ਬਿਰਧ ਘਰਾਂ ਨੂੰ ਚਲਾਉਣ ਲਈ ਸੰਸਥਾ ਨੂੰ ਪੰਜਾਬ ਮੈਨੇਜਮੈਂਟ ਆਫ ਸੀਨੀਅਰ ਸਿਟੀਜਨ ਹੋਮਸ ਫੋਰ ਐਲਡਰਲੀ ਪ੍ਰਸਨਸ ਸਕੀਮ 2019 ਅਧੀਨ ਰਜਿਸਟਰੇਸ਼ਨ ਕਰਾਉਣੀ ਲਾਜ਼ਮੀ – ਡਿਪਟੀ ਕਮਿਸ਼ਨਰ

DC Sh Ghanshyam Thori

ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਕਿਸੇ ਵੀ ਸੰਸਥਾ ਵੱਲੋ ਬਿਰਧ ਘਰਾਂ ਨੂੰ ਚਲਾਉਣ ਲਈ ਪੰਜਾਬ ਮੈਨੇਜਮੈਂਟ ਆਫ ਸੀਨੀਅਰ ਸਿਟੀਜਨ ਹੋਮਸ ਫੋਰ ਐਲਡਰਲੀ  ਪ੍ਰਸਨਸ ਸਕੀਮ 2019 ਅਧੀਨ ਰਜਿਸਟਰੇਸ਼ਨ ਕਰਾਉਣੀ ਲਾਜ਼ਮੀ ਹੁੰਦੀ ਹੈ।

ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਮੈਡਮ ਕਿਰਤਪ੍ਰੀਤ ਕੌਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਖਣ ਵਿਚ  ਆਇਆ ਹੈ ਕਿ ਕਈ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਸੀਨੀਅਰ ਸਿਟੀਜ਼ਨ ਐਕਟ 2007 ਅਤੇ ਪਾਲਿਸੀ 2019 ਦੇ ਰੂਲਾਂ ਦੀ ਉਲੰਘਣਾ ਕਰਦੇ ਹੋਏ ਬਿਨ੍ਹਾਂ ਰਜਿਸਟਰੇਸ਼ਨ ਤੋਂ ਹੀ ਬਿਰਧ ਘਰਾਂ ਨੂੰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ੇਕਰ ਕੋਈ ਵੀ ਸੰਸਥਾ ਬਿਰਧ ਘਰ ਚਲਾ ਰਹੀ ਹੈ ਤਾਂ ਉਸ ਨੂੰ ਰਜਿਸਟਰੇਸ਼ਨ ਕਰਾਉਨਾ ਲਾਜ਼ਮੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ  ਜੇਕਰ ਕੋਈ ਸੰਸਥਾ ਬਿਰਧ ਘਰ ਚਲਾ ਰਹੀ ਹੈ ਤੇ ਉਸਨੇ ਅਜੇ ਤੱਕ ਪੰਜਾਬ ਮੈਨੇਜਮੈਂਟ ਆਫ ਸੀਨੀਅਰ ਸਿਟੀਜਨ ਹੋਮਸ ਫੋਰ ਐਲਡਰਲੀ  ਪ੍ਰਸਨਸ ਸਕੀਮ 2019 ਅਧੀਨ ਰਜਿਸਟਰੇਸ਼ਨ ਨਹੀਂ ਕਰਵਾਈ ਹੈ ਤਾਂ ਉਹ ਆਪਣੇ ਆਪ ਨੂੰ ਰਜਿਸਟਰ ਜਰੂਰ ਕਰਵਾ ਲਵੇ। ਉਨਾਂ ਕਿਹਾ ਕਿ ਵਧੇਰੀ ਜਾਣਕਾਰੀ ਲਈ ਮਜੀਠਾ ਰੋਡ ਨਾਰੀ ਨਿਕੇਤਨ ਵਿਖੇ ਸਥਿਤ ਦਫਤਰ ਜ਼ਿਲਾ ਸਮਾਜਿਕ ਤੇ ਸੁਰੱਖਿਆ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਹੋਰ ਖ਼ਬਰਾਂ :-  ਸਿਹਤ ਸੇਵਾਵਾਂ ‘ਚ ਵਿਆਪਕ ਸੁਧਾਰਾਂ ਨੇ ਬਦਲੀ ਪੰਜਾਬ ਦੀ ਤਸਵੀਰ

dailytweetnews.com

Leave a Reply

Your email address will not be published. Required fields are marked *