ. ਰੁੜਕੀ ਤੋਂ ਇਲੈਕਟ੍ਰੌਨਿਕਸ ਅਤੇ ਸੰਚਾਰ ਵਿੱਚ ਬੀ.ਟੈੱਕ. ਅਤੇ ਆਈ.ਆਈ.ਟੀ. (ਬੀ.ਐੱਚ.ਯੂ.), ਵਾਰਾਣਸੀ ਤੋਂ ਸੰਚਾਰ ਪ੍ਰਣਾਲੀਆਂ ਵਿੱਚ ਐੱਮ.ਟੈੱਕ. ਕੀਤੀ ਹੈ। ਉਨ੍ਹਾਂ ਨੇ ਸਿੰਗਾਪੁਰ, ਮਲੇਸ਼ੀਆ ਅਤੇ ਚੀਨ ਵਿੱਚ ਸੀਨੀਅਰ ਲੀਡਰਸ਼ਿਪ ਪ੍ਰੋਗਰਾਮ ਵੀ ਪੂਰਾ ਕੀਤਾ ਹੈ।
ਭਾਰਤੀ ਰੇਲਵੇ ਵਿੱਚ 24 ਸਾਲਾਂ ਤੋਂ ਵੱਧ ਦੇ ਤਜਰਬੇ ਦੌਰਾਨ ਸ੍ਰੀ ਸਿੰਘ ਨੇ ਕਈ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾਈ ਹੈ। ਇਨ੍ਹਾਂ ਵਿੱਚ ਉੱਤਰ-ਪੂਰਬੀ ਰੇਲਵੇ, ਵਾਰਾਣਸੀ ਮੰਡਲ ਵਿੱਚ ਵਧੀਕ ਮੰਡਲ ਰੇਲ ਪ੍ਰਬੰਧਕ (ਓਪਰੇਸ਼ਨ) ਅਤੇ ਮਾਡਰਨ ਕੋਚ ਫੈਕਟਰੀ, ਰਾਏਬਰੇਲੀ ਵਿੱਚ ਮੁੱਖ ਸਮੱਗਰੀ ਪ੍ਰਬੰਧਕ ਦਾ ਅਹੁਦਾ ਸ਼ਾਮਲ ਹੈ, ਜਿੱਥੇ ਉਹ ਖਰੀਦ ਨਾਲ ਸਬੰਧਤ ਕੰਮਾਂ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ।
ਆਪਣੀ ਸੇਵਾ ਦੌਰਾਨ ਸ੍ਰੀ ਸਿੰਘ ਨੇ ਖਰੀਦ, ਚੌਕਸੀ, ਸੂਚਨਾ ਤਕਨਾਲੋਜੀ ਅਤੇ ਸਮੱਗਰੀ ਪ੍ਰਬੰਧਨ ਦੇ ਖੇਤਰ ਵਿੱਚ ਵਿਆਪਕ ਤਜਰਬਾ ਹਾਸਲ ਕੀਤਾ ਹੈ, ਨਾਲ ਹੀ ਵੱਖ-ਵੱਖ ਕ੍ਰਾਸ-ਫੰਕਸ਼ਨਲ ਟੀਮਾਂ ਦਾ ਪ੍ਰਬੰਧਨ ਵੀ ਕੀਤਾ ਹੈ। ਆਪਣੇ ਬਹੁ-ਅਨੁਸ਼ਾਸਨੀ ਜ਼ਿੰਮੇਵਾਰੀਆਂ ਰਾਹੀਂ, ਉਨ੍ਹਾਂ ਨੇ ਕਾਰਜਸ਼ੀਲ ਇਮਾਨਦਾਰੀ ਪ੍ਰਤੀ ਮਜ਼ਬੂਤ ਵਚਨਬੱਧਤਾ ਦਿਖਾਈ ਹੈ ਅਤੇ ਜਨਤਕ ਸੇਵਾ ਵਿੱਚ ਪਾਰਦਰਸ਼ਤਾ, ਨਵੀਨਤਾ (ਇਨੋਵੇਸ਼ਨ) ਅਤੇ ਉੱਤਮਤਾ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਪਾਇਆ ਹੈ।