ਭਾਰਤੀ ਚੋਣ ਕਮਿਸ਼ਨ (ECI) ਵੱਲੋਂ ਪੰਚਕੂਲਾ ਦੇ ਡੀਸੀ ਸੁਸ਼ੀਲ ਸਰਵਣ ਦਾ ਤਬਾਦਲਾ

Panchkula DC Sushil Sarwan

ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਕਈ ਰਾਜਾਂ ਵਿੱਚ ਭਾਰਤੀ ਚੋਣ ਕਮਿਸ਼ਨ (ECI) ਨੇ ਵੱਖ-ਵੱਖ ਅਧਿਕਾਰੀਆਂ ਨੂੰ ਉਹਨਾਂ ਦੀ ਗ੍ਰਹਿ ਜ਼ਿਲੇ ਵਿੱਚ ਪੋਸਟਿੰਗ ਹੋਣ ਕਰਕੇ ਮੌਜੂਦਾ ਅਹੁੱਦੇ ਤੋਂ ਹਟਾ ਦਿੱਤਾ ਹੈ। ਇਸ ਲੜੀ ਨੂੰ ਜਾਰੀ ਰੱਖਦੇ ਹੋਏ ਚੋਣ ਕਮਿਸ਼ਨ ਵੱਲੋਂ ਹੁਣ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਸੁਸ਼ੀਲ ਸਰਵਣ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਭਾਰਤੀ ਚੋਣ ਕਮਿਸ਼ਨ ਨੇ ਅੰਬਾਲਾ ਸੰਸਦੀ ਹਲਕੇ ਦੇ ਅਧੀਨ ਘਰੇਲੂ ਜ਼ਿਲ੍ਹੇ ਵਿੱਚ ਤਾਇਨਾਤ ਸੁਸ਼ੀਲ ਸਰਵਣ ਵਿਰੁੱਧ ਸ਼ਿਕਾਇਤ ਤੋਂ ਬਾਅਦ ਉਹਨਾਂ ਦੇ ਟਰਾਂਸਫਰ ਲਈ ਹਰਿਆਣਾ ਦੇ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਆਦੇਸ਼ ਜਾਰੀ ਕੀਤੇ। ਮੁੱਖ ਸਕੱਤਰ ਵੱਲੋਂ ਸ੍ਰੀ ਸੁਸ਼ੀਲ ਸਰਵਣ ਦਾ ਤਬਾਦਲਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਹੁਣ ਸਰਕਾਰ ਵੱਲੋਂ ਨਵੇਂ ਡੀਸੀ ਲਈ ਅਧਿਕਾਰੀਆਂ ਦਾ ਪੈਨਲ ਕਮਿਸ਼ਨ ਭੇਜਿਆ ਜਾਵੇਗਾ। ਜਿਸ ਤੋਂ ਬਾਅਦ ਪੰਚਕੂਲਾ ਡੀਸੀ ਦੇ ਅਹੁਦੇ ਲਈ ਨਵੀਂ ਨਿਯੁਕਤੀ ਅੰਤਿਮ ਹੋਵੇਗੀ।

ਹੋਰ ਖ਼ਬਰਾਂ :-  2 IAS and 2 PCS Officers have been transferred or Additional Charge given by Punjab Govt.

Leave a Reply

Your email address will not be published. Required fields are marked *