ਬਾਲ ਮਜ਼ਦੂਰੀ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਟੀਮ ਲੁਧਿਆਣਾ ਵਲੋਂ ਅਚਨਚੇਤ ਚੈਕਿੰਗ

ਬਾਲ ਮਜ਼ਦੂਰੀ ਦੀ ਰੋਕਥਾਮ ਲਈ ਜਾਰੀ ਮੁਹਿੰਮ ਤਹਿਤ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋਂ ਵੱਖ-ਵੱਖ ਥਾਵਾਂ ‘ਤੇ ਅਚਨਚੇਤ ਚੈਕਿੰਗ ਦੌਰਾਨ ਬਾਲ ਮਜ਼ਦੂਰੀ ਕਰ ਰਹੇ ਬੱਚੇ ਨੂੰ ਰੈਸਕਿਊ ਕਰਵਾਇਆ ਗਿਆ ਹੈ।

ਟੀਮ ਵਿੱਚ ਸ੍ਰੀਮਤੀ ਰਸ਼ਮੀ (ਜ਼ਿਲ੍ਹਾ ਬਾਲ ਸੁਰੱਖਿਆ ਅਫਸਰ), ਸ੍ਰੀ ਗੌਰਵ ਪੁਰੀ( ਡਿਪਟੀ ਡਾਇਰੈਕਟਰ ਆਫ ਫੈਕਟਰੀਜ਼), ਗੁਰਪਿੰਦਰ ਕੌਰ, (ਲੇਬਰ ਇੰਪੈਕਟਰ), ਰਮਨਦੀਪ ਸ਼ਰਮਾ (ਲੇਬਰ ਇੰਸਪੈਕਟਰ) ਹਰਮਿੰਦਰ ਸਿੰਘ (ਸਿੱਖਿਆ ਵਿਭਾਗ), ਹਰਦੇਵ ਸਿੰਘ (ਏ.ਐਚ.ਟੀ.ਯੂਨਿਟ) ਸ੍ਰੀ ਸਨਦੀਪ ਸਿੰਘ (ਬਚਪਨ ਬਚਾਉ ਅੰਦੋਲਨ) ਅਤੇ ਹੋਰ ਮੈਂਬਰ ਵੀ ਸ਼ਾਮਲ ਸਨ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਸ਼ਮ ਨੇ ਦੱਸਿਆ ਕਿ ਬਾਲ ਮਜ਼ਦੂਰੀ ਨੂੰ ਰੋਕਣ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਅਚਨਚੇਤ ਚੈਕਿੰਗ ਗਈ ਜਿਨ੍ਹਾਂ ਵਿੱਚ ਪ੍ਰਿਆ ਕਲੋਨੀ, ਰਾਹੋ ਰੋਡ, ਬਾਜੜਾ, ਨੇੜੇ ਸਰਕਾਰੀ ਸਕੂਲ ਅਤੇ ਹੋਰ ਥਾਵਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਅਦਾਰੋ ਤੋਂ ਇੱਕ ਬੱਚੇ ਨੂੰ ਬਾਲ ਮਜ਼ਦੂਰੀ ਕਰਦੇ ਰੈਸਕਿਊ ਕਰਵਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਬੱਚੇ ਨੂੰ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਾਅਦ ਵਿੱਚ ਚਿਲਡਰਨ ਹੋਮ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।

ਹੋਰ ਖ਼ਬਰਾਂ :-  ਅਰਨੀਵਾਲਾ ਅਤੇ ਸਨੇਟਾ ਵਿਖੇ ਨਵੀਆਂ ਅਨਾਜ ਮੰਡੀਆਂ ਬਣਾਈਆਂ ਜਾਣਗੀਆਂ: ਗੁਰਮੀਤ ਸਿੰਘ ਖੁੱਡੀਆਂ

dailytweetnews.com

Leave a Reply

Your email address will not be published. Required fields are marked *