ਵਿਸ਼ੇਸ ਗਹਿਰੀ ਸੁਧਾਈ: ਪਿੰਡ ਸ਼ਹਿਣਾ ਦੇ 96 ਸਾਲ ਦੇ ਜੀਤ ਸਿੰਘ ਨੇ ਭਰਿਆ ਗਣਨਾ ਫਾਰਮ

ਸ਼ਹਿਣਾ/ਬਰਨਾਲਾ, 4 ਜੁਲਾਈ : ਭਾਰਤ ਚੋਣ ਕਮਿਸ਼ਨ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸਬੰਧੀ ਜ਼ਿਲ੍ਹਾ ਬਰਨਾਲਾ ਵਿੱਚ ਵੋਟਾਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਜਾਰੀ ਹੈ। ਇਸ ਸਬੰਧੀ ਅੱਜ ਵਿਧਾਨ ਸਭਾ ਹਲਕਾ 102 ਭਦੌੜ ਦੇ ਪਿੰਡ ਸ਼ਹਿਣਾ ਦੇ ਬੂਥ ਨੰਬਰ 39 ਦੇ 96 ਸਾਲ ਦੇ ਵੋਟਰ ਜੀਤ ਸਿੰਘ ਵੱਲੋਂ ਆਪਣਾ ਗਣਨਾ ਫਾਰਮ ਭਰਿਆ ਗਿਆ। ਬੂਥ ਦੇ ਬੀ.ਐਲ.ਓ. ਗੁਰਪ੍ਰੀਤ ਸਿੰਘ ਵੱਲੋਂ ਜੀਤ ਸਿੰਘ ਦਾ ਗਣਨਾ ਫਾਰਮ ਡਿਜ਼ੀਟਾਇਜ਼ਡ ਵੀ ਕਰ ਦਿੱਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ.ਏ.ਐਸ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਐਸ.ਆਈ.ਆਰ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 96 ਸਾਲ ਦੇ ਜੀਤ ਸਿੰਘ ਵੱਲੋਂ ਭਰਿਆ ਗਿਆ ਗਣਨਾ ਫਾਰਮ ਇਹ ਸੁਨੇਹਾ ਦੇ ਰਿਹਾ ਕਿ ਹਰ ਇੱਕ ਯੋਗ ਵੋਟਰ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਗਹਿਰੀ ਸੁਧਾਈ ਦਾ ਵੀ ਇਹ ਹੀ ਉਦੇਸ਼ ਹੈ ਕਿ ਹਰ ਯੋਗ ਵੋਟਰ ਦਾ ਨਵੀਂ ਬਣਾਈ ਜਾ ਰਹੀ ਵੋਟਰ ਲਿਸਟ ਵਿੱਚ ਨਾਮ ਜ਼ਰੂਰ ਸ਼ਾਮਲ ਹੋਵੇ ਤੇ ਅਯੋਗ ਵੋਟਰ ਦਾ ਨਾਮ ਇਸ ਵਿੱਚੋਂ ਬਾਹਰ ਕੀਤਾ ਜਾ ਸਕੇ।

ਹੋਰ ਖ਼ਬਰਾਂ :-  ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਢੁੱਡੀਕੇ ਨੂੰ ਮਾਡਲ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਉਨ੍ਹਾਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੀ.ਐਲ.ਓ. ਵੱਲੋਂ ਘਰ ਘਰ ਜਾ ਕੇ ਗਣਨਾ ਫਾਰਮ ਦਿੱਤੇ ਜਾ ਰਹੇ ਹਨ ਤੇ ਸਾਰੇ ਨਾਗਰਿਕਾਂ 24 ਜੁਲਾਈ ਤੱਕ ਇਹ ਫਾਰਮ ਜ਼ਰੂਰ ਭਰ ਕੇ ਆਪਣੇ ਬੀ.ਐਲ.ਓ. ਨੂੰ ਜਮ੍ਹਾਂ ਕਰਾਉਣ ਤਾਂ ਜੋ ਕਿਸੇ ਵੀ ਯੋਗ ਵੋਟਰ ਦੀ ਵੋਟ ਕੱਟੀ ਨਾ ਜਾਵੇ। ਉਨ੍ਹਾਂ ਲੋਕਾਂ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਨਾਗਰਿਕ, ਚੋਣ ਕਮਿਸ਼ਨ ਦੇ ਟੌਲ ਫਰੀ ਨੰਬਰ 1950 ‘ਤੇ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *