UPI ਤੋਂ ₹2,000 ਤੋਂ ਵੱਧ ਦੀ ਭੁਗਤਾਨ ‘ਤੇ 0.4% ਚਾਰਜ ਲੱਗੇਗਾ,ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ

  UPI ਤੋਂ ₹2,000 ਤੋਂ ਵੱਧ ਦੀ ਭੁਗਤਾਨ ‘ਤੇ 0.4% ਚਾਰਜ ਲੱਗੇਗਾ। ਫੀਸ ਦੀ ਵੱਧ ਤੋਂ ਵੱਧ ਸੀਮਾ (ਲਿਮਟ) 300 ਰੁਪਏ ਤੱਕ ਕੀਤੀ ਗਈ ਹੈ। ਇਹ ਰਕਮ ਅਲੱਗ-ਅਲੱਗ ਟ੍ਰਾਂਜੈਕਸ਼ਨ (Transaction) ‘ਤੇ ਨਿਰਭਰ ਕਰੇਗੀ। ਇਹ ਚਾਰਜ ਗਾਹਕਾਂ ਤੋਂ ਨਹੀਂ, ਸਗੋਂ ਕਾਰੋਬਾਰੀਆਂ ਤੋਂ ਲਿਆ ਜਾਵੇਗਾ।

ਹਾਲਾਂਕਿ 2,000 ਰੁਪਏ ਤੱਕ ਭੁਗਤਾਨ ਕਰਨ ‘ਤੇ ਗਾਹਕ ਅਤੇ ਕਾਰੋਬਾਰੀ ਦੋਵਾਂ ਤੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਵੇਗੀ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਨੋਟੀਫਿਕੇਸ਼ਨ (Notification) ਜਾਰੀ ਕਰਕੇ ਇਹ ਸਥਿਤੀ ਸਪੱਸ਼ਟ ਕਰ ਦਿੱਤੀ ਸੀ। RuPay ਡੈਬਿਟ ਕਾਰਡ ਤੋਂ ਹੋਣ ਵਾਲੀ ਪੇਮੈਂਟ (Payment) ਨੂੰ ਵੀ ਇਸ ਛੋਟ ਵਿੱਚ ਸ਼ਾਮਲ ਕੀਤਾ ਗਿਆ ਹੈ।

ਹੋਰ ਖ਼ਬਰਾਂ :-  ਪ੍ਰਮਾਣੂ ਹਮਲੇ ਦੇ ਬਲੈਕਮੇਲ ਤੋਂ ਨਹੀਂ ਡਰਦੇ ਸਾਡੇ ਜਵਾਨ, ਆਦਮਪੁਰ ‘ਚ ਬੋਲੇ PM ਮੋਦੀ

ਮੁੱਖ ਤੱਥ:

  • ਆਮ ਗਾਹਕਾਂ ਲਈ ਪੂਰੀ ਤਰ੍ਹਾਂ ਮੁਫ਼ਤ: ਬੈਂਕ ਖਾਤੇ ਤੋਂ ਬੈਂਕ ਖਾਤੇ ਵਿੱਚ ਸਿੱਧੇ ਕੀਤੇ ਜਾਣ ਵਾਲੇ ਆਮ UPI ਭੁਗਤਾਨਾਂ (Person-to-Person ਜਾਂ Person-to-Merchant) ‘ਤੇ ਕੋਈ ਚਾਰਜ ਨਹੀਂ ਹੈ। ਇਹ ਸੇਵਾ ਆਮ ਜਨਤਾ ਲਈ ਬਿਲਕੁਲ ਮੁਫ਼ਤ ਹੈ।

  • PPI (ਵਾਲਿਟ) ਵਪਾਰਕ ਭੁਗਤਾਨਾਂ ‘ਤੇ ਲਾਗੂ: NPCI ਦੇ ਨਿਯਮਾਂ ਅਨੁਸਾਰ, ਇਹ ਚਾਰਜ (Interchange Fee) ਸਿਰਫ਼ PPI (Prepaid Payment Instruments) ਜਿਵੇਂ ਕਿ ਪੇਟੀਐਮ ਵਾਲਿਟ, ਫ਼ੋਨਪੇ ਵਾਲਿਟ, ਜਾਂ ਕ੍ਰੈਡਿਟ ਕਾਰਡ ਰਾਹੀਂ ₹2,000 ਤੋਂ ਵੱਧ ਦੇ ਵਪਾਰਕ (Merchant) ਭੁਗਤਾਨ ਕਰਨ ‘ਤੇ ਲੱਗਦਾ ਹੈ।

  • ਦੁਕਾਨਦਾਰਾਂ/ਵਪਾਰੀਆਂ ਦੁਆਰਾ ਭੁਗਤਾਨ: ਇਹ ਚਾਰਜ ਭੁਗਤਾਨ ਕਰਨ ਵਾਲੇ ਗਾਹਕ ਨੂੰ ਨਹੀਂ, ਸਗੋਂ ਵਪਾਰੀ (Merchant) ਨੂੰ ਦੇਣਾ ਪੈਂਦਾ ਹੈ।

Leave a Reply

Your email address will not be published. Required fields are marked *