ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਸੈੱਲ ਮੁਖੀ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ

ਚੰਡੀਗੜ੍ਹ, 21 ਨਵੰਬਰ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਸੈੱਲ ਦੇ ਰਾਸ਼ਟਰੀ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਅੰਤਰਿਮ ਜ਼ਮਾਨਤ ਦਿੰਦਿਆਂ ਉਸ ਦੀ ਰਿਹਾਈ ਦਾ ਹੁਕਮ ਦਿੱਤਾ ਹੈ। ਤਰਨਤਾਰਨ ਪੁਲਿਸ ਨੇ ਨਛੱਤਰ ਸਿੰਘ ਗਿੱਲ ਨੂੰ 15 ਨਵੰਬਰ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ‘ਤੇ ਇੱਕ ਕੈਫੇ ਤੋਂ ਹਿਰਾਸਤ ਵਿੱਚ ਲਿਆ ਸੀ। ਉਹ ਉਸ ਸਮੇਂ ਦੋਸਤਾਂ ਨਾਲ ਬੈਠਾ ਸੀ। ਪੁਲਿਸ ਟੀਮ ਨੇ ਕੈਫੇ ਦਾ ਡੀਵੀਆਰ ਜ਼ਬਤ ਕਰ ਲਿਆ ਸੀ।

ਦੱਸਿਆ ਗਿਆ ਹੈ ਕਿ ਇਹ ਕਾਰਵਾਈ ਤਰਨਤਾਰਨ ਪੁਲਿਸ ਦੇ ਡੀਐਸਪੀ ਅਤੁਲ ਸੋਨੀ, ਜੋ ਇਸ ਸਮੇਂ ਗੋਇੰਦਵਾਲ ਸਾਹਿਬ ਵਿੱਚ ਤਾਇਨਾਤ ਹਨ, ਦੀ ਅਗਵਾਈ ਵਿੱਚ ਕੀਤੀ ਗਈ ਸੀ। ਨਛੱਤਰ ਗਿੱਲ 2018 ਤੋਂ ਅਕਾਲੀ ਦਲ ਦੇ ਆਈਟੀ ਸੈੱਲ ਦੇ ਮੁਖੀ ਹਨ।

ਹੋਰ ਖ਼ਬਰਾਂ :-  Oppo ਨੇ ਆਪਣੀ 'K' ਸੀਰੀਜ਼ ਦਾ ਨਵਾਂ ਬਜਟ 5G ਸਮਾਰਟਫੋਨ Oppo K15x ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ

ਪੁਲਿਸ ਦਾ ਕਹਿਣਾ ਹੈ ਕਿ 5 ਨਵੰਬਰ ਨੂੰ ਨਛੱਤਰ ਸਿੰਘ ਅਤੇ ਉਸਦੇ 20-25 ਸਾਥੀਆਂ ਨੇ ਅੰਮ੍ਰਿਤਸਰ ਦੇ ਝੱਬਲ ਚੌਕ ‘ਤੇ ਡਿਊਟੀ ਤੋਂ ਵਾਪਸ ਆ ਰਹੀ ਸੀਆਈਏ ਟੀਮ ਨੂੰ ਜ਼ਬਰਦਸਤੀ ਰੋਕ ਕੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ। ਸੀਆਈਏ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਤਰਨਤਾਰਨ ਸਿਟੀ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆਵਾਂ ਅਨੁਸਾਰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।

Leave a Reply

Your email address will not be published. Required fields are marked *