“ਆਪ ਦੀ ਸਰਕਾਰ ਆਪ ਦੇ ਦੁਆਰ” – ਮੁਹਿੰਮ ਤਹਿਤ 7 ਫ਼ਰਵਰੀ ਨੂੰ 17 ਥਾਵਾਂ ਤੇ ਲਗਾਏ ਜਾਣਗੇ ਸਪੈਸ਼ਲ ਕੈਂਪ: ਜਸਪ੍ਰੀਤ ਸਿੰਘ

ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਮੰਦਿਰ ਕਲੋਨੀ ਵਿਖੇ “ਆਪ ਦੀ ਸਰਕਾਰ ਆਪ ਦੇ ਦੁਆਰ” ਤਹਿਤ ਲਗਾਏ ਗਏ ਸਪੈਸ਼ਲ ਕੈਂਪ ਦਾ ਜਾਇਜ਼ਾ ਲੈਂਦੇ ਹੋਏ।

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਦਰਾਂ ਨੇੜੇ ਜਾ ਕੇ ਕਰਨ ਲਈ ਵਿੱਢੀ ਗਈ ਮੁਹਿੰਮ “ਆਪ ਦੀ ਸਰਕਾਰ ਆਪ ਦੇ ਦੁਆਰ” ਤਹਿਤ ਲਗਾਏ ਜਾ ਰਹੇ ਕੈਂਪਾਂ ਦਾ ਜ਼ਿਲ੍ਹੇ ਚ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੂੰ ਲਾਹਾ ਮਿਲ ਰਿਹਾ ਹੈ। ਪਹਿਲੇ ਦਿਨ ਜ਼ਿਲ੍ਹੇ ਦੀਆਂ 4 ਸਬ-ਡਵੀਜ਼ਨਾਂ ਦੇ ਵੱਖ-ਵੱਖ 16 ਪਿੰਡਾਂ/ਵਾਰਡਾਂ ਚ ਲਗਾਏ ਕੈਂਪਾਂ ਦੌਰਾਨ ਜਿੱਥੇ 961 ਇੰਤਕਾਲ ਹੋਏ ਹਨ ਉੱਥੇ ਹੀ 276 ਲਾਭਪਾਤਰੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਤੇ 97 ਸ਼ਿਕਾਇਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।

ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੀ ਲੜੀ ਤਹਿਤ ਕੱਲ੍ਹ ਮਿਤੀ 7 ਫ਼ਰਵਰੀ 2024 ਨੂੰ ਜ਼ਿਲ੍ਹੇ ਦੀਆਂ 4 ਸਬ-ਡਵੀਜ਼ਨਾਂ ਬਠਿੰਡਾ, ਮੌੜ, ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਚ 17 ਸਥਾਨਾਂ ਤੇ ਕੈਂਪ ਲਗਾਏ ਜਾਣਗੇ।

  • ਕਿਹਾ, ਪਹਿਲੇ ਦਿਨ ਜ਼ਿਲ੍ਹੇ ਦੀਆਂ 4 ਸਬ-ਡਵੀਜ਼ਨਾਂ ਚ ਲਗਾਏ ਗਏ 16 ਕੈਂਪਾਂ ਚ ਹੋਏ 961 ਇੰਤਕਾਲ
  • 276 ਲਾਭਪਾਤਰੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਕਰਵਾਈਆਂ ਮੁਹੱਈਆ
  • 97 ਸ਼ਿਕਾਇਤਾਂ ਦਾ ਮੌਕੇ ਤੇ ਕੀਤਾ ਨਿਪਟਾਰਾ
  • ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਕੀਤੀ ਅਪੀਲ  

ਉਨ੍ਹਾਂ ਦੱਸਿਆ ਕਿ ਬਠਿੰਡਾ ਵਿਖੇ 7 ਫਰਵਰੀ ਨੂੰ ਸਵੇਰੇ 10 ਤੋਂ ਦੁਪਿਹਰ 12 ਵਜੇ ਤੱਕ ਸਪੈਸ਼ਲ ਕੈਂਪ ਗਲੀ ਨੰਬਰ 25, ਜੀ.ਜੀ.ਐਸ ਨਗਰ ਪਾਰਕ, ਨੇੜੇ ਮੁਹੱਲਾ ਕਲੀਨਿਕ, ਵਾਰਡ ਨੰਬਰ 4 ਤੇ 5 ਵਿਖੇ ਲਗਾਇਆ ਜਾਵੇਗਾ।

ਇਸੇ ਤਰ੍ਹਾਂ ਸਬ-ਡਵੀਜ਼ਨ ਬਠਿੰਡਾ ਦੇ ਪਿੰਡ ਗਿੱਲਪੱਤੀ ਦੇ ਨਰੇਗਾ ਭਵਨ (ਬੀਡੀਪੀਓ ਦਫ਼ਤਰ), ਪਿੰਡ ਗੁਰੂਸਰ ਸ਼ੈਣੇਵਾਲਾ ਤੇ ਪਿੰਡ ਫੁੱਲੋ ਮਿੱਠੀ ਦੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਤੋਂ ਦੁਪਿਹਰ 12 ਵਜੇ ਤੱਕ, ਪਿੰਡ ਅਮਰਗੜ੍ਹ ਦੀ ਧਰਮਸ਼ਾਲਾ ਤੇ ਪਿੰਡ ਕੋਟਫੱਤਾ ਗੁਰਦੁਆਰਾ ਸਾਹਿਬ ਵਿਖੇ ਇਹ ਸਪੈਸ਼ਲ ਕੈਂਪ ਦੁਪਹਿਰ 2 ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ।

ਇਸੇ ਤਰ੍ਹਾਂ ਸਬ-ਡਵੀਜ਼ਨ ਮੌੜ ਦੇ ਪਿੰਡ ਝੰਡੂਕੇ ਦੇ ਚੌਂਕ ਮੇਨ ਸੱਥ ਚ ਸਵੇਰੇ 9 ਵਜੇ, ਪਿੰਡ ਗਿੱਲ ਖੁਰਦ ਦੀ ਮੇਨ ਸੱਥ ਚ ਦੁਪਿਹਰ 12 ਵਜੇ ਅਤੇ ਪਿੰਡ ਦੌਲਤਪੁਰਾ ਮੇਨ ਸੱਥ ਚ ਕੈਂਪ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋਵੇਗਾ।

ਸਬ-ਡਵੀਜ਼ਨ ਤਲਵੰਡੀ ਦੇ ਪਿੰਡ ਪੱਕਾ ਕਲਾਂ ਚ ਬਾਹਰ ਵਾਲਾ ਗੁਰਦੁਆਰਾ ਤੇ ਪਿੰਡ ਨਸੀਬਪੁਰਾ ਦੀ ਰਾਮਦਾਸੀਆ ਧਰਮਸ਼ਾਲਾ ਵਿਖੇ ਕੈਂਪ ਸਵੇਰੇ 10 ਵਜੇ ਜਦਕਿ ਪਿੰਡ ਤਿਉਣਾ ਪੁਜਾਰੀਆ ਦੇ ਗੁਰਦੁਆਰਾ ਸਾਹਿਬ ਵਿਖੇ ਤੇ ਪਿੰਡ ਚੱਠੇਵਾਲਾ ਦੇ ਪਿੰਡ ਦੇ ਵਿਚਕਾਰਲੇ ਪਾਰਕ ਚ ਕੈਂਪ ਦੁਪਿਹਰ 2 ਵਜੇ ਸ਼ੁਰੂ ਹੋਵੇਗਾ।

ਹੋਰ ਖ਼ਬਰਾਂ :-  ਪੰਜਾਬ ਸਰਕਾਰ ਵੱਲੋਂ 1240 ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਮੁੱਖ ਆਂਗਣਵਾੜੀ ਕੇਂਦਰਾਂ ਵਿੱਚ ਕੀਤਾ ਅੱਪਗ੍ਰੇਡ: ਡਾ. ਬਲਜੀਤ ਕੌਰ

ਇਸੇ ਤਰ੍ਹਾਂ ਸਬ-ਡਵੀਜ਼ਨ ਰਾਮਪੁਰਾ ਫੂਲ ਦੇ ਪਿੰਡ ਕੋਇਰ ਸਿੰਘ ਵਾਲਾ ਦੀ ਪੰਚਾਇਤੀ ਧਰਮਸ਼ਾਲਾ ਤੇ ਪਿੰਡ ਬੁਰਜ ਗਿੱਲ ਦੀ ਜਨਰਲ ਧਰਮਸ਼ਾਲਾ ਵਿਖੇ ਕੈਂਪ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਪਿੰਡ ਭੋਡੀਪੁਰਾ ਅਤੇ ਪਿੰਡ  ਹਰਨਾਮ ਸਿੰਘ ਵਾਲਾ ਦੀ ਪੰਚਾਇਤ ਘਰ ਵਿਖੇ ਕੈਂਪ ਦੁਪਹਿਰ 1 ਵਜੇ ਸ਼ੁਰੂ ਹੋਵੇਗਾ।

ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਜਿਨ੍ਹਾਂ ਚ ਜਨਮ ਸਰਟੀਫਿਕੇਟ/ਗੈਰ ਉਪਲਬਧਤਾ ਸਰਟੀਫ਼ਿਕੇਟ, ਆਮਦਨ ਸਰਟੀਫਿਕੇਟ, ਹਲਫ਼ੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਪੰਜਾਬ ਨਿਵਾਸ ਸਰਟੀਫ਼ਿਕੇਟ, ਜਾਤੀ ਸਰਟੀਫ਼ਿਕੇਟ ਐਸਸੀ, ਉਸਾਰੀ ਮਜ਼ਦੂਰ ਦੀ ਰਜਿਸਟ੍ਰੇਸ਼ਨ, ਬੁਢਾਪਾ ਪੈਨਸ਼ਨ ਸਕੀਮ, ਬਿਜਲੀ ਬਿਲ ਦਾ ਭੁਗਤਾਨ, ਜਨਮ ਸਰਟੀਫ਼ਿਕੇਟ ਵਿੱਚ ਨਾਮ ਦਰਜ ਕਰਨ ਲਈ, ਮਾਲ ਰਿਕਾਰਡ ਦੀ ਜਾਂਚ, ਮੌਤ ਸਰਟੀਫ਼ਿਕੇਟ ਦੀਆਂ ਕਾਪੀਆਂ, ਕੰਪਲਸਰੀ ਮੈਰਿਜ ਐਕਟ ਅਧੀਨ ਵਿਆਹ ਦੀ ਰਜਿਸਟ੍ਰੇਸ਼ਨ, ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਦਾ ਨਵੀਨੀਕਰਨ, ਪਹਿਲਾ ਰਜਿਸਟਰਡ/ਗੈਰ ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ, ਜਨਮ ਸਰਟੀਫ਼ਿਕੇਟ ਵਿੱਚ ਦਰੁਸਤੀ, ਮੌਤ ਸਰਟੀਫ਼ਿਕੇਟ/ਗੈਰ ਉਪਲਬਧਤਾ ਸਰਟੀਫ਼ਿਕੇਟ, ਪੇਂਡੂ ਇਲਾਕਾ ਸਰਟੀਫ਼ਿਕੇਟ, ਜਨਮ ਸਰਟੀਫ਼ਿਕੇਟ ਦੀਆਂ ਕਾਪੀਆਂ, ਜਨਰਲ ਜਾਤੀ ਸਰਟੀਫਿਕੇਟ, ਵਿਧਵਾ ਜਾਂ ਬੇਸਹਾਰਾ ਪੈਨਸ਼ਨ ਸਕੀਮ, ਭਾਰ-ਰਹਿਤ ਸਰਟੀਫਿਕੇਟ, ਮੌਰਗੇਜ ਦੀ ਐਂਟਰੀ, ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਸਰਟੀਫ਼ਿਕੇਟ, ਪੱਛੜੀ ਜਾਤੀ (ਬੀਸੀ) ਸਰਟੀਫ਼ਿਕੇਟ, ਦਿਵਿਆਂਗ ਵਿਅਕਤੀ ਪੈਨਸ਼ਨ ਸਕੀਮ, ਜਨਮ ਦੀ ਲੇਟ ਰਜਿਸਟ੍ਰੇਸ਼ਨ, ਫਰਦ ਕਢਵਾਉਣਾ, ਆਮਦਨ ਅਤੇ ਜਾਇਦਾਦ ਸਰਟੀਫ਼ਿਕੇਟ, ਦਿਵਿਆਂਗ ਸਰਟੀਫ਼ਿਕੇਟ/ਯੂਡੀਆਈਡੀ ਕਾਰਡ, ਦਸਤਾਵੇਜ਼ ਦੀ ਕਾਊਂਟਰ ਸਾਇਨਿੰਗ, ਮੁਆਵਜ਼ਾ ਬਾਂਡ, ਆਸ਼ਰਿਤ ਬੱਚਿਆਂ ਦੀ ਪੈਨਸ਼ਨ ਸਕੀਮ, ਆਨੰਦ ਮੈਰਿਜ ਐਕਟ ਅਧੀਨ ਮੈਰਿਜ ਰਜਿਸਟ੍ਰੇਸ਼ਨ, ਥਾਰਡਰ ਏਰੀਆ ਸਰਟੀਫ਼ਿਕੇਟ, ਪੱਛੜਿਆ ਇਲਾਕਾ ਸਰਟੀਫ਼ਿਕੇਟ, ਜ਼ਮੀਨ ਦੀ ਹੱਦਬੰਦੀ, ਐਨਆਰਆਈ ਦੇ ਦਸਤਾਵੇਜ਼ ਦੀ ਕਾਊਟਰ ਸਾਇਨਿੰਗ, ਮੌਤ ਦੀ ਲੇਟ ਰਜਿਸਟ੍ਰੇਸ਼ਨ, ਕੰਢੀ ਏਰੀਆ ਸਰਟੀਫ਼ਿਕੇਟ, ਮੌਤ ਸਰਟੀਫਿਕੇਟ ਵਿੱਚ ਦਰੁਸਤੀ, ਅਸ਼ੀਰਵਾਦ ਸਕੀਮ ਅਤੇ ਬੈਕਿੰਗ ਕੌਰਸਪੌਂਡੈਂਟ-ਮੁਦਰਾ ਸਕੀਮ ਆਦਿ ਸੇਵਾਵਾਂ ਮੁੱਖ ਤੌਰ ਤੇ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਨੇ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ ਵਾਲੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਂਪ ਚ ਆਉਣ ਸਮੇਂ ਆਪਣੇ ਨਾਲ 2 ਪਾਸਪੋਰਟ ਸਾਈਜ਼ ਫੋਟੋਆਂ ਤੋਂ ਇਲਾਵਾ ਆਧਾਰ ਕਾਰਡ/ਪੈਨ ਕਾਰਡ/ਰਾਸ਼ਨ ਕਾਰਡ/ਵੋਟ ਕਾਰਡ/ਜਨਮ ਸਰਟੀਫ਼ਿਕੇਟ/ਡਰਾਈਵਿੰਗ ਲਾਇਸੰਸ ਆਦਿ ਦੀ ਕੋਈ ਇੱਕ ਫੋਟੋ ਕਾਪੀ ਬਤੌਰ ਸ਼ਨਾਖਤ ਲਈ ਜ਼ਰੂਰ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ।

ਫੋਟੋ ਕੈਪਸ਼ਨ : ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਮੰਦਿਰ ਕਲੋਨੀ ਵਿਖੇ “ਆਪ ਦੀ ਸਰਕਾਰ ਆਪ ਦੇ ਦੁਆਰ” ਤਹਿਤ ਲਗਾਏ ਗਏ ਸਪੈਸ਼ਲ ਕੈਂਪ ਦਾ ਜਾਇਜ਼ਾ ਲੈਂਦੇ ਹੋਏ।

dailytweetnews.com

Leave a Reply

Your email address will not be published. Required fields are marked *