ਅਜਨਾਲੇ ਦੇ ਆਲੇ ਦੁਆਲੇ ਸੜਕਾਂ ਉੱਤੇ ਫਲਦਾਰ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ

ਭੱਲਾ ਪਿੰਡ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਦੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ।

ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਜਨਾਲੇ ਨੂੰ ਮਿਲਾਉਂਦੀ ਸੜਕ ਉੱਪਰ ਭੱਲਾ ਪਿੰਡ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਕਾ ਦਿੱਤਾ ਕਿ ਲੋਕ ਵਾਤਾਵਰਨ ਦੀ ਸੰਭਾਲ ਲਈ ਬਰਸਾਤ ਦੇ ਇਸ ਸੀਜਨ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ।  ਸਕੂਲ ਦੇ ਬਾਹਰ ਬੱਚਿਆਂ ਕੋਲੋਂ ਪੌਦੇ ਲਗਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਅਜਨਾਲਾ ਨੂੰ ਮਿਲਾਉਂਦੀਆਂ ਸਾਰੀਆਂ ਸੜਕਾਂ ਜਿੰਨਾ ਵਿੱਚ ਅਜਨਾਲਾ ਅੰਮ੍ਰਿਤਸਰ ਰਮਦਾਸ ਰੋਡ , ਅਜਨਾਲਾ ਫਤਿਹਗੜ੍ਹ ਚੂੜੀਆਂ ਰੋਡ, ਅਜਨਾਲਾ ਤੋਂ ਕੋਰੀਡੋਰ ਨੂੰ ਜਾਂਦੀ ਸੜਕ ਸ਼ਾਮਿਲ ਹੈ , ਉੱਪਰ 50 ਹਜਾਰ ਤੋਂ ਵੱਧ ਪੌਦੇ ਲਗਾਏ ਜਾਣਗੇ ਅਤੇ ਇਹਨਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਵੀ ਸਬੰਧਤ ਵਿਭਾਗਾਂ ਅਤੇ ਅਜਨਾਲਾ ਵਾਸੀਆਂ ਨੂੰ ਦਿੱਤੀ ਜਾਵੇਗੀ ਤਾਂ ਜੋ ਇਹ ਰੁੱਖ ਵੱਡੇ ਹੋ ਕੇ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾ ਸਕਣ।  ਉਹਨਾਂ ਦੱਸਿਆ ਕਿ ਇਸ ਵਾਰ ਅਸੀਂ 50 ਫੀਸਦੀ ਬੂਟੇ ਜੋ ਕਿ ਕੇ ਜਨਤਕ ਥਾਵਾਂ ਉਤੇ ਲਾ ਰਹੇ ਹਾਂ,  ਵਿੱਚ ਫਲ ਦਰ ਬੂਟੇ ਲਗਾ ਰਹੇ ਹਾਂ, ਜਿਨਾਂ ਵਿੱਚ ਅੰਬ, ਜਾਮਨ , ਅਮਰੂਦ , ਆਵਲਾ ਆਦਿ ਸ਼ਾਮਿਲ ਹਨ,  ਤਾਂ ਜੋ ਵਾਤਾਵਰਨ ਦੀ ਸੰਭਾਲ ਦੇ ਨਾਲ ਨਾਲ ਇਹ ਬੂਟੇ ਫਲ ਦੇਣ ਦੇ ਵੀ ਕੰਮ ਆਉਣ ।

ਹੋਰ ਖ਼ਬਰਾਂ :-  ਚੰਡੀਗੜ੍ਹ ਪੁਲਿਸ ਹੁਣ ਕਾਂਸਟੇਬਲਾਂ ਦੀ ਤਰੱਕੀ ਬੀ-1 ਟੈਸਟ ਦੇ ਆਧਾਰ 'ਤੇ ਹੋਵੇਗੀ

ਉਹਨਾਂ ਦੱਸਿਆ ਕਿ ਸੜਕਾਂ ਦੇ ਕਿਨਾਰਿਆਂ ਤੋਂ ਇਲਾਵਾ ਅਜਨਾਲਾ ਹਲਕੇ ਵਿੱਚ ਪੈਂਦੇ ਸਾਰੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਇਮਾਰਤਾਂ ਦੇ ਕੰਪਲੈਕਸਾਂ ਵਿੱਚ ਵੀ ਵੱਧ ਤੋਂ ਵੱਧ ਬੂਟੇ ਇਸ ਸੀਜਨ ਦੌਰਾਨ ਲਗਾਏ ਜਾਣਗੇ।

Leave a Reply

Your email address will not be published. Required fields are marked *