10 ਫਰਵਰੀ ਤੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਕਾਰਡ ਬਣਾਉਣ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

DC Sh Ghanshyam Thori

10 ਫਰਵਰੀ ਤੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਕਾਰਡ (ਯੂ.ਡੀ.ਆਈ.ਡੀ. ਕਾਰਡ) ਬਣਾਉਣ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਉਨਾਂ ਦੇ ਘਰ ਤੰਕ ਪਹੁੰਚ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਨਾ ਮਾਰਨੇ ਪੈਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ ਕਮਿਊਨਿਟੀ ਹੈਲਥ ਸੈਂਟਰ ਵਿੱਚ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਦਿਵਿਯਾਂਗ ਵਿਅਕਤੀਆਂ ਦੀ ਉਸੇ ਸਮੇਂ ਹੀ ਡਾਕਟਰੀ ਮੁਆਇਨਾ ਕਰੇਗੀ ਅਤੇ ਰਾਸ਼ਟਰੀ ਪੱਧਰ ਤੇ ਦਿਵਿਯਾਂਗ ਵਿਅਕਤੀਆਂ ਦੀ ਇਕੋ-ਇਕ ਪਹਿਚਾਣ ਯੂ.ਡੀ.ਆਈ.ਡੀ. ਕਾਰਡ ਹੁੰਦੀ ਹੈ।  ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਵਲੋਂ ਬਹੁਤ ਜੋਰਾਂ ਸ਼ੋਰਾਂ ਨਾਲ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।

ਹੋਰ ਖ਼ਬਰਾਂ :-  ਆਪ' ਨਾਲ ਗਠਜੋੜ ਦਾ ਕਾਂਗਰਸ ਪਾਰਟੀ ਨੂੰ ਹੋਵੇਗਾ ਵੱਡਾ ਨੁਕਸਾਨ : ਆਸ਼ੂ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੈਡਮ ਕਿਰਤਪ੍ਰੀਤ ਕੌਰ ਨੇ ਦੱਸਿਆ ਕਿ 10 ਫਰਵਰੀ ਨੂੰ ਹੱਡੀਆਂ (ਓਰਥੋ) ਦੇ ਦਿਵਿਆਂਗ ਵਿਅਕਤੀਆਂ ਲਈ ਸੀ.ਐਚ.ਸੀ ਤਰੱਸਿੱਕਾ, 13 ਫਰਵਰੀ ਨੂੰ ਸੀ.ਐਚ.ਸੀ. ਮਾਨਾਂਵਾਲਾ, 15 ਫਰਵਰੀ ਨੂੰ ਈ.ਐਨ.ਟੀ. ਦਿਵਿਆਂਗਾਂ ਲਈ ਸੀ.ਐਚ.ਸੀ. ਲੋਪੋਕੇ, 17 ਫਰਵਰੀ ਨੂੰ ਸੀ.ਐਚ.ਸੀ. ਤਰਸਿੱਕਾ, 20 ਫਰਵਰੀ ਨੂੰ ਹੱਡੀਆਂ (ਓਰਥੋ) ਦੇ ਦਿਵਿਆਂਗਾਂ ਲਈ ਸੀ.ਐਚ.ਸੀ. ਵੇਰਕਾ, 22 ਫਰਵਰੀ ਨੂੰ ਈ.ਐਨ.ਟੀ. ਦੇ ਦਿਵਿਆਂਗਾਂ ਲਈ ਸੀ.ਐਚ.ਸੀ. ਰਮਦਾਸ, 27 ਫਰਵਰੀ ਨੂੰ ਹੱਡੀਆਂ (ਓਰਥੋ) ਦੇ ਦਿਵਿਆਂਗਾਂ ਲਈ ਸੀ.ਐਚ.ਸੀ. ਥਰੀਏਵਾਲ ਅਤੇ 29 ਫਰਵਰੀ ਨੂੰ ਈ.ਐਨ.ਟੀ. ਦੇ ਦਿਵਿਆਂਗਾਂ ਲਈ ਸੀ.ਐਚ.ਸੀ. ਮਾਨਾਂਵਾਲਾ ਵਿਖੇ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਨਵੇਂ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਡੀਜੀਟਾਈਜ਼ਡ ਕਰਵਾਉਣ ਅਤੇ ਜਿਹੜੇ ਲਾਭਪਾਤਰੀਆਂ ਨੇ ਯੂ ਡੀ ਆਈ ਡੀ ਕਾਰਡ ਅਪਲਾਈ ਕੀਤੇ ਹੋੲੋ ਹਨ, ਉਹ ਇਨਾਂ ਕੈਂਪਾਂ ਵਿੱਚ ਉਸਦੀ ਪਰਚੀ, ਆਧਾਰ ਕਾਰਡ ਲੈ ਕੇ ਆਉਣ ਤਾਂ ਜੋ ਉਨਾਂ ਦੇ ਯੂ ਡੀ ਆਈ ਡੀ ਕਾਰਡ ਬਣਾਏ ਜਾ ਸਕਣ।

dailytweetnews.com

Leave a Reply

Your email address will not be published. Required fields are marked *