ਚੰਡੀਗੜ੍ਹ, 11 ਸਤੰਬਰ: ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ (ਆਰ.ਆਈ.ਐਮ.ਸੀ.), ਦੇਹਰਾਦੂਨ ਵਿਖੇ ਜੁਲਾਈ 2027 ਟਰਮ ਵਿੱਚ ਦਾਖ਼ਲੇ ਲਈ ਯੋਗ ਲੜਕੇ ਅਤੇ ਲੜਕੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੁਲਾਈ 2027 ਟਰਮ ਵਿੱਚ ਦਾਖ਼ਲੇ ਲਈ ਲਿਖਤੀ ਦਾਖ਼ਲਾ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵੱਲੋਂ 6 ਦਸੰਬਰ, 2026 (ਐਤਵਾਰ) ਨੂੰ ਲਈ ਜਾਵੇਗੀ। ਇਸ ਪ੍ਰੀਖਿਆ ਲਈ ਉਹ ਉਮੀਦਵਾਰ ਯੋਗ ਹਨ, ਜਿਨ੍ਹਾਂ ਦਾ ਜਨਮ 2 ਜੁਲਾਈ, 2013 ਤੋਂ 1 ਜਨਵਰੀ, 2015 ਦਰਮਿਆਨ ਹੋਇਆ ਹੋਵੇ ਅਤੇ ਉਹ ਕਿਸੇ ਮਾਨਤਾ ਪ੍ਰਾਪਤ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦੇ ਹੋਣ ਜਾਂ ਸੱਤਵੀਂ ਜਮਾਤ ਪਾਸ ਕਰ ਚੁੱਕੇ ਹੋਣ। ਚੁਣੇ ਗਏ ਉਮੀਦਵਾਰਾਂ ਨੂੰ ਅੱਠਵੀਂ ਜਮਾਤ ਵਿੱਚ ਦਾਖ਼ਲਾ ਦਿੱਤਾ ਜਾਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਲਿਖਤੀ ਪ੍ਰੀਖਿਆ ਵਿੱਚ ਤਿੰਨ ਪੇਪਰ—ਅੰਗਰੇਜ਼ੀ, ਗਣਿਤ ਅਤੇ ਜਨਰਲ ਨਾਲੇਜ ਸ਼ਾਮਲ ਹੋਣਗੇ। ਜ਼ੁਬਾਨੀ ਪ੍ਰੀਖਿਆ/ਇੰਟਰਵਿਊ ਸਿਰਫ਼ ਉਹਨਾਂ ਉਮੀਦਵਾਰਾਂ ਦੀ ਲਈ ਜਾਵੇਗੀ ਜੋ ਲਿਖਤੀ ਪ੍ਰੀਖਿਆ ਪਾਸ ਕਰਨਗੇ, ਜਿਸਦੀ ਤਾਰੀਖ਼ ਬਾਰੇ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ।
ਆਰ.ਆਈ.ਐਮ.ਸੀ. ਦਾਖ਼ਲਾ ਪ੍ਰੀਖਿਆ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਲਿੰਕ (https://examinationservices.nic.in/ExamSys26Part2/Root/Home.aspx?enc=Ei4cajBkK1gZSfgr53ImFQBut9oTMxhETt9bNm6zcP2ghS+a59eor