ਮਾਰਕਿਟ ਕਮੇਟੀ ਸੰਦੋੜ ਦੇ ਨਵ-ਨਿਯੁਕਤ ਚੇਅਰਮੈਨ ਇੰਜ. ਸੰਦੀਪ ਸਿੰਘ ਵੜੈਚ ਨੇ ਸੰਭਾਲਿਆ ਅਹੁਦਾ

Newly appointed Chairman of Market Committee Sandor Eng. Sandeep Singh Waraich assumes office

ਸੰਦੋੜ/ਮਾਲੇਰਕੋਟਲਾ, 1 ਅਕਤੂਬਰ:          ਮਾਰਕਿਟ ਕਮੇਟੀ ਸੰਦੋੜ ਦੇ ਨਵ-ਨਿਯੁਕਤ ਚੇਅਰਮੈਨ ਇੰਜ. ਸੰਦੀਪ ਸਿੰਘ ਵੜੈਚ ਨੇ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲ ਲਿਆ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਮਾਲੇਰਕੋਟਲਾ ਸਾਕਿਬ ਅਲੀ ਰਾਜਾ, ਟਰੇਡਰਜ਼ ਕਮਿਸ਼ਨ ਜ਼ਿਲ੍ਹਾ ਮਾਲੇਰਕੋਟਲਾ ਦੇ ਚੇਅਰਮੈਨ ਆਜ਼ਮ ਦਾਰਾ, ਬਲਾਕ ਸੰਮਤੀ ਦੇ ਚੇਅਰਮੈਨ ਸੰਤੋਖ ਸਿੰਘ,ਮੈਂਬਰ ਜ਼ਿਲ੍ਹਾ ਪ੍ਰੀਸ਼ਦ ਡਾ ਹਰੀਪਾਲ ਸਿੰਘ,ਉੱਘੇ ਸਮਾਜ ਸੇਵੀ ਮੁਹੰਮਦ ਹਨੀਫ਼, ਬਲਾਕ ਪ੍ਰਧਾਨ ਚਰਨਜੀਤ ਸਿੰਘ ਚੀਮਾ,ਰਮਨਦੀਪ ਸਿੰਘ ਖੱਟੜਾ ਕਟਾਰੀਆ, ਪਾਰਟੀ ਆਗੂ, ਪੰਚ-ਸਰਪੰਚ, ਆੜ੍ਹਤੀ ਭਾਈਚਾਰਾ ਅਤੇ ਵਿਭਾਗੀ ਨੁਮਾਇੰਦੇ ਹਾਜ਼ਰ ਸਨ।

              ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਇੰਜ. ਵੜੈਚ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਾਰਟੀ ਇਮਾਨਦਾਰ, ਮਿਹਨਤੀ ਤੇ ਵਫ਼ਾਦਾਰ ਵਲੰਟੀਅਰਾਂ ਨੂੰ ਮਾਣ-ਸਤਿਕਾਰ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰੋਜ਼ਗਾਰ, ਸਿੱਖਿਆ, ਸਿਹਤ ਅਤੇ ਬਿਜਲੀ ਵਰਗੇ ਖੇਤਰਾਂ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਨਵੇਂ ਚੇਅਰਮੈਨ ਕਿਸਾਨਾਂ, ਆੜ੍ਹਤੀਆਂ ਅਤੇ ਸਬੰਧਤ ਵਰਗਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ ਅਤੇ ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਨਿਰਵਿਘਨ ਚਲਾਉਣ ਵਿੱਚ ਭੂਮਿਕਾ ਨਿਭਾਉਣਗੇ।

ਹੋਰ ਖ਼ਬਰਾਂ :-  ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ-ਮੰਤਰੀ ਰਵਜੋਤ ਸਿੰਘ

ਅਹੁਦਾ ਸੰਭਾਲਣ ਉਪਰੰਤ ਇੰਜ. ਸੰਦੀਪ ਸਿੰਘ ਵੜੈਚ ਨੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਡਾ. ਜਮੀਲ ਉਰ ਰਹਿਮਾਨ, ਸਾਕਿਬ ਅਲੀ ਰਾਜਾ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ’ਤੇ ਪ੍ਰਗਟਾਏ ਭਰੋਸੇ ’ਤੇ ਖਰਾ ਉਤਰਨਾ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ, ਪਾਰਦਰਸ਼ੀ ਅਤੇ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇਗਾ।

              ਉਨ੍ਹਾਂ ਕਿਹਾ ਕਿ ਕਿਸਾਨਾਂ, ਆੜ੍ਹਤੀਆਂ ਅਤੇ ਮਾਰਕਿਟ ਕਮੇਟੀ ਨਾਲ ਸਬੰਧਤ ਹਰ ਵਰਗ ਦੀ ਸਮੱਸਿਆ ਸੁਣੀ ਜਾਵੇਗੀ ਅਤੇ ਹੱਲ ਲਈ ਤੁਰੰਤ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਸੌਂਪੀ ਜ਼ਿੰਮੇਵਾਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਮਾਰਕਿਟ ਕਮੇਟੀ ਸੰਦੋੜ ਨੂੰ ਵਿਕਾਸ ਅਤੇ ਬਿਹਤਰ ਸੇਵਾਵਾਂ ਦੀਆਂ ਨਵੀਆਂ ਲੀਹਾਂ ’ਤੇ ਲਿਜਾਣ ਲਈ ਯਤਨ ਕਰਨਗੇ। 

Leave a Reply

Your email address will not be published. Required fields are marked *