‘ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫਤਾ’ ਦੌਰਾਨ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ,  31 ਅਕਤੂਬਰ: ਸਥਾਨਕ ਐਮ.ਐਮ.ਡੀ ਡੀ.ਏ.ਵੀ ਕਾਲਜ ਗਿਦੜਵਾਹਾ ਵਿਖੇ ਐਨਐਸਐਸ ਵਿਭਾਗ ਅਤੇ ਰੈਡ ਰਿਬਨ ਕਲੱਬ ਵੱਲੋਂ ਚੀਫ ਡਾਇਰੈਕਟਰ ਵਿਜੀਲੈਂਸ ਬਿਉਰੋ ਪੰਜਾਬ ਅਤੇ ਐਸ.ਐਸ.ਪੀ ਵਿਜੀਲੈਂਸ ਬਿਉਰੋ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ  ਭ੍ਰਿਸ਼ਟਾਚਾਰ ਜਾਗਰੂਕਤਾ 27 ਅਕਤੂਬਰ 2025 ਤੋਂ 2 ਨਵੰਬਰ 2025 ਤੱਕ  ਹਫਤਾ ਮਨਾਉਂਦੇ ਹੋਏ  ਅੱਜ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਇੰਚਾਰਜ ਵਿਜੀਲੈਂਸ ਡੀ.ਐਸ.ਪੀ ਅਮਨਦੀਪ ਸਿੰਘ ਮਾਨ ਨੇ ਬਤੋਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦਾ ਕਾਲਜ ਪਹੁੰਚਣ ‘ਤੇ ਕਾਲਜ ਦੇ ਐਨ.ਸੀ.ਸੀ ਵਿਭਾਗ ਵੱਲੋਂ ਲੈਫਟੀਨੈਂਟ ਰਾਮ ਸਰਨ ਦੀ ਅਗਵਾਈ ਹੇਠ ਉਨਾਂ ਨੂੰ ਗਾਡ ਆਫ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਤੋਂ ਬਾਅਦ ਇਸ ਸੈਮੀਨਾਰ ਵਿੱਚ  ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਮ ਆਦਮੀ ਨੂੰ ਪਹਿਲ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਮ ਨੂੰ ਕਰਵਾਉਣ ਲਈ ਉਸਦੇ ਨਾਲ ‘ਸੁਵਿਧਾ ਫੀਸ’ ਦੇਣ ਨਾਲ ਭ੍ਰਿਸ਼ਟਾਚਾਰ ਨੂੰ ਬਲ ਮਿਲਦਾ ਹੈ।

ਹੋਰ ਖ਼ਬਰਾਂ :-  ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਦੀ ਸਾਖ ਨੂੰ ਢਾਹ ਲਾਉਣ ਵਾਲੀ ਗੈਰ-ਕਾਨੂੰਨੀ ਅਤੇ ਇਤਰਾਜ਼ਯੋਗ ਸਮੱਗਰੀ ਸਬੰਧੀ ਪ੍ਰਾਪਤ ਸ਼ਿਕਾਇਤਾਂ ਉਪਰੰਤ ਪੰਜਾਬ ਵਿੱਚ ਕਈ ਐਫਆਈਆਰਜ਼ ਦਰਜ

ਉਨ੍ਹਾਂ ਕਿਹਾ ਕਿ ਕਾਨੂੰਨ ਦੀ ਨਜ਼ਰ ਵਿਚ ਰਿਸ਼ਵਤ ਲੈਣ ਵਾਲਾ ਜਿੰਨਾ ਜਿੰਮੇਵਾਰ ਹੈ, ਉਨ੍ਹਾਂ ਹੀ ਜਿੰਮੇਵਾਰ ਰਿਸ਼ਵਤ ਦੇਣ ਵਾਲਾ ਵੀ ਹੈ। ਉਨ੍ਹਾਂ ਨੇ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ‘ਤੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਰਾਜੇਸ਼ ਮਹਾਜਨ ਨੇ ਵੱਖ-ਵੱਖ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।

ਇਸ ਮੌਕੇ  ‘ਤੇ ਵਿਜੀਲੈਂਸ ਸਬ ਇੰਸਪੈਕਟਰ ਇਕਬਾਲ ਸਿੰਘ, ਮੁਨਸ਼ੀ ਗੁਰਤੇਜ ਸਿੰਘ, ਮੈਡਮ ਅਮਨਦੀਪ ਕੌਰ, ਸਿਮਰਜੀਤ ਸਿੰਘ ,ਪ੍ਰੋਫੈਸਰ ਬਲਕਰਨ ਸਿੰਘ, ਮੈਡਮ ਅੰਜਲੀ, ਜਸਵਿੰਦਰ ਬਾਘਲਾ  (ਐਨ.ਐਸ.ਐਸ ਯੂਨਿਟ ਦੇ ਇੰਚਾਰਜ ), ਮੈਡਮ ਜਸਪ੍ਰੀਤ ਕੌਰ, ਮੈਡਮ ਹਰਦੀਪ, ਮੈਡਮ ਸੁਖਪ੍ਰੀਤ ਕੌਰ, ਮੈਡਮ ਮਿਊਰੀ ਸੇਠੀ ਅਤੇ ਰਿੰਕੂ ਆਦੀਵਾਲ ਮੌਜੂਦ ਸਨ।

Leave a Reply

Your email address will not be published. Required fields are marked *