ਰੂਸ ਦੇ ਦਾਗੇਸਤਾਨ ‘ਚ ਵੱਡਾ ਹਮਲਾ,ਪੁਲਿਸ ਅਧਿਕਾਰੀ ਸਮੇਤ 9 ਲੋਕਾਂ ਦੀ ਮੌਤ

ਰੂਸ ਦੇ ਦਾਗੇਸਤਾਨ ਖੇਤਰ (Dagestan Region) ‘ਚ ਦੋ ਥਾਵਾਂ ‘ਤੇ ਹਮਲੇ ਹੋਏ ਹਨ,ਸਥਾਨਕ ਪੁਲਿਸ (Police) ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਦੱਖਣੀ ਰੂਸੀ ਖੇਤਰਾਂ ਦਾਗੇਸਤਾਨ (Dagestan) ਅਤੇ ਮਖਾਚਕਲਾ (Makhachkala) ਵਿੱਚ ਦੋ ਚਰਚਾਂ ਅਤੇ ਇੱਕ ਪ੍ਰਾਰਥਨਾ ਸਥਾਨ ਉੱਤੇ ਹਮਲਾ ਕੀਤਾ ਗਿਆ।

ਬਿਆਨ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਇਮਾਰਤਾਂ ‘ਤੇ ਭਾਰੀ ਗੋਲੀਬਾਰੀ ਕੀਤੀ। ਰੂਸੀ ਮੀਡੀਆ (Russian Media) ਮੁਤਾਬਕ ਦਾਗੇਸਤਾਨ ਹਮਲਿਆਂ ‘ਚ ਪਾਦਰੀਆਂ ਅਤੇ ਪੁਲਿਸ ਅਧਿਕਾਰੀਆਂ ਸਮੇਤ ਘੱਟੋ-ਘੱਟ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।

ਹੋਰ ਖ਼ਬਰਾਂ :-  ਨੇਪਾਲ ਦੇ ਹੜ੍ਹ-ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਦਾ ਅਨੁਮਾਨ 387.5 ਅਰਬ ਨੇਪਾਲੀ ਰੁਪਏ ਲਗਾਇਆ ਗਿਆ

Leave a Reply

Your email address will not be published. Required fields are marked *