ਖੇਡਾਂ ਵਤਨ ਪੰਜਾਬ ਦੀਆਂ (ਸੀਜਨ-04) 05.ਅਕਤੂਬਰ ਤੱਕ ਜਾਰੀ ਰਹਿਣਗੀਆ-ਜਿਲ੍ਹਾ ਖੇਡ ਅਫਸਰ

Sports of Punjab (Season-04) will continue till 05th October-District Sports Officer

ਫਰੀਦਕੋਟ 2  ਅਕਤੂਬਰ –   ਪੰਜਾਬ ਸਰਕਾਰ ਅਤੇ ਖੇਡ ਵਿਭਾਗ,ਪੰਜਾਬ ਵਲੋ ਖੇਡਾਂ ਵਤਨ ਪੰਜਾਬ ਦੀਆਂ (ਸੀਜਨ-04) ਅਧੀਨ ਬਲਾਕ, ਜਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਕਰਵਾਈਆ ਜਾ ਰਹੀਆਂ ਹਨ। ਜਿਸ ਵਿੱਚ ਬਲਾਕ ਪੱਧਰੀ ਖੇਡਾ ਸਮਾਪਤ ਹੋ ਚੁੱਕੀਆ ਹਨ ਅਤੇ ਜਿਲ੍ਹਾ ਪੱਧਰੀ ਖੇਡਾਂ  ਮਿਤੀ 05.10.2026 ਤੱਕ ਜਾਰੀ ਰਹਿਣਗੀਆ। ਇਸ ਤੋ ਬਾਅਦ ਰਾਜ ਪੱਧਰੀ ਖੇਡਾਂ ਪੰਜਾਬ ਰਾਜ ਦੇ ਵੱਖ-ਵੱਖ ਜਿਲ੍ਹਿਆ ਵਿੱਚ ਅਕਤੂਬਰ ਅਤੇ ਨਵੰਬਰ ਮਹੀਨੇ ਦੌਰਾਨ ਕਰਵਾਈਆ ਜਾਣਗੀਆਂ। ਇਹ ਜਾਣਕਾਰੀ ਦਿੰਦੇ ਹੋਏ ਸ.ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਇਹਨਾਂ ਰਾਜ ਪੱਧਰੀ ਖੇਡਾਂ ਵਿੱਚ ਕੁਝ ਖੇਡਾਂ ਵਿੱਚ ਖਿਡਾਰੀਆਂ ਦੀ ਚੋਣ ਟਰਾਇਲਾਂ ਰਾਹੀਂ ਕੀਤੀ ਜਾਣੀ ਹੈ। ਇਹਨਾਂ ਖੇਡਾਂ ਵਿੱਚ ਜਿਲ੍ਹਾ ਪੱਧਰ ਤੇ ਜੋ ਖੇਡਾਂ ਨਹੀ ਕਰਵਾਈਆ ਗਈਆਂ ਜਾਂ ਜੋ ਖੇਡਾਂ ਸਿੱਧੇ ਰਾਜ ਪੱਧਰ ਟੂਰਨਾਮੈਂਟ ਲਈ ਵਿਭਾਗ ਵਲੋਂ ਰੱਖੀਆਂ ਗਈਆਂ ਹਨ, ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਹਨਾਂ ਖੇਡਾਂ ਦੇ ਸਿਲੈਕਸ਼ਨ ਟਰਾਇਲ ਮਿਤੀ 07.10.2026 ਤੋ 11.10.2026 ਤੱਕ ਕਰਵਾਏ ਜਾ ਰਹੇ ਹਨ। ਇਨ੍ਹਾਂ ਟਰਾਇਲਾਂ ਨੂੰ ਕੰਡਕਟ ਕਰਨ ਲਈ ਖੇਡ ਵਿਭਾਗ ਫਰੀਦਕੋਟ ਦੇ ਕਰਮਚਾਰੀ ਸ਼੍ਰੀ ਮਨਦੀਪ ਸਿੰਘ (ਸਪੋਰਟਸ ਸੁਪਰਵਾਈਜਰ)  ਮੋਬਾਇਲ ਨੰਬਰ. 95019-00710 ਨੂੰ ਬਤੌਰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਇਹਨਾਂ ਖੇਡ ਟਰਾਇਲਾਂ ਵਿੱਚ ਲਾਅਨ ਟੈਨਿਸ, ਰਗਬੀ, ਬਾਕਸਿੰਗ, ਰੋਲਰ ਸਕੇਟਿੰਗ, ਖੇਡਾਂ ਦੇ ਟਰਾਇਲ ਨਹਿਰੂ ਸਟੇਡੀਅਮ ਫਰੀਦਕੋਟ ਅਤੇ ਨੈੱਟਬਾਲ ਖੇਡ ਦੇ ਟਰਾਇਲ ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਮਿਤੀ 07.10.2026 ਸਵੇਰੇ 10.00 ਵਜੇ ਕਰਵਾਏ ਜਾਣਗੇ। ਇਸਦੇ ਨਾਲ ਹੀ ਫੈਨਸਿੰਗ ਅਤੇ ਆਰਚਰੀ ਖੇਡ ਜਿਲ੍ਹਾ ਪੱਧਰ ਤੇ ਨਹੀ ਕਰਵਾਈ ਗਈ ਇਸ ਲਈ ਆਰਚਰੀ ਖੇਡ ਦੇ ਸਿਲੈਕਸ਼ਨ ਟਰਾਇਲ ਮਿਤੀ 07.10.2026 ਨੂੰ ਸਵੇਰੇ 10.00 ਵਜੇ ਆਰਮੀ ਪਬਲਿਕ ਸਕੂਲ ਫਰੀਦਕੋਟ (ਆਰਮੀ ਕੈਂਟ) ਵਿਖੇ ਰੱਖੇ ਗਏ ਹਨ। ਟਰਾਇਲ ਦੇਣ ਵਾਲੇ ਖਿਡਾਰੀਆਂ ਦੀ ਐਂਟਰੀ (ਟੀ.ਸੀ.ਪੀ-5, ਕਿਲ੍ਹਾ ਨੌਂ ਰੋਡ) ਤੋ ਕੀਤੀ ਜਾਵੇਗੀ। ਇਨ੍ਹਾਂ ਟਰਾਇਲਾਂ ਨੂੰ ਕੰਡਕਟ ਕਰਨ ਲਈ ਕਨਵੀਨਰ ਸ਼੍ਰੀ ਅਮਨਦੀਪ ਦਿਉੜਾ (ਅਰਚਰੀ) ਮੋਬ.ਨੰ. 8699639645 ਅਤੇ ਕਨਵੀਨਰ  ਲਖਵੀਰ ਸਿੰਘ (ਫੈਨਸਿੰਗ) ਮੋਬ 9872823564 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਜਿਲ੍ਹਾ ਖੇਡ ਅਫਸਰ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਕਰਾਟੇ ਖੇਡ ਦੇ ਸਿਲੈਕਸ਼ਨ ਟਰਾਇਲ ਮਿਤੀ 04.10.2026 ਨੂੰ ਵੁਸ਼ੂ ਖੇਡ ਦੇ ਸਿਲੈਕਸ਼ਨ ਟਰਾਇਲ ਮਿਤੀ 05.10.2026 ਨੂੰ ਸਵੇਰੇ 10.00 ਵਜੇ ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਕਰਵਾਏ ਜਾ ਰਹੇ ਹਨ। ਤਾਇਕਵਾਂਡੋ ਗੇਮ ਦੇ ਸਿਲੈਕਸ਼ਨ ਟਰਾਇਲ ਮਿਤੀ 10.10.2026 ਤੋ 11.10.2026 ਨੂੰ ਸਵੇਰੇ 10.00 ਵਜੇ ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ  ਇਹਨਾਂ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਅਧਾਰ ਕਾਰਡ ਬਤੌਰ ਆਈ.ਡੀ ਪਰੂਫ, ਫੋਟੋ, ਜਨਮ ਸਰਟੀਫਿਕੇਟ ਪਰੂਫ ਅਤੇ ਬੈਂਕ ਖਾਤੇ ਦੀ ਕਾਪੀ ਰਜਿਸਟ੍ਰੇਸ਼ਨ ਲਈ ਨਾਲ ਜਰੂਰ ਲੈ ਕੇ ਆਉਣ। ਇਹਨਾਂ ਟਰਾਇਲਾਂ ਵਿੱਚ ਖਿਡਾਰੀਆਂ ਨੂੰ ਖੇਡ ਵੈਨਿਊ ਤੇ ਆਉਣ ਜਾਣ ਕੋਈ ਵੀ ਟੀ.ਏ/ਡੀ.ਏ ਨਹੀ ਦਿੱਤਾ ਜਾਵੇਗਾ। 

ਹੋਰ ਖ਼ਬਰਾਂ :-  ਪੰਜਾਬ ਸਰਕਾਰ ਨੇ ਦਿਖਾਇਆ ਸੱਚਾ ਨੇਤ੍ਰਿਤਵ: ਹਰ ਧੜਕਣ ਦੀ ਕੀਤੀ ਜਾ ਰਹੀ ਰੱਖਿਆ,ਇਨਸਾਨ ਹੋਵੇ ਜਾਂ ਜਾਨਵਰ

Leave a Reply

Your email address will not be published. Required fields are marked *