ਰੂਸ ਦੇ ਦਾਗੇਸਤਾਨ ‘ਚ ਵੱਡਾ ਹਮਲਾ,ਪੁਲਿਸ ਅਧਿਕਾਰੀ ਸਮੇਤ 9 ਲੋਕਾਂ ਦੀ ਮੌਤ

ਰੂਸ ਦੇ ਦਾਗੇਸਤਾਨ ਖੇਤਰ (Dagestan Region) ‘ਚ ਦੋ ਥਾਵਾਂ ‘ਤੇ ਹਮਲੇ ਹੋਏ ਹਨ,ਸਥਾਨਕ ਪੁਲਿਸ (Police) ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਦੱਖਣੀ ਰੂਸੀ ਖੇਤਰਾਂ ਦਾਗੇਸਤਾਨ (Dagestan) ਅਤੇ ਮਖਾਚਕਲਾ (Makhachkala) ਵਿੱਚ ਦੋ ਚਰਚਾਂ ਅਤੇ ਇੱਕ ਪ੍ਰਾਰਥਨਾ ਸਥਾਨ ਉੱਤੇ ਹਮਲਾ ਕੀਤਾ ਗਿਆ।

ਬਿਆਨ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਇਮਾਰਤਾਂ ‘ਤੇ ਭਾਰੀ ਗੋਲੀਬਾਰੀ ਕੀਤੀ। ਰੂਸੀ ਮੀਡੀਆ (Russian Media) ਮੁਤਾਬਕ ਦਾਗੇਸਤਾਨ ਹਮਲਿਆਂ ‘ਚ ਪਾਦਰੀਆਂ ਅਤੇ ਪੁਲਿਸ ਅਧਿਕਾਰੀਆਂ ਸਮੇਤ ਘੱਟੋ-ਘੱਟ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।

ਹੋਰ ਖ਼ਬਰਾਂ :-  ਯੂਕਰੇਨ ਦੀ ਸਰਕਾਰ ਨੇ ਰੂਸ ਨਾਲ ਜੰਗ ਦੇ ਦੌਰਾਨ ਟੈਲੀਗ੍ਰਾਮ ‘ਤੇ ਲਾਈ ਪਾਬੰਦੀ

Leave a Reply

Your email address will not be published. Required fields are marked *