ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ, ਅਲਿਮਕੋ ਵਲੋਂ ਦਿਵਿਆਂਗਜਨਾਂ ਦੀ ਸਹੂਲਤ ਲਈ ਆਗਾਮੀ 20 ਤੋਂ 22 ਫਰਵਰੀ ਤੱਕ ਵਿਸ਼ੇਸ਼ ਅਸੈਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਵਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ, ਲੁਧਿਆਣਾ ਵਲੋਂ ਜਾਰੀ ਹਦਾਇਤਾ ਅਨੁਸਾਰ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਅਧੀਨ ਆਉਂਦੀ ਸੰਸਥਾ ਅਲਿਮਕੋ ਵੱਲੋ ਦਿਵਿਆਂਗਜਨਾਂ ਦੀ ਭਲਾਈ ਅਤੇ ਉਨ੍ਹਾਂ ਦੀ ਰੋਜ਼ਮਰਾ ਜਿੰਦਗੀ ਨੂੰ ਸੁਖਾਵੀਂ ਬਣਾਉਣ ਦੇ ਮੰਤਵ ਨਾਲ ਵੱਖ-ਵੱਖ ਸਥਾਨਾਂ ‘ਤੇ ‘ਇੱਕ ਰੋਜ਼ਾ ਅਸੈਸਮੈਂਟ ਕੈਂਪ’ ਲਗਾਏ ਜਾਣਗੇ।
ਉਨ੍ਹਾਂ ਕੈਂਪਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 20 ਫਰਵਰੀ ਨੂੰ ਸਿਵਲ ਹਸਪਤਾਲ ਖੰਨਾ, 21 ਨੂੰ ਸੋਸ਼ਲ ਵੈਲਫੇਅਰ ਕੰਪਲੈਕਸ, ਸ਼ਿਮਲਾਪੁਰੀ ਜਦਕਿ 22 ਫਰਵਰੀ ਨੂੰ ਗੁਰੂ ਅਮਰਦਾਸ ਬਿਰਧ ਆਸ਼ਰਮ, ਸਰਾਭਾ ਵਿਖੇ ਕੈਂਪ ਲਗਾਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਦਿਵਿਆਂਗਜਨਾਂ ਦੀ ਬਿਹਤਰੀ ਲਈ ਸਟੀਲ ਅਥਾਰਿਟੀ ਆਫ ਇੰਡੀਆ ਲਿਮਟਿਡ (ਐਸ.ਏ.ਆਈ.ਐਲ.) ਵਲੋਂ ਸੀ.ਐਸ.ਆਰ. ਤਹਿਤ ਵਿਸ਼ੇਸ਼ ਪਹਿਲਕਦਮੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਲਾਭਪਾਤਰੀ ਆਪਣਾ ਦਿਵਿਆਂਗਤਾ ਦਾ ਸਰਟੀਫਿਕੇਟ ਜਾਂ ਯੂ.ਡੀ.ਆਈ.ਡੀ. ਕਾਰਡ ਅਸਲ ਅਤੇ ਉਸਦੀ ਇੱਕ ਫੋਟੋ ਕਾਪੀ, ਇੱਕ ਪਾਸਪੋਰਟ ਸਾਇਜ਼ ਤਾਜ਼ਾ ਫੋਟੋ, ਆਪਣਾ ਆਧਾਰ ਕਾਰਡ ਅਤੇ ਉਸਦੀ ਇੱਕ ਫੋਟੋ ਕਾਪੀ, ਆਪਣਾ ਵੋਟਰ ਕਾਰਡ ਅਤੇ ਉਸਦੀ ਇੱਕ ਫੋਟੋ ਕਾਪੀ, ਇੱਕ ਆਮਦਨ ਦਾ ਸਰਟੀਫਿਕੇਟ ਜਿਹੜਾ ਕਿ ਸਮਰੱਥ ਅਥਾਰਟੀ ਵੱਲੋ ਜਾਰੀ ਕੀਤਾ ਗਿਆ ਹੋਵੇ, ਜਿਸ ਵਿੱਚ ਉਹਨਾ ਦੀ ਆਮਦਨ ਪ੍ਰਤੀ ਮਹੀਨਾ 22,500/- ਤੋਂ ਜਿਆਦਾ ਨਾ ਹੋਵੇ, ਉਹ ਨਾਲ ਲੈ ਕੇ ਆਉਣ ਅਤੇ ਆਪਣੀ ਅਸੈਸਮੈਂਟ ਅਲਿਮਕੋ ਵੱਲੋ ਆਈ ਟੀਮ ਕੋਲ ਕਰਵਾਉਣ ਤਾਂ ਜੋ ਉਹਨਾ ਨੂੰ ਬਹੁਤ ਜਲਦੀ ਨੇੜਲੇ ਭਵਿੱਖ ਵਿੱਚ ਉਹਨਾ ਦੀ ਜਰੂਰਤ ਦਾ ਸਮਾਨ ਮਹੱਈਆ ਕਰਵਾਇਆ ਜਾ ਸਕੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਵਲੋਂ ਯੋਗ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਦਿਵਿਆਂਗਜਨਾਂ ਨੂੰ ਬਣਾਉਟੀ ਅੰਗ ਲਗਾਉਣ ਸਬੰਧੀ ‘ਇੱਕ ਰੋਜ਼ਾ ਅਸੈਸਮੈਂਟ ਕੈਂਪਾਂ ਦਾ ਭਰਪੂਰ ਲਾਹਾ ਲਿਆ ਜਾਵੇ।