ਸੰਗਰੂਰ ਪੁਲਿਸ ਵੱਲੋਂ ਸਨੈਚਿੰਗ ਗਰੋਹ ਦਾ 24 ਘੰਟਿਆਂ ਅੰਦਰ ਪਰਦਾਫਾਸ਼; 05 ਮੁਲਜ਼ਮ ਕਾਬੂ

ਸੰਗਰੂਰ, 28 ਮਈ : ਡਾ. ਰਵਜੋਤ ਗਰੇਵਾਲ, ਐਸ.ਐਸ.ਪੀ, ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ-1 ਸੰਗਰੂਰ ਦੇ ਏਰੀਆ ਵਿੱਚ ਚੋਰੀ/ਸਨੈਚਿੰਗ ਦੀ ਵਾਰਦਾਤ ਟਰੇਸ ਕਰਕੇ 05 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਉਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਤੇ ਦਾਹ ਲੋਹਾ, ਚੋਰੀਸ਼ੁਦਾ ਮੋਬਾਈਲ ਫੋਨ ਅਤੇ ਨਗਦੀ ਬ੍ਰਾਮਦ ਕਰਾਈ ਗਈ।

ਡਾ. ਰਵਜੋਤ ਗਰੇਵਾਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 25.05.2026 ਨੂੰ ਅਮਿਤ ਕੁਮਾਰ ਉਰਫ ਅਮਿਤ ਵਾਸੀ ਸੰਗਰੂਰ ਨੇ ਇਤਲਾਹ ਦਿੱਤੀ ਕਿ ਉਹ ਆਪਣੀ ਸਕੂਟਰੀ ਨੰਬਰ ਪੀ.ਬੀ. 13 ਬੀ.ਆਰ 4783 ਮਾਰਕਾ ਜੂਪੀਟਰ ‘ਤੇ ਸੁਨਾਮ ਤੋਂ ਘਰ ਸੰਗਰੂਰ ਵਾਪਸ ਆ ਰਿਹਾ ਸੀ ਤਾਂ ਫੋਕਲ ਪੁਆਇੰਟ ਸੁਨਾਮ ਰੋਡ ਸੰਗਰੂਰ ਪਾਸ ਉਸ ਦੇ ਪਿੱਛੋਂ 03 ਨਾਮਲੂਮ ਨੌਜਵਾਨ ਸਪਲੈਡਰ ਪਰ ਆਏ, ਜਿਨ੍ਹਾਂ ਦੇ ਮੂੰਹ ਪਰਨਿਆ ਨਾਲ ਬੰਨੇ ਹੋਏ ਸਨ। ਜਿਨ੍ਹਾਂ ਨੇ ਮੁਦੱਈ ਨੂੰ ਘੇਰ ਕੇ ਉਸਦੀ ਗਰਦਨ ਪਰ ਲੋਹੇ ਦਾ ਦਾਹ ਰੱਖ ਕੇ ਜੇਬ ਵਿੱਚੋਂ ਝਪਟ ਮਾਰ ਕੇ ਉਸਦਾ ਮੋਬਾਈਲ ਫੋਨ ਅਤੇ 6500/- ਰੁਪਏ ਖੋਹ ਲਏ।

ਅਮਿਤ ਕੁਮਾਰ ਦੇ ਬਿਆਨ ‘ਤੇ ਮੁਕੱਦਮਾ ਨੰਬਰ 77 ਮਿਤੀ 26.05.2026 ਅ/ਧ 307,126(2) BNS ਥਾਣਾ ਸਿਟੀ-1 ਸੰਗਰੂਰ ਬਰਖਿਲਾਫ ਨਾਮਲੂਮ ਮੁਲਜ਼ਮਾਂ, ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਕੇਸ ਨੂੰ ਟਰੇਸ ਕਰਨ ਲਈ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਦਲਬੀਰ ਸਿੰਘ ਸਿੱਧੂ, ਉਪ ਕਪਤਾਨ ਪੁਲਿਸ ਸਬ ਡਵੀਜ਼ਨ ਸੰਗਰੂਰ ਦੀ ਅਗਵਾਈ ਹੇਠ ਇੰਸਪੈਕਟਰ ਸੁਖਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਸੰਗਰੂਰ ਦੀਆਂ ਟੀਮਾਂ ਬਣਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਹੋਰ ਖ਼ਬਰਾਂ :-  ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੇ ਔਰਤਾਂ ਨੂੰ 2,100 ਰੁਪਏ ਦੇਣ ਲਈ ਲਾਡੋ ਲਕਸ਼ਮੀ ਯੋਜਨਾ ਸ਼ੁਰੂ ਕੀਤੀ

ਦੌਰਾਨੇ ਤਫਤੀਸ਼ ਮਿਤੀ 26.05.2026 ਨੂੰ ਪ੍ਰਿਤਪਾਲ ਸਿੰਘ ਉਰਫ ਨੋਨਾਂ ਵਾਸੀ ਹਰੇੜੀ ਰੋਡ ਸੰਗਰੂਰ, ਗੁਰਦੀਪ ਸਿੰਘ ਵਾਸੀ ਮਹਿਲਾਂ, ਬਲਜਿੰਦਰ ਸਿੰਘ ਵਾਸੀ ਮਹਿਲਾਂ, ਬੌਬੀ ਸਿੰਘ ਵਾਸੀ ਸੰਗਰੂਰ ਨੂੰ ਨਾਮਜ਼ਦ ਕਰਕੇ ਕਾਬੂ ਕੀਤਾ ਗਿਆ ਅਤੇ ਮਿਤੀ 27.05.2026 ਨੂੰ ਮਨਦੀਪ ਸਿੰਘ ਉਰਫ ਨਿੱਕੂ ਵਾਸੀ ਪ੍ਰੇਮ ਬਸਤੀ ਸੰਗਰੂਰ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ।

ਮੁਲਜ਼ਮਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ, ਦਾਹ ਲੋਹਾ ਅਤੇ ਖੋਹ ਕੀਤੇ ਮੋਬਾਈਲ ਫੋਨ ਤੇ 2650/- ਰੁਪਏ ਨਗਦ ਬ੍ਰਾਮਦ ਕਰਾਏ ਗਏ।

ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕਰਨ ‘ਤੇ ਪਤਾ ਲੱਗਾ ਕਿ ਮੁਲਜ਼ਮ ਪ੍ਰਿਤਪਾਲ ਸਿੰਘ ਉਰਫ ਨੋਨਾ ਅਤੇ ਮਨਦੀਪ ਸਿੰਘ ਉਰਫ ਨਿੱਕੂ ਉਕਤਾਨ ਨੇ ਨਛੱਤਰ ਸਿੰਘ ਵਾਸੀ ਨੱਤ ਪਾਸੋਂ ਮੋਟਰਸਾਈਕਲ, ਮੋਬਾਈਲ ਅਤੇ 1000/- ਰੁਪਏ ਖੋਹ ਕੀਤੇ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 76 ਮਿਤੀ 26.05.2026 ਅ/ਧ 304 BNS ਥਾਣਾ ਸਿਟੀ-1 ਸੰਗਰੂਰ ਦਰਜ ਹੋਇਆ ਸੀ। ਮੁਲਜ਼ਮਾਂ ਨੇ ਮੁਕੱਦਮਾ ਨੰਬਰ 77/2026 ਥਾਣਾ ਸਿਟੀ-1 ਸੰਗਰੂਰ ਦੀ ਵਾਰਦਾਤ ਨੂੰ ਇਸੇ ਚੋਰੀਸ਼ੁਦਾ ਮੋਟਰਸਾਈਕਲ ਨਾਲ ਅੰਜ਼ਾਮ ਦਿੱਤਾ ਸੀ।

ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *