ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਈ-ਸ਼ਰੱਮ ਸਕੀਮ ਦੇ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸੁਵਿਧਾਵਾਂ ਦੀ ਸਮੀਖਿਆ

ਅਸੰਗਿਠਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਕਿਰਤੀਆਂ ਨੂੰ ਉਨ੍ਹਾਂ ਦੇ ਸੰਕਟ ਦੇ ਮੌਕੇ ’ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਸਰਕਾਰ ਦੀ ‘ਈ-ਸ਼ਰੱਮ’ ਯੋਜਨਾ ਲਾਹੇਵੰਦ ਸਾਬਤ ਹੋ ਰਹੀ ਹੈ ਅਤੇ ਜ਼ਿਲ੍ਹਾ ਬਠਿੰਡਾ ਦੇ ਰਜਿਸਟਰਡ ਕਿਰਤੀ ਮਜ਼ਦੂਰਾਂ ਨੂੰ ਇਸ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ.ਜਸਪ੍ਰੀਤ ਸਿੰਘ ਨੇ ਅੱਜ ਈ-ਸ਼ਰੱਮ ਸਕੀਮ ਦੇ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸੁਵਿਧਾਵਾਂ ਦੀ ਸਮੀਖਿਆ ਬਾਰੇ ਕਿਰਤ ਵਿਭਾਗ, ਸਿਹਤ ਵਿਭਾਗ ਤੇ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸਾਂਝੀ ਕੀਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਸੰਗਠਿਤ ਖੇਤਰ ਜਿਸ ਵਿੱਚ ਖੇਤੀਬਾੜੀ ਨਾਲ ਸਬੰਧਤ ਕਾਮੇ, ਰੇਹੜੀ ਚਾਲਕ, ਉਸਾਰੀ ਕਿਰਤੀ, ਰਿਕਸ਼ਾ ਤੇ ਆਟੋ ਚਾਲਕ, ਕਾਰਪੈਂਟਰ, ਮਿਡ ਡੇਅ ਮੀਲ ਵਰਕਰ ਆਦਿ ਸ਼ਾਮਲ ਹਨ, ਨਾਲ ਸਬੰਧਤ ਉਹ ਲਾਭਪਾਤਰੀ, ਜੋ ਕਿ 31 ਮਾਰਚ 2022 ਤੱਕ ‘ਈ-ਸ਼ਰੱਮ’ ਪੋਰਟਲ ’ਤੇ ਲਾਭਪਾਤਰੀ ਵਜੋਂ ਰਜਿਸਟਰਡ ਹੋ ਚੁੱਕੇ ਹਨ, ਦੀ ਹਾਦਸੇ ਦੌਰਾਨ ਹੋਈ ਮੌਤ ਜਾਂ ਮੁਕੰਮਲ ਤੇ ਅੰਸ਼ਿਕ ਤੌਰ ’ਤੇ ਅਪੰਗ ਹੋਣ ਦੀ ਸੂਰਤ ਵਿੱਚ ਕਾਨੂੰਨੀ ਵਾਰਸਾਂ ਜਾਂ ਵਿਅਕਤੀਗਤ ਪੱਧਰ ’ਤੇ ਬਿਨੈਕਾਰ ਨੂੰ ਵਿੱਤੀ ਸਹਾਇਤਾ ਵਜੋਂ ਐਕਸ ਗ੍ਰੇਸ਼ੀਆ ਗਰਾਂਟ ਦੇਣ ਦੀ ਵਿਵਸਥਾ ਹੈ।

  • ਹਾਦਸੇ ’ਚ ਮੌਤ ਹੋਣ ’ਤੇ ਕਾਨੂੰਨੀ ਵਾਰਸਾਂ ਨੂੰ ਅਤੇ ਅਪੰਗ ਹੋਣ ’ਤੇ ਸਬੰਧਤ ਮਜ਼ਦੂਰ ਨੂੰ ਮਿਲਦੀ ਹੈ ਐਕਸਗ੍ਰੇਸ਼ੀਆ ਗਰਾਂਟ

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਈ-ਸ਼ਰੱਮ ਪੋਰਟਲ ’ਤੇ 31 ਮਾਰਚ 2022 ਤੋਂ ਪਹਿਲਾਂ ਜਾਂ ਇਸ ਤਾਰੀਖ ਤੱਕ ਰਜਿਸਟਰਡ ਕਿਸੇ ਵੀ ਅਸੰਗਠਿਤ ਮਜ਼ਦੂਰ ਦੀ ਹਾਦਸੇ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਕਾਨੂੰਨੀ ਵਾਰਸਾਂ ਨੂੰ 2 ਲੱਖ ਰੁਪਏ ਦੇ ਬੀਮੇ ਤਹਿਤ ਐਕਸਗ੍ਰੇਸ਼ੀਆ ਗਰਾਂਟ ਜਦਕਿ ਕਿਸੇ ਮਜ਼ਦੂਰ ਦੇ ਹਾਦਸਾ ਵਾਪਰਨ ਕਾਰਨ ਅਪੰਗ ਹੋਣ ਦੀ ਸਥਿਤੀ, ਜਿਸ ਵਿੱਚ ਦੋਵੇਂ ਅੱਖਾਂ, ਹੱਥਾਂ ਤੇ ਪੈਰਾਂ ਦਾ ਨਾ ਠੀਕ ਹੋਣ ਯੋਗ ਨੁਕਸਾਨ ਹੁੰਦਾ ਹੈ ਅਤੇ ਇੱਕ ਹੱਥ ਜਾਂ ਇੱਕ ਪੈਰ ਸਥਾਈ ਤੌਰ ’ਤੇ ਨਕਾਰਾ ਹੋ ਜਾਂਦਾ ਹੈ ਜਾਂ ਇੱਕ ਅੱਖ ਤੇ ਇੱਕ ਹੱਥ ਜਾਂ ਇੱਕ ਪੈਰ ਦਾ ਸਥਾਈ ਨੁਕਸਾਨ ਹੁੰਦਾ ਹੈ ਤਾਂ ਉਸ ਨੂੰ ਵਿਅਕਤੀਗਤ ਤੌਰ ’ਤੇ 2 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗਰਾਂਟ ਮਿਲਦੀ ਹੈ।

ਹੋਰ ਖ਼ਬਰਾਂ :-  ਹੁਸ਼ਿਆਰਪੁਰ ‘ਚ ਬਣਨ ਵਾਲੇ ਨਵੇਂ ਮੈਡੀਕਲ ਕਾਲਜ ਸਬੰਧੀ ਜਿੰਪਾ ਵੱਲੋਂ ਈਟੀਓ ਨਾਲ ਮੀਟਿੰਗ

ਸਹਾਇਕ ਕਿਰਤ ਕਮਿਸ਼ਨਰ ਬਠਿੰਡਾ ਸ.ਜਗਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਹਾਦਸੇ ਵਿੱਚ ਇਨ੍ਹਾਂ ਅਸੰਗਠਿਤ ਖੇਤਰਾਂ ਨਾਲ ਸਬੰਧਤ ਮਜ਼ਦੂਰਾਂ ਦੀ ਇੱਕ ਅੱਖ ਦੀ ਰੌਸ਼ਨੀ ਪੱਕੇ ਤੌਰ ’ਤੇ ਚਲੀ ਜਾਂਦੀ ਹੈ ਜਾਂ ਇੱਕ ਹੱਥ ਜਾਂ ਇੱਕ ਪੈਰ ਨਕਾਰਾ ਹੋ ਜਾਂਦਾ ਹੈ ਤਾਂ 1 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗਰਾਂਟ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਬਿਨੈਕਾਰ ਜਾਂ ਉਸਦਾ ਕਾਨੂੰਨੀ ਵਾਰਸ ਇਸ ਯੋਜਨਾ ਤਹਿਤ ਬਣਦੇ ਲਾਭ ਹਾਸਲ ਕਰਨ ਤੋਂ ਵਾਂਝਾ ਹੈ  ਤਾਂ ਉਹ ਤਹਿਸੀਲ ਪੱਧਰ ’ਤੇ ਸਬੰਧਤ ਕਿਰਤ ਇੰਸਪੈਕਟਰ ਨਾਲ ਰਾਬਤਾ ਕਰਕੇ ਆਪਣੇ ਦਸਤਾਵੇਜ਼ ਮੁਹੱਈਆ ਕਰਵਾ ਕੇ ਇਹ ਲਾਭ ਹਾਸਲ ਕਰ ਸਕਦਾ ਹੈ।

ਇਸ ਮੌਕੇ ਲੇਬਰ ਇੰਸਪੈਕਟਰ ਬਠਿੰਡਾ ਤੇ ਰਾਮਪੁਰਾ ਸ੍ਰੀ ਅਜੈ ਕੁਮਾਰ, ਲੇਬਰ ਇੰਸਪੈਕਟਰ ਸ੍ਰੀ ਪ੍ਰਦੀਪ ਗੁਲਾਟੀ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

dailytweetnews.com

Leave a Reply

Your email address will not be published. Required fields are marked *